ਕੋਝੀਕੋਡ: ਕੇਰਲ ਦੇ ਕੋਝੀਕੋਡ ਜ਼ਿਲ੍ਹੇ 'ਚ ਬੁਖਾਰ ਕਾਰਨ ਦੋ ਲੋਕਾਂ ਦੀ ਮੌਤ ਤੋਂ ਬਾਅਦ ਨਿਪਾਹ ਵਾਇਰਸ ਦੀ ਲਾਗ ਦਾ ਸ਼ੱਕ ਹੈ। ਕੋਝੀਕੋਡ ਸਿਹਤ ਵਿਭਾਗ (Kozhikode Health Department) ਨੇ ਇਸ ਨੂੰ ਗੰਭੀਰਤਾ ਨਾਲ ਲਿਆ ਹੈ। ਬੁਖਾਰ ਕਾਰਨ ਦੋ ਵਿਅਕਤੀਆਂ ਦੀਆਂ ਹਾਲ ਹੀ ਵਿੱਚ ਹੋਈਆਂ ਮੌਤਾਂ ਸਬੰਧੀ ਵਿਸਥਾਰਤ ਜਾਂਚ ਰਿਪੋਰਟ ਤਲਬ ਕੀਤੀ ਗਈ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਇਨ੍ਹਾਂ ਦੋ ਵਿਅਕਤੀਆਂ ਦੀ ਮੌਤ ਦਾ ਕਾਰਨ ਕੀ ਸੀ। ਫਿਲਹਾਲ ਸਿਹਤ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ।
ਦੋ ਗੈਰ ਕੁਦਰਤੀ ਮੌਤਾਂ: ਕੋਝੀਕੋਡ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਹੋਈਆਂ ਦੋ ਮੌਤਾਂ ਵਿੱਚ ਨਿਪਾਹ ਵਾਇਰਸ ਦੀ ਲਾਗ (Nipah virus infection) ਦੇ ਸ਼ੱਕ ਵਿੱਚ ਸਿਹਤ ਵਿਭਾਗ ਨੇ ਸਾਵਧਾਨੀ ਵਰਤਣ ਲਈ ਕਿਹਾ ਹੈ। ਸੋਮਵਾਰ ਸ਼ਾਮ ਨੂੰ ਜਾਰੀ ਇੱਕ ਐਡਵਾਈਜ਼ਰੀ ਵਿੱਚ, ਰਾਜ ਦੇ ਸਿਹਤ ਵਿਭਾਗ ਨੇ ਕਿਹਾ ਕਿ ਕੋਝੀਕੋਡ ਵਿੱਚ ਦੋ ਗੈਰ ਕੁਦਰਤੀ ਮੌਤਾਂ ਹੋਈਆਂ ਹਨ। ਇਹ ਮੌਤਾਂ ਨਿਪਾਹ ਵਾਇਰਸ ਕਾਰਨ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਮ੍ਰਿਤਕ ਦੇ ਰਿਸ਼ਤੇਦਾਰ ਵੀ ਇੰਟੈਂਸਿਵ ਕੇਅਰ ਯੂਨਿਟ ਵਿੱਚ ਜ਼ੇਰੇ ਇਲਾਜ ਹਨ।