ਨੀਲਗੀਰੀ:ਤਾਮਿਲਨਾਡੂ ਦੇ ਨੀਲਗਿਰੀ ਜ਼ਿਲੇ ਦੇ ਕੁਨੂਰ ਨੇੜੇ ਬੁੱਧਵਾਰ ਦੁਪਹਿਰ ਨੂੰ ਫੌਜ ਦੇ ਉੱਚ ਅਧਿਕਾਰੀਆਂ (Gen Bipin Rawat's Chopper Crashes) ਨੂੰ ਲੈ ਕੇ ਜਾ ਰਿਹਾ ਆਈਏਐਫ ਦਾ ਇੱਕ Mi-17V5 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ।
ਜਿਸ ਵਿੱਚ ਤਾਮਿਲਨਾਡੂ ਦੇ ਕੁਨੂਰ ਵਿੱਚ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਦੀ ਮੌਤ(Chief of Defense Staff General Bipin Rawat dies) ਹੋ ਗਈ। ਗਰੁੱਪ ਕੈਪਟਨ ਵਰੁਣ ਸਿੰਘ( Group Captain Varun Singh) ਆਈ.ਏ.ਐਫ ਦੇ ਹੈਲੀਕਾਪਟਰ ਹਾਦਸੇ ਦੇ ਇਕਲੌਤੇ ਬਚੇ ਹੋਏ ਹਨ। ਉਹਨਾਂ ਦਾ ਫੌਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਉਹਨਾਂ ਨੂੰ ਇਸ ਸਾਲ ਦੇ ਸੁਤੰਤਰਤਾ ਦਿਵਸ 'ਤੇ ਐਲ.ਸੀ.ਏ ਤੇਜਸ ਲੜਾਕੂ ਜਹਾਜ਼ ਨੂੰ ਬਚਾਉਣ ਲਈ ਸ਼ੂਰੀਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਆਈਏਐਫ ਨੇ ਇੱਕ ਟਵੀਟ ਵਿੱਚ ਕਿਹਾ ਕਿ ਕੈਪਟਨ ਵਰੁਣ ਸਿੰਘ( Group Captain Varun Singh), ਜੋ ਗੰਭੀਰ ਰੂਪ ਵਿੱਚ ਜ਼ਖਮੀ ਹੋਏ, ਦਾ ਵੈਲਿੰਗਟਨ ਦੇ ਮਿਲਟਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਇਸ ਸਾਲ 15 ਅਗਸਤ ਨੂੰ ਵਿੰਗ ਕਮਾਂਡਰ ਵਰੁਣ ਸਿੰਘ ਇੱਕ ਲਾਈਟ ਕੰਬੈਟ ਏਅਰਕ੍ਰਾਫਟ (LCA) ਸਕੁਐਡਰਨ ਵਿੱਚ ਇੱਕ ਪਾਇਲਟ, ਸ਼ੂਰੀਆ ਚੱਕਰ, ਭਾਰਤ ਦੇ ਤੀਜੇ ਸਭ ਤੋਂ ਵੱਡੇ ਸ਼ਾਂਤੀ ਸਮੇਂ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਇਹ ਸਨਮਾਨਿਤ ਉਹਨਾਂ ਨੂੰ ਉਸਦੀ ਬੇਮਿਸਾਲ ਬਹਾਦਰੀ ਦੇ ਕੰਮ ਲਈ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਅੱਜ ਤਾਮਿਲਨਾਡੂ ਦੇ ਨੀਲਗਿਰੀ ਜ਼ਿਲੇ ਦੇ ਕੁਨੂਰ ਨੇੜੇ ਬੁੱਧਵਾਰ ਦੁਪਹਿਰ ਨੂੰ ਫੌਜ ਦੇ ਉੱਚ ਅਧਿਕਾਰੀਆਂ (Gen Bipin Rawat's Chopper Crashes) ਨੂੰ ਲੈ ਕੇ ਜਾ ਰਿਹਾ ਆਈਏਐਫ ਦਾ ਇੱਕ Mi-17V5 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ।
ਹੈਲੀਕਾਪਟਰ ਵਿੱਚ ਜਨਰਲ ਬਿਪਿਨ ਰਾਵਤ (ਸੀਡੀਐਸ), ਸ੍ਰੀਮਤੀ ਮਧੁਲਿਕਾ ਰਾਵਤ, ਬ੍ਰਿਗੇਡੀਅਰ ਐਲਐਸ ਲਿਦੜ, ਲੈਫਟੀਨੈਂਟ ਕਰਨਲ ਹਰਜਿੰਦਰ ਸਿੰਘ, ਐਨਕੇ ਗੁਰਸੇਵਕ ਸਿੰਘ, ਐਨਕੇ ਜਤਿੰਦਰ ਕੁਮਾਰ, ਐਲ/ਐਨਕੇ ਵਿਵੇਕ ਕੁਮਾਰ, ਐਲ/ਐਨਕੇ ਬੀ ਸਾਈ ਤੇਜਾ ਅਤੇ ਹੌਲਦਾਰ ਸਤਪਾਲ ਮੌਜੂਦ ਸਨ।
ਇਹ ਵੀ ਪੜ੍ਹੋ:ਹੈਲੀਕਾਪਟਰ ਕਰੈਸ਼ ਮਾਮਲਾ: CDS ਜਨਰਲ ਬਿਪਿਨ ਰਾਵਤ, ਪਤਨੀ ਮਧੁਲਿਕਾ ਸਮੇਤ 13 ਲੋਕਾਂ ਦੀ ਮੌਤ