ਬਿਹਾਰ:ਕਹਾਵਤ ਹੈ ਕਿ ਜੇਕਰ ਜਜਬਾ ਹੈ ਤਾਂ ਕੋਈ ਵੀ ਮੁਸ਼ਕਲ ਆਸਾਨ ਹੋ ਜਾਂਦੀ ਹੈ। ਪਿਛਲੇ ਸਾਲ ਕੋਰੋਨਾ ਕਾਰਨ ਲੱਗੇ ਲੌਕਡਾਉਨ ਵਿੱਚ ਉਨ੍ਹਾਂ ਨੂੰ ਲਗਾ ਸੀ ਕਿ ਜਿੰਦਗੀ ਹੁਣ ਠਹਿਰ ਜਾਵੇਗੀ। ਨੌਕਰੀ ਗਵਾਉਣ ਤੋਂ ਬਾਅਦ ਉਹ ਜੰਮੂ ਅਤੇ ਕਸ਼ਮੀਰ ਦੇ ਅੰਨਤਨਾਗ ਤੋਂ ਆਪਣੇ ਗ੍ਰਹਿ ਜ਼ਿਲ੍ਹੇ ਪਛਮ ਚੰਪਾਰਨ ਵਾਪਸ ਆਏ ਸੀ ਇਨ੍ਹਾਂ ਨੂੰ ਲੱਗਿਆ ਸੀ ਕਿ ਹੁਣ ਕੀ ਹੋਵੇਗਾ, ਪਰ ਇਸ ਦੇ ਹੱਥ ਬੱਲਾ (ਬੈਟ) ਬਣਾਉਣ ਦੇ ਹੁਨਰ ਨਾਲ ਆਸ਼ਾ ਵੀ ਸੀ ਕੁਝ ਚੰਗਾ ਹੋਵੇਗਾ
ਲਾਲ ਬਾਬੂ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਆਪਣੇ ਹੁਨਰ ਸਬੰਧੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਪੋਸਟ ਕੀਤਾ ਸੀ। ਵੀਡੀਓ ਚਰਚਾ ਵਿੱਚ ਆਈ ਤਾਂ ਡੀਐਸ ਕੁੰਦਨ ਕੁਮਾਰ ਨੂੰ ਜਾਣਕਾਰੀ ਮਿਲੀ। ਉਨ੍ਹਾਂ ਨੂੰ ਉਨ੍ਹਾਂ ਨੂੰ ਬੁਲਾਇਆ। ਉਨ੍ਹਾਂ ਨੇ ਹਰ ਤਰ੍ਹਾਂ ਦੀ ਸੁਵਿਧਾ ਦਵਾਈ। ਮਕਾਨ ਅਤੇ ਜ਼ਮੀਨ ਮੁਹੱਈਆ ਕਰਵਾਇਆ। ਲੋਨ ਪਾਸ ਕਰਵਾਇਆ। ਅਸੀਂ ਲੋਕ ਆਪਣੇ ਬਿਜਨੇਸ ਨੂੰ ਬਹੁਤ ਅੱਗੇ ਲੈ ਕੇ ਆਏ ਹੈ ਅਤੇ ਇਸ ਨੂੰ ਹੋਰ ਅੱਗੇ ਲੈ ਕੇ ਜਾਣਾ ਹੈ। ਸਾਡਾ ਕ੍ਰਿਕਟ ਬੈਟ ਦੂਰ ਦੂਰ ਤੱਕ ਜਾ ਰਿਹਾ ਹੈ।
ਪਛਮੀ ਚੰਪਾਰਨ ਵਿੱਚ ਡਬਲਿਊਸੀ ਦੇ ਸਟੀਕਰ ਲੱਗੇ ਬੈਚ ਨਾਲ ਕਈ ਮੈਦਾਨਾਂ ਵਿੱਚ ਛੱਕੇ ਲੱਗ ਰਹੇ ਹਨ। ਲਾਲਬਾਬੂ ਵੀ ਅਨੰਤਨਾਗ ਵਿੱਚ ਬੱਲਾ ਬਣਾਉਣ ਦਾ ਕੰਮ ਕਰਦੇ ਸੀ ਅਤੇ ਅੱਜ ਉਹ ਵੀ ਆਪਣੇ ਗ੍ਰਹਿ ਜ਼ਿਲ੍ਹਾ ਵਿੱਚ ਮਜ਼ਦੂਰ ਤੋਂ ਉਦਮੀ ਬਣ ਗਏ ਹੈ ਅਜਿਹੇ ਹੁਨਰਮੰਦਰ ਦੇ ਹੱਥ ਹੁਨਰ ਸੀ ਬਸ ਬਿਹਾਰ ਵਿੱਚ ਮਦਦ ਦੀ ਲੋੜ ਸੀ।
ਇਹ ਹੁਨਰ ਮੰਦ ਕਾਰੀਗਰ ਪਹਿਲਾਂ ਅਨੰਤਨਾਗ ਵਿੱਚ ਬੱਲਾ ਬਣਾਉਣ ਦਾ ਹੀ ਕੰਮ ਕਰਦੇ ਸੀ ਇਸ ਕਾਰਨ ਇਹ ਬਹੁਤ ਅਸਾਨੀ ਨਾਲ ਇਹ ਬਲਾ ਬਣਾਉਣ ਦੀ ਵਰਤੋਂ ਹੋਣ ਵਾਲੀ ਲੱਕੜ ਲੈ ਆਉਂਦੇ ਹਨ। ਇਸ ਬੱਲੇ ਵਿੱਚ ਵਰਤੋਂ ਹੋਣ ਵਾਲੀ ਲੱਕੜ ਕਸ਼ਮੀਰ ਅਤੇ ਮੇਰਠ ਤੋਂ ਮਿਲਦੀ ਹੈ।
ਲਾਲ ਬਾਬੂ ਨੇ ਕਿਹਾ ਕਿ ਅਸੀਂ ਲੋਕ ਕਸ਼ਮੀਰ ਵਿਲੋ ਤੋਂ ਬੈਟ ਬਣਾਉਂਦੇ ਹਾਂ ਇਸ ਦੇ ਲਈ ਕਸ਼ਮੀਰ ਤੋਂ ਲੱਕੜ ਮੰਗਵਾਈ ਹੈ ਇਸ ਦੀ ਖਾਸੀਅਤ ਹੈ ਕਿ ਇਹ ਕੀਤੋਂ ਦੀ ਫੱਟਦਾ ਨਹੀਂ ਹੈ ਇਸ ਤੋਂ ਬਣਿਆ ਬੈਟ ਟਿਕਾਓ ਹੁੰਦਾ ਹੈ। ਇੱਕ ਰੁੱਖ ਤੋਂ ਲਗਭਗ 100 ਤੋਂ 200 ਤੱਕ ਬੈਟ ਨਿਕਲ ਜਾਂਦੇ ਹਨ ਬਾਕੀ ਰੁੱਖ ਜਿੰਨ੍ਹਾਂ ਮੋਟਾ ਹੁੰਦਾ ਹੈ ਉਸ ਹਿਸਾਬ ਨਾਲ ਬੈਟ ਨਿਕਲਦਾ ਹੈ ਇਨ੍ਹਾਂ ਰੁੱਖਾਂ ਨੂੰ ਤਿਆਰ ਹੋਣ ਤੋਂ ਲਗਭਗ 10 ਤੋਂ 12 ਸਾਲ ਲੱਗ ਜਾਂਦੇ ਹੈ ਫਿਰ ਇਨ੍ਹਾਂ ਨੂੰ ਸੁਖਾਇਆ ਜਾਂਦਾ ਹੈ ਇਸ ਵਿੱਚ ਕਰੀਬ ਡੇਢ ਸਾਲ ਦਾ ਸਮਾਂ ਲਗਦਾ ਹੈ ਫਿਰ ਬੈਟ ਤਿਆਰ ਕਰਕੇ ਬਾਜ਼ਾਰ ਵਿੱਚ ਭੇਜਿਆ ਜਾਂਦਾ ਹੈ।
ਲਾਲ ਬਾਬੂ ਨੇ ਕਿਹਾ ਕਿ ਅਜੇ ਤੱਕ ਅਸੀਂ ਲਗਭਗ 1600 ਬੈਟ ਵੇਚ ਚੁੱਕੇ ਹੈ ਅਜੇ ਉਨ੍ਹਾਂ ਕੋਲ 4 ਹਜ਼ਾਰ ਬੈਟ ਬਣਾਉਣ ਦਾ ਆਡਰ ਹੈ। ਇਸ ਨੂੰ ਅਜੇ ਪੂਰਾ ਕੀਤਾ ਜਾ ਰਿਹਾ ਹੈ। ਹੁਣ ਲਾਲਬਾਬੂ ਮੇਰਠ ਤੋਂ ਇੰਗਲਿਸ਼ ਵਿਲੋ ਦੀ ਲੱਕੜ ਮੰਗਵਾ ਰਹੇ ਹਨ। ਇਸ ਦੇ ਨਾਲ ਹੀ ਹੈਡਿਲ, ਗ੍ਰਿਪ, ਸਟਿੱਕਰ ਅਤੇ ਬਾਕੀ ਸਮਾਨ ਵੀ ਦੀ ਵਿਵਸਥਾ ਕਰ ਰਹੇ ਹਨ।
ਇਸ ਬੈਟ ਨੂੰ ਕਈ ਕੰਪਨੀ ਵੀ ਖਰੀਦਣ ਦੀ ਚਾਹਵਾਨ ਹੈ। ਜਿਨ੍ਹਾਂ ਤੋਂ ਲਾਲਬਾਬੂ ਦੀ ਗੱਲਬਾਤ ਚਲ ਰਹੀ ਹੈ। ਬੈਟ ਦੇ ਬ੍ਰਾਂਡ ਦਾ ਨਾਂਅ WC ਵੈਸਟ ਚੰਪਾਰਨ ਦਿੱਤਾ ਗਿਆ ਹੈ। ਅੱਜ ਲਾਲਬਾਬੂ ਖੁਦ ਤਾਂ ਆਤਮਨਿਰਭਰ ਬਣ ਗਿਆ ਹੈ ਉਨ੍ਹਾਂ ਨੇ 10 ਲੋਕਾਂ ਨੂੰ ਵੀ ਰੁਜ਼ਗਾਰ ਵੀ ਦਿੱਤਾ ਹੈ। ਰੋਜ਼ ਉਨ੍ਹਾਂ ਨੂੰ 500 ਤੋਂ 700 ਰੁਪਏ ਮਜ਼ਦੂਰੀ ਵੀ ਦਿੰਦੇ ਹੈ।
ਕਾਰੀਗਰ ਸ਼ੰਸ਼ਾਕ ਕੁਮਾਰ ਯਾਦਵ ਨੇ ਕਿਹਾ ਕਿ ਸਾਨੂੰ ਲੋਕਾਂ ਇੱਥੇ ਕੰਮ ਮਿਲ ਗਿਆ ਹੈ ਤਾਂ ਬਾਹਰ ਜਾਣਾ ਭੁੱਲ ਗਏ। ਹੁਣ ਅਸੀਂ ਬਾਹਰ ਨਹੀਂ ਜਾਵਾਂਗੇ। ਅਸੀਂ ਲੋਕ ਇੱਥੇ ਕੰਮ ਕਰਾਂਗੇ।
ਕਾਰੀਗਰ ਅਜੇ ਕੁਮਾਰ ਨੇ ਕਿਹਾ ਕਿ ਉਹ ਇੱਥੇ ਬਹੁਤ ਚੰਗੀ ਤਰ੍ਹਾਂ ਕੰਮ ਕਰ ਰਹੇ ਹਨ ਆਪਣੇ ਪਰਿਵਾਰ ਦੀ ਦੇਖਭਾਲ ਵੀ ਕਰ ਰਿਹਾ ਹੈ। ਰੱਬ ਦੀ ਕ੍ਰਿਪਾ ਰਹੀ ਤਾਂ ਇੱਥੇ ਸਾਡਾ ਗੁਜਰ ਬਸਰ ਹੋ ਜਾਵੇਗਾ। ਘਰ ਵਿੱਚ ਹੀ ਕੰਮ ਮਿਲੇਗਾ ਤਾਂ ਬਾਹਰ ਕਿਉਂ ਜਾਵਾਂਗੇ। ਮੇਰੀ ਤਾਂ ਰੱਬ ਨੂੰ ਇਹ ਦੁਆ ਹੈ ਕਿ ਇੱਥੇ ਰੋਜੀ ਰੋਟੀ ਮਿਲਦੀ ਰਹੇ।