ਪੰਜਾਬ

punjab

ETV Bharat / bharat

ਵਿਰਾਸਤ ਤੇ ਇੰਜੀਨੀਅਰਿੰਗ ਦਾ ਚਮਤਕਾਰ- ਪਾਮਬਨ ਬ੍ਰਿਜ - ਇੰਡੋ-ਸੀਲੋਨ ਐਕਸਪ੍ਰੈਸ

ਇੰਜੀਨੀਅਰਿੰਗ ਦਾ ਚਮਤਕਾਰ ਇੱਕ ਸਮੁੰਦਰੀ ਪੁਲ ਪਾਮਬਨ ਬ੍ਰਿਜ ਜੋ ਇੱਕ ਟਾਪੂ ਨੂੰ ਭਾਰਤੀ ਮੁੱਖ ਭੂਮੀ ਨਾਲ ਜੋੜਦਾ ਹੈ ਅਤੇ 100 ਸਾਲਾਂ ਤੋਂ ਵੱਧ ਸਮੇਂ ਤੋਂ ਦੇਸ਼ ਦੀ ਸੇਵਾ ਕਰ ਰਿਹਾ ਹੈ, ਇਹ ਕਿਸੇ ਵੱਡੀ ਪ੍ਰਾਪਤੀ ਤੋਂ ਘੱਟ ਨਹੀਂ ਹੈ। ਇਹ ਪੁਲ ਤਾਮਿਲਨਾਡੂ 'ਚ ਮੰਡਪਾਮ ਅਤੇ ਤੀਰਥ-ਟਾਪੂ ਰਾਮੇਸ਼ਵਰਮ ਨੂੰ ਜੋੜਦਾ ਹੈ। ਜਾਣੋ ਇਸ ਪੁਲ ਦੀ ਕਹਾਣੀ।

ਇੰਜੀਨੀਅਰਿੰਗ ਦਾ ਚਮਤਕਾਰ- ਪਾਮਬਨ ਬ੍ਰਿਜ
ਇੰਜੀਨੀਅਰਿੰਗ ਦਾ ਚਮਤਕਾਰ- ਪਾਮਬਨ ਬ੍ਰਿਜ

By

Published : Jun 29, 2021, 11:33 AM IST

ਤਾਮਿਲਨਾਡੂ : ਇੰਜੀਨੀਅਰਿੰਗ ਦਾ ਚਮਤਕਾਰ ਇੱਕ ਸਮੁੰਦਰੀ ਪੁਲ ਜੋ ਇੱਕ ਟਾਪੂ ਨੂੰ ਭਾਰਤੀ ਮੁੱਖ ਭੂਮੀ ਨਾਲ ਜੋੜਦਾ ਹੈ ਅਤੇ 100 ਸਾਲਾਂ ਤੋਂ ਵੱਧ ਸਮੇਂ ਤੋਂ ਦੇਸ਼ ਦੀ ਸੇਵਾ ਕਰ ਰਿਹਾ ਹੈ, ਇਹ ਕਿਸੇ ਵੱਡੀ ਪ੍ਰਾਪਤੀ ਤੋਂ ਘੱਟ ਨਹੀਂ ਹੈ। ਇਹ ਪੁਲ ਤਾਮਿਲਨਾਡੂ 'ਚ ਮੰਡਪਾਮ ਅਤੇ ਤੀਰਥ-ਟਾਪੂ ਰਾਮੇਸ਼ਵਰਮ ਨੂੰ ਜੋੜਦਾ ਹੈ।

ਇੰਜੀਨੀਅਰਿੰਗ ਦਾ ਚਮਤਕਾਰ- ਪਾਮਬਨ ਬ੍ਰਿਜ

ਪਾਮਬਨ ਬ੍ਰਿਜ ਦਾ ਇਤਿਹਾਸ

ਅੰਗਰੇਜਾਂ ਨੂੰ ਇਹ ਵਿਚਾਰ ਉਦੋਂ ਆਇਆ ਜਦ ਅਮਰੀਕੀ ਇੰਜੀਨੀਅਰ ਵਿਲਿਮ ਡੋਨਾਲਡ ਸ਼ੇਰਜ਼ਰ (William Donald Scherzer) ਨੇ ਸ਼ੇਰਜ਼ਰ ਰੋਲਿੰਗ ਲਿਫਟ ਦੀ ਖੋਜ਼ ਕੀਤੀ।

ਪਾਕ ਖਾੜੀ (Palk Bay) ਨੂੰ ਮੰਨਾਰ ਦੀ ਖਾੜੀ ਤੋਂ ਜੋੜਨ ਵਾਲੇ ਪੁਲ ਦੇ ਹੇਠਾਂ ਮੱਧ ਚੈਨਲ ਨੂੰ ਛੱਡ ਕੇ , ਪਾਣੀ ਦਾ ਪੱਧਰ ਉੱਤੇ ਹੈ। ਦੋ ਸਪੈਨ ਜਿਸ ਵਿੱਚ ਹਰ ਇੱਕ ਦਾ ਵਜਨ 457 ਟਨ ਹੈ। ਜਹਾਜ਼ਾਂ ਦੇ ਲੰਘਣ ਲਈ ਚੁੱਕੇ ਜਾਂਦੇ ਹਨ। ਇਨ੍ਹਾਂ ਸਪੈਨ ਨੂੰ ਚੁੱਕਣ ਦੇ ਦੌਰਾਨ ਸਪਰ ਗਿਅਰ ਨੂੰ ਘੁਮਾਉਣ ਲਈ ਅੱਠ ਰੇਲ ਕਰਮਚਾਰੀਆਂ ਦੀ ਮਦਦ ਲਈ ਜਾਂਦੀ ਹੈ। ਇੱਕ ਵਾਰ ਜਹਾਜ਼ ਲੰਘ ਜਾਂਦਾ ਹੈ ਤਾਂ ਸਪੈਨ ਹੇਠਾਂ ਕਰ ਦਿੱਤੇ ਜਾਂਦੇ ਹਨ।

ਇੰਡੋ-ਸੀਲੋਨ ਐਕਸਪ੍ਰੈਸ

1964 ਤੱਕ, "ਬੋਟ ਮੇਲ " , ਜਿਸ ਨੂੰ ਇੰਡੋ-ਸੀਲੋਨ ਐਕਸਪ੍ਰੈਸ (Indo-Ceylon Express) ਵਜੋਂ ਜਾਣਿਆ ਜਾਂਦਾ ਹੈ। ਚੇਨੰਈ ਤੇ ਸ਼੍ਰੀਲੰਕਾ ਦੇ ਤਲਾਈਮੰਨਾਰ (Talaimannar) ਨੂੰ ਜੋੜਦਾ ਸੀ। ਰੇਲ ਯਾਤਰੀਆਂ ਨੂੰ ਧਨੂਸ਼ਕੋਡੀ ਤੱਕ ਲੈ ਜਾਣ ਤੇ ਇੱਕ ਸਟੀਮਰ ਫੇਰੀ ਉਨ੍ਹਾਂ ਨੂੰ ਤਲਾਈਮੰਨਾਰ ਨਾਲ ਜੋੜੇਗੀ।

ਇਸ ਬਾਰੇ ਸਥਾਨਕ ਤਕਨੀਕ ਤੇ ਗੱਡੀਆਂ ਦੇ ਮਾਮਲਿਆਂ 'ਚ ਦਿਲਚਸਪਸੀ ਰੱਖਣ ਵਾਲੇ ਲੋਕ ਦੱਸਦੇ ਹਨ ਕਿ ਇਹ ਭਾਰਤ ਤੇ ਸ਼੍ਰੀਲੰਕਾ ਨੂੰ ਜੋੜਨ ਵਾਲੀ ਰੇਲ ਲਾਈਨ ਦਾ ਹਿੱਸਾ ਸੀ। ਇਸ ਨੇ ਚੇਨੰਈ ਤੇ ਤਲਾਈਮੰਨਾਰ (ਸ਼੍ਰੀਲੰਕਾ) ਦੇ ਵਿਚਾਲੇ ਨਾਵ 'ਮੇਲ' ਰਾਹੀਂ ਯਾਤਰਾ ਨੂੰ ਨਿਰਵਿਘਨ ਬਣਾ ਦਿੱਤਾ। ਇਹ ਇੱਕ ਇੰਜੀਨੀਅਰਿੰਗ ਦਾ ਚਮਤਕਾਰ ਹੈ।ਥਾਈਲੈਂਡ ਦੀ ਕਵਾਈ ਨਦੀ 'ਤੇ ਡੈਥ ਰੇਲਵੇ ਬ੍ਰਿਜ ਨੂੰ ਸਰੰਖਿਅਤ ਕੀਤਾ ਗਿਆ ਹੈ। ਇਹ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਰੇਲਾਂ ਪੁਲ ਦਾ ਇਸਤੇਮਾਲ ਜਾਰੀ ਰੱਖਦੀਆਂ ਹਨ। ਅਸੀਂ ਇਸ ਪਾਮਬਨ ਬ੍ਰਿਜ ਨੂੰ ਉਸੇ ਤਰ੍ਹਾਂ ਇਸਤੇਮਾਲ ਕਰਦੇ ਹਾਂ।

ਸਾਬਕਾ ਰਾਸ਼ਟਰਪਤੀ ਏਪੀਜੇ ਅੱਬਦੁਲ ਕਲਾਮ ਨੇ ਬਚਾਅ 'ਚ ਨਿਭਾਈ ਅਹਿਮ ਭੂਮਿਕਾ

23 ਦਸਬੰਰ 1964 ਨੂੰ ਇੱਕ ਭਿਆਨਕ ਚੱਕਰਵਾਤ ਆਇਆ, ਜਿਸ ਵਿੱਚ ਧਨੂਸ਼ਕੋਡੀ ਵਿੱਚ ਰੇਲਵੇ ਲਾਈਨ ਦਾ ਇੱਕ ਹਿੱਸਾ ਵੱਗ ਗਿਆ ਸੀ। ਇਸ 'ਚ ਜਨਤਕ ਨੁਕਸਾਨ ਵੀ ਹੋਇਆ। ਫੇਰ ਵੀ, ਪਾਮਬਨ ਰੇਲ ਬ੍ਰਿਜ ਉਸ ਚੱਕਰਵਾਤ ਦੀ ਕਸੌਟੀ 'ਤੇ ਖਰ੍ਹਾ ਉਤੱਰਿਆ।

1988 'ਚ ਇੱਕ ਸੜਕ ਪੁਲ ਦਾ ਨਿਰਮਾਣ ਹੋਣ ਤੱਕ ਇਹ ਕੈਂਚੀ ਪੁਲ ਰਾਮੇਸ਼ਵਰਮ ਦੀਪ ਦੇ ਲਈ ਇੱਕਲੌਤਾ ਜਮੀਨੀ ਆਵਾਜਾਈ ਦਾ ਸਾਧਨ ਸੀ। ਸਾਬਕਾ ਰਾਸ਼ਟਰਪਤੀ ਏਪੀਜੇ ਅੱਬਦੁਲ ਕਲਾਮ ਨੇ ਪੁਲ ਦੇ ਬਚਾਅ 'ਚ ਅਹਿਮ ਭੂਮਿਕਾ ਨਿਭਾਈ ਸੀ।

ਇਸ ਬਾਰੇ ਸਥਾਨਕ ਨਿਵਾਸੀ ਚਿੰਨਾਥੰਬੀ ਨੇ ਦੱਸਿਆ ਕਿ ਇਹ ਪੁਲ ਕਰੀਬ 115 ਸਾਲ ਪੁਰਾਣਾ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਪੁਰਾਣੇ ਪੁਲ ਨੂੰ ਸੁਰੱਖਿਅਤ ਕੀਤਾ ਜਾਵੇ। ਇਸ ਨੂੰ ਸਮਾਰਕ ਐਲਾਨਿਆ ਜਾਵੇ। ਅਸੀਂ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਇਸ ਪੁਲ ਨੂੰ ਯੂਨੈਸਕੋ ਦੇ ਰਾਹੀਂ ਵਿਰਾਸਤ ਦਾ ਦਰਜਾ ਮਿਲੇ।

ਰੇਲਵੇ ਦੇ ਫੈਸਲੇ ਦਾ ਹੋਇਆ ਵਿਰੋਧ

ਮੌਜੂਦਾ ਸਮੇਂ ਭਾਰਤੀ ਰੇਲਵੇ ਇਸ ਲੋਹੇ ਦੇ ਪੁਲ ਨੂੰ ਵਿਕਲਪ ਦੇ ਤੌਰ 'ਤੇ ਇੱਕ ਕੰਕ੍ਰੀਟ ਪੁਲ ਦਾ ਨਿਰਮਾਣ ਕਰ ਰਿਹਾ ਹੈ। ਇਤਿਹਾਸਕ ਪਾਮਬਨ ਬ੍ਰਿਜ ਨੂੰ ਬੰਦ ਕਰਨ ਤੇ ਤੋੜਨ ਨੂੰ ਲੈ ਕੇ ਰੇਲਵੇ ਦੇ ਫੈਸਲੇ ਦਾ ਉਤਸ਼ਾਹੀ ਤੇ ਸਥਾਨਕ ਲੋਕਾਂ ਨੇ ਵਿਰੋਧ ਕੀਤਾ ਹੈ।

ਇਥੋਂ ਦੇ ਤਕਨੀਕੀ ਮਾਹਰ ਸੇਲਵਮ ਦਾ ਕਹਿਣਾ ਹੈ ਕਿ ਪਾਮਬਨ ਪੁਲ ਖ਼ਾਸ ਹੈ ਤੇ ਇਹ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ । ਇਹ ਪਤਾ ਲੱਗਿਆ ਹੈ ਕਿ ਰੇਲਵੇ ਨਵਾਂ ਬਣਾਉਣ ਮਗਰੋਂ ਇਸ ਵਿਰਾਸਤੀ ਢਾਂਚੇ ਨੂੰ ਖ਼ਤਮ ਕਰ ਦੇਵੇਗਾ। ਇਸ ਨੂੰ ਨਵੀ ਨੌਜਵਾਨ ਪੀੜੀ ਲਈ ਸੁਰੱਖਿਅਤ ਰੱਖਣਾ ਚਾਹੀਦਾ ਹੈ ਤੇ ਇਥੋਂ ਦੇ ਲੋਕਾਂ ਦੀ ਵੀ ਇਹ ਹੀ ਇੱਛਾ ਹੈ।

ਭਾਰਤੀ ਰੇਲਵੇ ਵੱਲੋਂ ਪਾਮਬਨ ਬ੍ਰਿਜ ਨੂੰ ਯੂਨੈਸਕੋ ਵਿਰਾਸਤ ਸਥਾਨਾਂ ਦੇ ਰੂਪ ਵਿੱਚ ਦਰਜ ਕਰਨ ਦੀਆਂ ਕੋਸ਼ਿਸ਼ਾਂ ਨਾਕਾਮਯਾਬ ਰਹੀਆਂ ਹਨ। ਸਥਾਨਕ ਨਿਵਾਸੀ,ਇੰਜੀਨੀਅਰਿੰਗ ਦੇ ਪ੍ਰਤੀ ਦਿਲਚਸਪੀ ਰੱਖਣ ਵਾਲੇ ਤੇ ਰੇਲਗੱਡੀ ਦੇ ਸਬੰਧ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਇਸ ' ਇੰਜੀਨੀਅਰਿੰਗ ਚਮਤਕਾਰ ' ਨਾਲ ਭਾਵਨਾਤਮਕ ਤੌਰ 'ਤੇ ਜੁੜੇ ਹੋਏ ਹਨ, ਜਿਸ ਦੀ ਹੋਂਦ ਰੇਲਵੇ ਦੇ ਨੀਤਗਤ ਫੈਸਲਿਆਂ ਨਾਲ ਜੁੜਿਆ ਹੈ। ਅਸੀਂ ਉਮੀਦ ਕਰਦੇ ਹਾਂ ਕਿ ਸਮੁੰਦਰੀ ਪੁਲ ਪਾਮਬਨ ਬ੍ਰਿਜ ਅੱਗੇ ਵੀ ਸਲਾਮਤ ਰਹੇਗਾ

ABOUT THE AUTHOR

...view details