ਮੁੰਬਈ:ਹਾਊਸਿੰਗ ਫਾਇਨਾਂਸ ਕੰਪਨੀ ਐਚਡੀਐਫਸੀ ਨੇ ਆਪਣੀ ਰਿਟੇਲ ਪ੍ਰਾਈਮ ਲੋਨ ਦਰ ਵਿੱਚ 0.35 ਫੀਸਦੀ ਵਾਧੇ ਦਾ ਐਲਾਨ ਕੀਤਾ ਹੈ। ਇਸ ਕਾਰਨ ਹਾਊਸਿੰਗ ਲੋਨ ਦੀ ਘੱਟੋ-ਘੱਟ ਦਰ ਵਧ ਕੇ 8.65 ਫੀਸਦੀ ਹੋ ਗਈ ਹੈ। ਨਵੀਆਂ ਦਰਾਂ ਮੰਗਲਵਾਰ ਤੋਂ ਲਾਗੂ ਹੋਣਗੀਆਂ। ਸੋਮਵਾਰ ਨੂੰ ਸ਼ੇਅਰ ਬਾਜ਼ਾਰਾਂ ਨੂੰ ਭੇਜੀ ਗਈ ਸੂਚਨਾ 'ਚ HDFC ਨੇ ਕਿਹਾ ਕਿ ਰਿਟੇਲ ਪ੍ਰਾਈਮ ਲੋਨ ਦਰ 0.35 ਫੀਸਦੀ ਵਧਾ ਕੇ 8.65 ਫੀਸਦੀ ਕੀਤੀ ਗਈ ਹੈ।
HDFC ਨੇ ਹੋਮ ਲੋਨ ਦੀ ਵਿਆਜ ਦਰਾਂ 'ਚ 0.35 ਫੀਸਦੀ ਦਾ ਕੀਤਾ ਵਾਧਾ - PRIME LOAN
ਜਿੱਥੇ ਕਈ ਬੈਂਕਾਂ ਨੇ ਹੋਮ ਲੋਨ ਦੀਆਂ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ, ਉੱਥੇ ਹੀ ਹੁਣ ਹਾਊਸਿੰਗ ਫਾਇਨਾਂਸ ਕੰਪਨੀ HDFC ਨੇ ਵੀ ਆਪਣੇ ਰਿਟੇਲ ਪ੍ਰਾਈਮ ਲੋਨ ਦਰਾਂ ਵਿੱਚ ਵਾਧਾ ਕੀਤਾ ਹੈ। HDFC ਨੇ ਇਸ 'ਚ 0.35 ਫੀਸਦੀ ਦਾ ਵਾਧਾ ਕੀਤਾ ਹੈ।
HDFC ਨੇ ਹੋਮ ਲੋਨ ਦੀ ਵਿਆਜ ਦਰਾਂ 'ਚ 0.35 ਫੀਸਦੀ ਦਾ ਕੀਤਾ ਵਾਧਾ
ਨਵੀਆਂ ਦਰਾਂ 20 ਦਸੰਬਰ ਤੋਂ ਲਾਗੂ ਹੋਣਗੀਆਂ। HDFC ਨੇ ਮਈ ਤੋਂ ਆਪਣੇ ਲੋਨ ਦਰਾਂ 'ਚ 2.25 ਫੀਸਦੀ ਦਾ ਵਾਧਾ ਕੀਤਾ ਹੈ। HDFC ਨੇ ਕਿਹਾ ਕਿ 8.65 ਫੀਸਦੀ ਦੀ ਨਵੀਂ ਦਰ ਸਿਰਫ ਉਨ੍ਹਾਂ ਗਾਹਕਾਂ 'ਤੇ ਲਾਗੂ ਹੋਵੇਗੀ, ਜਿਨ੍ਹਾਂ ਦਾ 'ਕ੍ਰੈਡਿਟ ਸਕੋਰ' 800 ਜਾਂ ਇਸ ਤੋਂ ਵੱਧ ਹੋਵੇਗਾ। ਕੰਪਨੀ ਮੁਤਾਬਕ ਇੰਡਸਟਰੀ 'ਚ ਇਹ ਸਭ ਤੋਂ ਘੱਟ ਰੇਟ ਹੈ।
ਇਹ ਵੀ ਪੜੋ:ਡੇਰਾ ਪ੍ਰੇਮੀ ਕਤਲ ਮਾਮਲਾ: ਸ਼ੂਟਰਾਂ ਨੂੰ ਪਨਾਹ ਦੇਣ ਵਾਲੇ 2 ਹੋਰ ਮੁਲਜ਼ਮ ਗ੍ਰਿਫ਼ਤਾਰ