ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਵਿੱਚ ਕੋਵਿਡ -19 ਨਾਲ ਸਬੰਧਿਤ ਸਥਿਤੀ ਅਤੇ ਮਹਾਮਾਰੀ ਨਾਲ ਲੜਨ ਲਈ ਟੀਕਾਕਰਨ ਮੁਹਿੰਮ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ। ਇਹ ਜਾਣਾਕਾਰੀ ਸੂਤਰਾਂ ਤੋਂ ਹਵਾਲੇ ਤੋਂ ਪ੍ਰਾਪਤ ਹੋਈ ਹੈ।
ਪੀਐਮ ਮੋਦੀ ਦੀ ਇਹ ਬੈਠਕ ਸਤੰਬਰ ਅਤੇ ਅਕਤੂਬਰ ਵਿੱਚ ਦੇਸ਼ ਵਿੱਚ ਸੰਭਾਵਤ ਤੀਜੀ ਲਹਿਰ ਬਾਰੇ ਚਰਚਾ ਦੇ ਦੌਰਾਨ ਸਾਹਮਣੇ ਆਈ ਹੈ। ਕੱਲ੍ਹ ਭਾਰਤ ਵਿੱਚ ਕੋਰੋਨਾ ਵਾਇਰਸ (Corona virus) ਦੇ 34,973 ਨਵੇਂ ਮਾਮਲੇ ਸਾਹਮਣੇ ਆਏ, ਜੋ ਕਿ ਪਿਛਲੇ ਦਿਨ ਦੇ ਮੁਕਾਬਲੇ 19 ਫੀਸਦੀ ਘੱਟ ਹਨ। ਦੇਸ਼ ਦੇ ਸਰਗਰਮ ਮਾਮਲਿਆਂ ਦੀ ਗੱਲ ਕਰੀਏ ਤਾਂ ਇਹ ਕੁੱਲ ਮਾਮਲਿਆਂ 3,31,74,954 ਦਾ 1.18 ਫੀਸਦੀ ਹੈ।