ਰਿਸ਼ੀਕੇਸ਼:ਦੇਹਰਾਦੂਨ ਜ਼ਿਲ੍ਹੇ ਦੇ ਰਿਸ਼ੀਕੇਸ਼ ਤੋਂ ਇੱਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਲਕਸ਼ਮਣ ਜੁਲਾ ਰੋਡ 'ਤੇ ਹੇਮਕੁੰਟ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦਾ ਪੇਚਕਸ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਜਦੋਂ ਸੇਵਾਦਾਰ ਗੁਰਦੁਆਰਾ ਸਾਹਿਬ ਦੇ ਗੇਟ ਉੱਤੇ ਗਰੀਬਾਂ ਨੂੰ ਲੰਗਰ ਵਰਤਾ ਰਹੇ ਸਨ ਤਾਂ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਪੂਰੇ ਇਲਾਕੇ ਵਿੱਚ ਦਹਿਸ਼ਤ:ਹੇਮਕੁੰਟ ਗੁਰਦੁਆਰਾ ਸਾਹਿਬ ਦੇ ਬਾਹਰ ਵਾਪਰੀ ਇਸ ਘਟਨਾ ਨਾਲ ਪੂਰੇ ਇਲਾਕੇ 'ਚ ਦਹਿਸ਼ਤ ਫੈਲ ਗਈ ਹੈ। ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਵੀ ਮੌਕੇ 'ਤੇ ਪਹੁੰਚ ਕੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਪੁਲਿਸ ਨੇ ਸੇਵਾਦਾਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਘਟਨਾ ਸੋਮਵਾਰ 6 ਫਰਵਰੀ ਦੁਪਹਿਰ 2 ਵਜੇ ਦੇ ਕਰੀਬ ਦੱਸੀ ਜਾ ਰਹੀ ਹੈ। ਰਿਸ਼ੀਕੇਸ਼ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਕੇਆਰ ਪਾਂਡੇ ਮੁਤਾਬਿਕ ਪੁਲਿਸ ਨੂੰ ਰਾਤ ਕਰੀਬ 2 ਵਜੇ ਘਟਨਾ ਦੀ ਸੂਚਨਾ ਮਿਲੀ ਸੀ।
ਇਹ ਵੀ ਪੜ੍ਹੋ:Woman Molested In Agra : ਮਾੜੀ ਨੀਅਤ ਨਾਲ ਘਰ 'ਚ ਇਕੱਲੀ ਜ਼ਨਾਨੀ ਦੇਖ ਕੇ ਆ ਵੜਿਆ ਬੰਦਾ, ਗੱਲ੍ਹ 'ਤੇ ਦੰਦੀ ਵੱਢਕੇ ਕੀਤੀ ਗੰਭੀਰ ਜ਼ਖਮੀ
ਦਰਅਸਲ ਹੇਮਕੁੰਟ ਗੁਰਦੁਆਰੇ ਦੇ ਗੇਟ 'ਤੇ ਰੋਜ਼ਾਨਾ ਦੀ ਤਰ੍ਹਾਂ ਗਰੀਬਾਂ ਨੂੰ ਲੰਗਰ ਛਕਾਇਆ ਜਾ ਰਿਹਾ ਸੀ ਕਿ ਇਸੇ ਦੌਰਾਨ ਇਕ ਵਿਅਕਤੀ ਲੰਗਰ ਮੰਗਣ ਆਇਆ ਪਰ ਉਦੋਂ ਤੱਕ ਲੰਗਰ ਖਤਮ ਹੋ ਚੁੱਕਾ ਸੀ। ਲੰਗਰ ਵਰਤਾ ਰਹੇ ਕਪਿਲ ਸ਼ਾਹ (ਪੁੱਤਰ ਦੁਖੀਰਾਮ ਵਾਸੀ ਬਿਹਾਰ) ਨੇ ਉਸਨੂੰ ਦੱਸਿਆ ਕਿ ਲੰਗਰ ਖਤਮ ਹੋ ਗਿਆ ਹੈ। ਇਹ ਸੁਣ ਕੇ ਗੁੱਸੇ 'ਚ ਆ ਕੇ ਉਕਤ ਵਿਅਕਤੀ ਨੇ ਆਪਣੇ ਨਾਲ ਲਿਆਂਦੇ ਪੇਚਕਸ ਨਾਲ ਕਪਿਲ ਸ਼ਾਹ ਉੱਤੇ ਕਈ ਵਾਰ ਕੀਤੇ। ਇਸ ਹਮਲੇ ਵਿੱਚ ਸੇਵਾਦਾਰ ਜ਼ਖਮੀ ਹੋ ਗਿਆ ਅਤੇ ਜ਼ਮੀਨ 'ਤੇ ਡਿੱਗ ਪਿਆ।
ਦੂਜੇ ਸੇਵਾਦਾਰਾਂ ਨੇ ਕਪਿਲ ਸ਼ਾਹ ਨੂੰ ਗੁਰਦੁਆਰਾ ਸਾਹਿਬ ਤੋਂ ਜ਼ਖਮੀ ਹਾਲਤ 'ਚ ਰਿਸ਼ੀਕੇਸ਼ ਸਟੇਟ ਹਸਪਤਾਲ ਲਿਆਂਦਾ, ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਏਮਜ਼ ਲਈ ਰੈਫਰ ਕਰ ਦਿੱਤਾ। ਏਮਜ਼ ਲਿਜਾਣ 'ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿਚ ਸ਼ੋਕ ਦੀ ਲਹਿਰ ਹੈ।