ਚੰਡੀਗੜ੍ਹ:ਦਿੱਲੀ-ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਮਾਨਸੂਨ ਦਾ ਇੰਤਜ਼ਾਰ ਹੁਣ ਲੰਬਾ ਹੁੰਦਾ ਜਾ ਰਿਹਾ ਹੈ। ਮੀਂਹ ਨਾ ਪੈਣ ਕਾਰਨ ਲੋਕਾਂ ਨੂੰ ਵੱਡੀਆਂ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੀਂਹ ਨਾ ਪੈਣ ਕਾਰਨ ਵਧ ਰਹੀ ਤਪਸ ਦੇ ਕਾਰਨ ਦਿੱਲੀ ਚ ਤਾਪਮਾਨ 43 ਡਿਗਰੀ ਸੈਲਸੀਅਸ ਦਰਜ ਕੀਤਾ ਜਾ ਚੁੱਕਾ ਹੈ। ਦਿੱਲੀ ਚ ਪਿਛਲੇ ਕਈ ਦਿਨ੍ਹਾਂ ਤੋਂ ਤਾਪਮਾਨ ਵਿੱਚ ਵਾਧਾ ਹੋ ਰਿਹਾ ਹੈ। ਮੌਸਮ ਵਿਭਾਗ ਦੇ ਵੱਲੋਂ ਅਗਲੇ ਆਉਣ ਵਾਲੇ ਦਿਨ੍ਹਾਂ ਦੇ ਵਿੱਚ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਜਤਾਈ ਗਈ ਹੈ। 5 ਕੁ ਦਿਨ੍ਹਾਂ ਤੱਕ ਮਾਨਸੂਨ ਦਿੱਲੀ ਪਹੁੰਚਣ ਦੀ ਸੰਭਾਵਨਾ ਜਤਾਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮਾਨਸੂਨ ਦੇ ਮੌਸਮ ਦੀ ਇਹ ਪਹਿਲੀ ਲੂੰ ਹੈ। ਇਸ ਤੋਂ ਪਹਿਲਾਂ 28 ਮਾਰਚ ਨੂੰ ਰਾਜਧਾਨੀ ਵਿੱਚ ਲੂੰ ਚੱਲੀ ਸੀ। ਉਸ ਸਮੇਂ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਤੱਕ ਪਹੁੰਚ ਗਿਆ ਸੀ।
WEATHER NEWS: ਦਿੱਲੀ-ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ’ਚ ਗਰਮੀ ਦਾ ਕਹਿਰ
ਦੇਸ਼ ਦੇ ਕਈ ਹਿੱਸਿਆਂ ਦੇ ਵਿੱਚ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ। ਲਗਾਤਾਰ ਤਾਪਮਾਨ ਦੇ ਵਿੱਚ ਵਾਧਾ ਹੋੋ ਰਿਹਾ। ਇਸ ਦੌਰਾਨ ਦਿੱਲੀ ਦੇ ਲੋਕ ਲੂੰ ਦੀ ਚਪੇਟ ਵਿੱਚ ਵੀ ਆ ਗਏ ਹਨ। ਫਿਲਹਾਲ ਲੋਕ ਮਾਨਸੂਨ ਦੀ ਉਡੀਕ ਕਰ ਰਹੇ ਹਨ ਤਾਂ ਕਿ ਗਰਮੀ ਤੋਂ ਰਾਹਤ ਮਿਲ ਸਕੇ।
ਮੈਦਾਨੀ ਇਲਾਕਿਆਂ ਦੇ ਵਿੱਚ ਲੂੰ ਦੀ ਸਥਿਤੀ ਉਸ ਸਮੇਂ ਘੋਸ਼ਿਤ ਕੀਤੀ ਜਾਂਦੀ ਹੈ ਜਦੋਂ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਜਾਂਦਾ ਹੈ ਅਤੇ ਆਮ ਨਾਲੋਂ ਘੱਟੋ ਘੱਟ 4.5 ਡਿਗਰੀ ਵੱਧ ਹੁੰਦਾ ਹੈ। ਆਮ ਤੌਰ 'ਤੇ, ਮੌਨਸੂਨ 27 ਜੂਨ ਤੱਕ ਦਿੱਲੀ ਪਹੁੰਚ ਜਾਂਦਾ ਹੈ ਅਤੇ 8 ਜੁਲਾਈ ਤੱਕ ਦੇਸ਼ ਭਰ ਵਿਚ ਇਸ ਦੀ ਮੌਜੂਦਗੀ ਦਰਜ ਕੀਤੀ ਜਾਂਦੀ ਹੈ। ਮਾਨਸੂਨ ਪਿਛਲੇ ਸਾਲ 25 ਜੂਨ ਨੂੰ ਦਿੱਲੀ ਪਹੁੰਚਿਆ ਸੀ। ਦਿੱਲੀ ਸਮੇਤ ਉੱਤਰੀ ਭਾਰਤ ਦੇ ਮੈਦਾਨੀ ਖੇਤਰ ਅਜੇ ਵੀ ਮਾਨਸੂਨ ਦੀ ਬਾਰਸ਼ ਦਾ ਇੰਤਜ਼ਾਰ ਕਰ ਰਹੇ ਹਨ।
ਇਹ ਵੀ ਪੜ੍ਹੋ:ਪੰਜਾਬ ਦੇ ਹਰ ਸ਼ਹਿਰ 'ਚ ਪੈਟਰੋਲ 100 ਤੋਂ ਪਾਰ, ਜਾਣੋ ਤੁਹਾਡੇ ਸ਼ਹਿਰ 'ਚ ਕੀ ਹੈ ਰੇਟ