ਪੰਜਾਬ

punjab

ETV Bharat / bharat

ਲੈਡਿੰਗ ਦੌਰਾਨ ਕਾਰ ਨਾਲ ਟਕਰਾਇਆ, ਚੱਕਨਾਚੂਰ ਹੋ ਗਿਆ ਹੈਲੀਕਾਪਟਰ, ਦੇਖੋ ਵੀਡੀਓ - ਵਾਇਰਲ ਹੋ ਰਹੀ ਇਸ ਵੀਡੀਓ

ਵਾਇਰਲ ਹੋ ਰਹੀ ਇਸ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਇੱਕ ਹੈਲੀਕਾਪਟਰ ਬਹੁਤ ਹੀ ਭਿਆਨਕ ਤਰੀਕੇ ਨਾਲ ਕ੍ਰੈਸ਼ ਹੋਇਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋ ਉਹ ਲੈਡਿੰਗ ਹੋ ਰਿਹਾ ਸੀ।

ਲੈਡਿੰਗ ਦੌਰਾਨ ਕਾਰ ਨਾਲ ਟਕਰਾਇਆ, ਚੱਕਨਾਚੂਰ ਹੋ ਗਿਆ ਹੈਲੀਕਾਪਟਰ, ਦੇਖੋ ਵੀਡੀਓ
ਲੈਡਿੰਗ ਦੌਰਾਨ ਕਾਰ ਨਾਲ ਟਕਰਾਇਆ, ਚੱਕਨਾਚੂਰ ਹੋ ਗਿਆ ਹੈਲੀਕਾਪਟਰ, ਦੇਖੋ ਵੀਡੀਓ

By

Published : Aug 26, 2021, 6:03 PM IST

ਨਵੀਂ ਦਿੱਲੀ: ਹੈਲੀਕਾਪਟਰ ਕ੍ਰੈਸ਼ ਹੋਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ। ਅਜਿਹੀ ਹੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇਗੀ। ਦੱਸ ਦਈਏ ਕਿ ਇੱਕ ਹੈਲੀਕਾਪਟਰ ਲੈਡਿੰਗ ਕਰਦੇ ਸਮੇਂ ਕਾਰ ਨਾਲ ਟਕਰਾ ਗਿਆ। ਜਿਸ ਕਾਰਨ ਹੈਲੀਕਾਪਟਰ ਚੱਕਨਾਚੂਰ ਹੋ ਗਿਆ। ਹਾਦਸੇ ਦੀ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ।

ਵਾਇਰਲ ਹੋ ਰਹੀ ਇਸ ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਇੱਕ ਹੈਲੀਕਾਪਟਰ ਬਹੁਤ ਹੀ ਭਿਆਨਕ ਤਰੀਕੇ ਨਾਲ ਕ੍ਰੈਸ਼ ਹੋਇਆ। ਇਹ ਘਟਨਾ ਉਸ ਸਮੇਂ ਵਾਪਰੀ ਜਦੋ ਉਹ ਲੈਡਿੰਗ ਹੋ ਰਿਹਾ ਸੀ। ਲੈਡਿੰਗ ਦੇ ਦੌਰਾਨ ਹੈਲੀਕਾਪਟਰ ਪਹਿਲਾਂ ਇੱਕ ਵੱਡੀ ਵੈਨ ਨਾਲ ਟਕਰਾਇਆ ਅਤੇ ਫਿਰ ਇੱਕ ਕਾਰ ਨਾਲ ਟਕਰਾ ਗਿਆ। ਰਿਪੋਰਟ ਚ ਇਹ ਸਾਹਮਣੇ ਆਇਆ ਹੈ ਕਿ ਹੈਲੀਕਾਪਟਰ ਉਡਾਣ ਭਰਨ ਤੋਂ ਬਾਅਦ ਆਪਣਾ ਸੰਤੁਲਨ ਖੋਹ ਬੈਠਿਆ ਸੀ।

ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਹਾਦਸੇ ਦੌਰਾਨ ਦੋਵੇਂ ਗੱਡੀਆਂ ਬਚ ਗਈਆਂ ਪਰ ਹੈਲੀਕਾਪਟਰ ਚੱਕਨਾਚੂਰ ਹੋ ਗਿਆ। ਇਹ ਘਟਨਾ ਲੈਟਿਨ ਅਮਰੀਕੀ ਦੇਸ਼ ਮੈਕਸਿਕੋ ਦੀ ਦੱਸੀ ਜਾ ਰਹੀ ਹੈ। ਇਸ ਉਸ ਸਮੇਂ ਹੋਇਆ ਜਦੋ ਮੈਕਸਿਕਨ ਜਲ ਸੈਮਾ ਗਾ ਇੱਕ ਹੈਲੀਕਾਪਟਰ ਹਿਡਲਾਗੋ ਸੂਬੇ ਚ ਤੁਫਾਨ ਕਾਰਨ ਫਸ ਗਿਆ ਅਤੇ ਹਾਸਦੇ ਦਾ ਸ਼ਿਕਾਰ ਹੋ ਗਿਆ। ਇਸ ਭਿਆਨਕ ਹਾਦਸੇ ਚ ਮੈਕਸਿਕੋ ਦੀ ਫੌਜ ਦੇ 4 ਸੈਨਿਕ ਜ਼ਖਮੀ ਹੋ ਗਏ।

ਇਹ ਵੀ ਪੜੋ: ਰੋ ਰਹੀ ਸੀ 18 ਮਹੀਨੇ ਦੀ ਬੱਚੀ, ਉਸਦੀ ਮਾਂ ਨੇ ਪਿਲਾ ਦਿੱਤੀ ਸ਼ਰਾਬ !

ABOUT THE AUTHOR

...view details