ਅਹਿਮਦਾਬਾਦ: ਗੁਜਰਾਤ ਤੱਟ ਤੋਂ ਭਾਰਤੀ ਜਲ ਖੇਤਰ ਵਿੱਚ ਇੱਕ ਪਾਕਿਸਤਾਨੀ ਮੱਛੀ ਫੜਨ ਵਾਲੀ ਕਿਸ਼ਤੀ ਫੜੀ ਗਈ ਹੈ। ਕਿਸ਼ਤੀ ਦੀ ਤਲਾਸ਼ੀ ਲੈਣ 'ਤੇ ਉਸ 'ਚੋਂ 77 ਕਿਲੋ ਹੈਰੋਇਨ ਬਰਾਮਦ ਹੋਈ ਹੈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੀਮਤ ਕਰੀਬ 400 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਸਬੰਧ ਵਿਚ ਕਿਸ਼ਤੀ ਦੇ ਚਾਲਕ ਦਲ ਦੇ ਛੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਸੋਮਵਾਰ ਨੂੰ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਗੁਜਰਾਤ ਐਂਟੀ-ਟੈਰਰਿਸਟ ਸਕੁਐਡ (ATS) ਅਤੇ ਭਾਰਤੀ ਤੱਟ ਰੱਖਿਅਕ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਐਤਵਾਰ ਰਾਤ ਨਸ਼ੀਲੇ ਪਦਾਰਥਾਂ ਨੂੰ ਜ਼ਬਤ ਕੀਤਾ ਗਿਆ।
ਪਾਕਿਸਤਾਨੀ ਕਿਸ਼ਤੀ ’ਚੋਂ 400 ਕਰੋੜ ਦੀ ਹੈਰੋਇਨ ਬਰਾਮਦ ਗੁਜਰਾਤ ਦੇ ਰੱਖਿਆ ਲੋਕ ਸੰਪਰਕ ਅਧਿਕਾਰੀ (Defence PRO)ਨੇ ਟਵੀਟ ਕੀਤਾ ਕਿ ਰਾਜ ਏ.ਟੀ.ਐਸ. ਦੇ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ, ਕੋਸਟ ਗਾਰਡ ਨੇ ਭਾਰਤੀ ਜਲ ਖੇਤਰ ਵਿੱਚ ਪਾਕਿਸਤਾਨੀ ਮੱਛੀ ਫੜਨ ਵਾਲੀ ਕਿਸ਼ਤੀ 'ਅਲ ਹੁਸੈਨੀ' ਨੂੰ ਫੜ ਲਿਆ ਅਤੇ ਕਿਸ਼ਤੀ ਦੇ ਚਾਲਕ ਦਲ ਦੇ ਛੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ। ਪਾਕਿਸਤਾਨੀ ਡਰੱਗ ਮਾਫੀਆ ਨੂੰ ਗ੍ਰਿਫਤਾਰ (Pakistani drug mafia arrested) ਕੀਤਾ ਗਿਆ ਹੈ।
ਡਰੱਗ ਦੀ ਕੀਮਤ ਕਰੀਬ 400 ਕਰੋੜ ਟਵੀਟ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਕਰੀਬ 400 ਕਰੋੜ ਰੁਪਏ ਦੀ 77 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਕਿਸ਼ਤੀ ਨੂੰ ਅਗਲੇਰੀ ਜਾਂਚ ਲਈ ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਜਾਖੂ ਬੰਦਰਗਾਹ (Pakistani boat brought to Jakhau port) 'ਤੇ ਲਿਆਂਦਾ ਗਿਆ।
ਪਾਕਿਸਤਾਨੀ ਕਿਸ਼ਤੀ ’ਚੋਂ 400 ਕਰੋੜ ਦੀ ਹੈਰੋਇਨ ਬਰਾਮਦ ਇਹ ਵੀ ਪੜ੍ਹੋ:Encounter : ਸ਼੍ਰੀਨਗਰ ਦੇ ਹਰਵਾਨ ’ਚ ਮੁੱਠਭੇੜ, ਇੱਕ ਅੱਤਵਾਦੀ ਢੇਰ