ਨਵੀਂ ਦਿੱਲੀ:1984 ਦੇ ਪੁਲਬੰਗਸ਼ ਵਿੱਚ ਸਿੱਖਾਂ ਦੇ ਕਤਲ ਕੇਸ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦੋਸ਼ ਆਇਦ ਕਰਨ ਦੀ ਸੁਣਵਾਈ ਮੰਗਲਵਾਰ ਨੂੰ ਮੁਲਤਵੀ ਕਰ ਦਿੱਤੀ ਗਈ। ਟਾਈਟਲਰ ਦੇ ਵਕੀਲ ਮਨੂ ਸ਼ਰਮਾ ਨੇ ਸੁਣਵਾਈ ਮੁਲਤਵੀ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜਾਂਚ ਏਜੰਸੀ ਨੇ ਅਜੇ ਤੱਕ ਉਨ੍ਹਾਂ ਨੂੰ ਸਾਰੇ ਪ੍ਰਮਾਣਿਤ ਦਸਤਾਵੇਜ਼ਾਂ ਦੀਆਂ ਕਾਪੀਆਂ ਮੁਹੱਈਆ ਨਹੀਂ ਕਰਵਾਈਆਂ ਹਨ। ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ 18 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ।
18 ਦਸੰਬਰ ਨੂੰ ਦੋਸ਼ ਤੈਅ ਕਰਨ ਦੀ ਸੁਣਵਾਈ: ਟਾਈਟਲਰ ਦੇ ਵਕੀਲ ਵੱਲੋਂ ਦਸਤਾਵੇਜ਼ ਮਿਲਣ ਤੋਂ ਬਾਅਦ ਅਦਾਲਤ 18 ਦਸੰਬਰ ਨੂੰ ਦੋਸ਼ ਤੈਅ ਕਰਨ ਦੀ ਸੁਣਵਾਈ ਕਰ ਸਕਦੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 5 ਅਗਸਤ ਨੂੰ ਸੈਸ਼ਨ ਕੋਰਟ ਨੇ ਟਾਈਟਲਰ ਨੂੰ ਅਗਾਊਂ ਜ਼ਮਾਨਤ ਦਿੱਤੀ ਸੀ। ਟਾਈਟਲਰ ਨੂੰ ਦਿੱਤੀ ਗਈ ਜ਼ਮਾਨਤ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਵਿਰੋਧ ਕੀਤਾ ਸੀ, ਜੋ ਦੰਗਾ ਪੀੜਤਾਂ ਦਾ ਕੇਸ ਲੜ ਰਹੀ ਹੈ। ਡੀਐਸਜੀਐਮਸੀ ਦੇ ਬੈਨਰ ਹੇਠ ਦੰਗਾ ਪੀੜਤ ਪਰਿਵਾਰਾਂ ਨੇ ਟਾਈਟਲਰ ਦੀ ਪੇਸ਼ੀ ਮੌਕੇ ਰੌਜ਼ ਐਵੇਨਿਊ ਅਦਾਲਤ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪੀੜਤ ਪਰਿਵਾਰ ਦਾ ਕਹਿਣਾ ਹੈ,"ਅਸੀਂ ਅਦਾਲਤ ਦਾ ਸਤਿਕਾਰ ਕਰਦੇ ਹਾਂ, ਪਰ ਇਸ ਮਾਮਲੇ 'ਚ ਟਾਈਟਲ ਨੂੰ ਜ਼ਮਾਨਤ ਦੇਣਾ ਉਚਿਤ ਨਹੀਂ ਹੈ। ਅਸੀਂ ਇਸ ਦੇ ਖਿਲਾਫ ਹਾਈਕੋਰਟ 'ਚ ਅਪੀਲ ਕਰਾਂਗੇ। ਅਸੀਂ 39 ਸਾਲਾਂ ਤੋਂ ਇਨਸਾਫ ਲਈ ਇਹ ਲੜਾਈ ਲੜ ਰਹੇ ਹਾਂ।ਹੁਣ ਸਾਨੂੰ ਇਨਸਾਫ ਚਾਹੀਦਾ ਹੈ।''
- urpatwant Singh Pannu: ਖਾਲਿਸਤਾਨੀ ਗੁਰਪਤਵੰਤ ਪੰਨੂੰ ਖ਼ਿਲਾਫ਼ NIA ਨੇ ਕੀਤਾ ਕੇਸ ਦਰਜ, ਏਅਰ ਇੰਡੀਆ ਦੇ ਜਹਾਜ਼ਾਂ ਨੂੰ ਉਡਾਉਣ ਦੀ ਦਿੱਤੀ ਸੀ ਧਮਕੀ
- ਪਰਾਲੀ ਪ੍ਰਦੂਸ਼ਣ ਸਬੰਧੀ ਬਿਆਨ ਨੂੰ ਲੈਕੇ ਘਿਰੇ ਖੇਤੀਬਾੜੀ ਮੰਤਰੀ, ਵਿਰੋਧੀਆਂ ਨੇ ਕਿਹਾ-ਪੰਜਾਬ ਦੀ ਹਾਲਤ ਖਰਾਬ ਖੁੱਡੀਆਂ ਕਰ ਰਹੇ ਸਿਆਸਤ,ਕਿਸਾਨਾਂ ਨੇ ਵੀ ਲਿਆ ਨਿਸ਼ਾਨੇ 'ਤੇ
- Uttarkashi Tunnel Accident 10th Day: ਸੁਰੰਗ ਵਿੱਚ ਫਸੇ ਮਜ਼ਦੂਰਾਂ ਦੀ ਪਹਿਲੀ ਵੀਡੀਓ ਆਈ ਸਾਹਮਣੇ, ਵਾਕੀ ਟਾਕੀ ਰਾਹੀਂ ਕੀਤੀ ਗੱਲ, ਬਚਾਅ ਕਾਰਜ ਜਾਰੀ