ਰਾਜਸਥਾਨ : ਜੈਸਮਲੇਰ ਜ਼ਿਲ੍ਹੇ ਤੋਂ ਕਰੀਬ 18 ਕਿੱਲੋਮੀਟਰ ਦੂਰ ਸਥਿਤ ਕੁਲਧਰਾ ਪਿੰਡ ਸਾਲਾਂ ਤੋਂ ਵੀਰਾਨ ਹੈ। ਇਥੇ ਦੂਰ-ਦੁਰਾਡੇ ਤੱਕ ਮਹਿਜ਼ ਖੰਡਹਰ ਹੀ ਨਜ਼ਰ ਆਉਂਦੇ ਹਨ। ਪਾਲੀਵਾਲ ਬ੍ਰਾਹਮਣਾਂ (Paliwal Brahmin) ਵੱਲੋਂ ਕੁਲਧਰਾ ਸਣੇ ਕੁੱਲ੍ਹ 84 ਪਿੰਡ ਵਸਾਏ ਗਏ ਸਨ।
ਇਸ ਪਿੰਡ ਦੇ ਨਾਲ ਕਈ ਮਿੱਥਕ ਕਹਾਣੀਆਂ ਵੀ ਜੋੜ ਦਿੱਤੀਆਂ ਗਈਆਂ ਹਨ। ਇਸ ਦੇ ਚਲਦੇ ਇਸ ਨੂੰ ਭੂਤਿਆ ਜਾਂ ਹੌਂਟਿਡ ਪਿੰਡ (haunted village ) ਵੀ ਕਿਹਾ ਜਾਂਦਾ ਹੈ। ਦਰਅਲਸਲ ਇਥੇ ਪਹੁੰਚਣ ਤੋਂ ਬਾਅਦ ਹੀ ਇਸ ਦੀ ਸੈਂਕੜੇ ਸਾਲ ਪੁਰਾਣੀ ਸੱਭਿਅਤਾ ਤੇ ਸੰਸਕ੍ਰਿਤੀ ਬਾਰੇ ਪਤਾ ਲੱਗਦਾ ਹੈ।
ਰਾਜਸਥਾਨ ਦਾ ਸ਼ਾਪਿਤ ਪਿੰਡ ਕੁਲਧਰਾ ਵਿਰਾਸਤ ਦਾ ਨਮੂਨਾ
ਇਤਿਹਾਸਕਾਰ ਤੇ ਲੇਖਕ ਓਮ ਪ੍ਰਕਾਸ਼ ਭਾਇਆ ਨੇ ਇਸ ਦੇ ਇਤਿਹਾਸਕ ਪੱਖ ਬਾਰੇ ਦੱਸਦੇ ਹੋਏ ਕਿਹਾ ਕਿ ਜੈਸਲਮੇਰ ਤੋਂ ਕਰੀਬ 18 ਕਿਲੋਮੀਟਰ ਦੂਰੀ 'ਤੇ ਬਸੇ ਕੁਲਧਰਾ ਪਿੰਡ ਦੀ ਵੈਗਿਆਨਕ ਤੇ ਵਾਸਤੂ ਨਿਯਮਾਂ ਦੇ ਆਧਾਰ 'ਤੇ ਵਸਾਏ ਗਏ ਪਿੰਡ ਨੂੰ ਵੇਖ ਕੇ ਲੋਕ ਹੈਰਾਨ ਹੋ ਜਾਂਦੇ ਹਨ। ਇਹ ਪਿੰਡ ਸਿੰਧੂ ਘਾਟੀ ਦੀ ਸਭਿਅਤਾ ਦਾ ਚੰਗਾ ਉਦਾਹਰਨ ਹੈ। ਸੈਂਕੜੇ ਸਾਲ ਪਹਿਲਾਂ ਪਾਲੀਵਾਲ ਸਮਾਜ ਦੇ ਸੰਪਨ ਤੇ ਚੰਗੇ ਸਭਿਆਚਾਰ, ਰਹਿਣ -ਸਹਿਣ ਵਾਲੇ ਪਾਲੀਵਾਲ ਸਮਾਜ ਦੇ ਲੋਕ ਇਥੇ ਵਸਦੇ ਸਨ। ਪਾਲੀਵਾਲ ਸਮਾਜ ਦੇ ਲੋਕਾਂ ਵੱਲੋਂ ਕੁਲਧਰਾ, ਖਾਭਾ, ਜਾਜਿਆ , ਕਾਠੋੜੀ ਸਣੇ ਇਥੇ 84 ਪਿੰਡ ਵਸਾਏ ਗਏ ਸਨ।
ਰਾਜਸਥਾਨ ਦਾ ਸ਼ਾਪਿਤ ਪਿੰਡ ਕੁਲਧਰਾ ਅਨੋਖੀ ਹੈ ਇਸ ਪਿੰਡ ਦੀ ਕਹਾਣੀ
ਇਤਿਹਾਸਕਾਰ ਰਿਸ਼ੀਦੱਤ ਪਾਲੀਵਾਲ ਨੇ ਦੱਸਿਆ ਕਿ ਇੱਕੋ ਰਾਤ ਵਿੱਚ ਕੁਲਧਰਾ ਪਿੰਡ ਸਣੇ ਕੁੱਲ 84 ਪਿੰਡ ਵੀਰਾਨ ਹੋ ਗਏ ਸਨ। ਉਸ ਸਮੇਂ ਤੋਂ ਲੈ ਕੇ ਤਕਰੀਬਨ 170 ਸਾਲ ਬੀਤ ਜਾਣ ਮਗਰੋਂ ਵੀ ਇਹ ਪਿੰਡ ਪੂਰੀ ਤਰ੍ਹਾਂ ਵੀਰਾਨ ਹਨ। 200 ਸਾਲ ਪਹਿਲਾਂ ਕੁਲਧਰਾ ਸਣੇ ਕੁੱਲ 84 ਪਿੰਡ ਆਬਾਦ ਹੋਇਆ ਕਰਦੇ ਸਨ। ਇਥੇ ਪਾਲੀਵਾਲ ਬ੍ਰਾਹਮਣਾਂ ਸਣੇ ਨਾਈ, ਘੁਮਿਆਰ ਆਦਿ ਹੋਰਨਾਂ ਜਾਤੀ ਦੇ ਲੋਕ ਵੀ ਰਹਿੰਦੇ ਸਨ। ਕੁੱਝ ਸਮੇਂ ਬਾਅਦ ਰਿਆਸਤ ਦੇ ਦੀਵਾਨ ਸਾਲਮ ਸਿੰਘ ਨੇ ਲੋਕਾਂ ਨੂੰ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਹ ਲੋਕਾਂ ਨਾਲ ਸਖ਼ਤੀ ਨਾਲ ਪੇਸ਼ ਆਉਂਦਾ ਸੀ। ਅਯਾਸ਼ ਦੀਵਾਨ ਸਾਲਮ ਸਿੰਘ ਪਿੰਡ ਦੀ ਇੱਕ ਸੋਹਣੀ ਕੁੜੀ ਨੂੰ ਪਾਉਣਾ ਚਾਹੁੰਦਾ ਸੀ।ਇਸ ਦੇ ਲਈ ਉਸ ਨੇ ਬ੍ਰਾਹਮਣਾਂ ਉੱਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਹੱਦ ਤਾਂ ਇਹ ਹੋ ਗਈ ਜਦੋਂ ਉਸ ਨੇ ਸੱਤਾ ਦੇ ਨਸ਼ੇ ਵਿੱਚ ਕੁੜੀ ਦੇ ਘਰ ਸੁਨੇਹਾ ਭੇਜਿਆ। ਉਸ ਨੇ ਸੁਨੇਹਾ ਭੇਜਿਆ ਕਿ ਜੇਕਰ ਉਹ ਕੁੜੀ ਉਸ ਨਾਂ ਮਿਲੀ ਤਾਂ ਉਹ ਪਿੰਡ ਉੱਤੇ ਹਮਲਾ ਕਰੇਗਾ ਤੇ ਕੁੜੀ ਨੂੰ ਚੁੱਕ ਲੈ ਜਾਵੇਗਾ।
ਰਾਜਸਥਾਨ ਦਾ ਸ਼ਾਪਿਤ ਪਿੰਡ ਕੁਲਧਰਾ ਇੱਕੋ ਰਾਤ ਖਾਲ੍ਹੀ ਹੋਏ 84 ਪਿੰਡ
ਸਾਲਮ ਸਿੰਘ ਦੀ ਜ਼ਿਆਤਿਆਂ ਤੋਂ ਪਰੇਸ਼ਾਨ ਪਾਲੀਵਾਲ ਸਮਾਜ ਦੇ ਲੋਕ ਕਾਠੋੜੀ ਪਿੰਡ ਦੇ ਇੱਕ ਮੰਦਰ ਵਿੱਚ ਇੱਕਠੇ ਹੋਏ ਤੇ ਇਸ ਗੰਭੀਰ ਸਮੱਸਿਆ ਦਾ ਮੰਥਨ ਕੀਤਾ। ਇਸ ਦੌਰਾਨ ਵਿਰੋਧੀ ਸੁਰ ਉੱਠਣ 'ਤੇ ਹਵਨ ਕਰ ਲੋਕਾਂ ਨੂੰ ਸਹੁੰ ਚੁਕਾਈ ਗਈ। ਆਪਣੇ ਸਵੈ-ਮਾਣ ਦੇ ਲਈ ਪਾਲੀਵਾਲਾਂ ਦੇ ਨਾਲ ਹੀ ਸੁਥਾਰ, ਘੁਮਿਆਰ, ਨਾਈ ਤੇ ਹੋਰਨਾਂ ਜਾਤਿਆਂ ਦੇ ਲੋਕ ਵੀ ਇਥੋਂ ਪਲਾਇਨ ਕਰ ਗਏ। ਜਾਂਦੇ ਹੋਏ ਉਨ੍ਹਾਂ ਇਸ ਪਿੰਡ ਸ਼੍ਰਾਪ ਦਿੱਤਾ ਕਿ ਇਥੇ ਕਦੇ ਕੋਈ ਨਹੀਂ ਵਸ ਸਕੇਗਾ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਥੋਂ ਦੇ 84 ਪਿੰਡ ਵੀਰਾਨ ਪਏ ਹਨ ਤੇ ਇਥੇ ਚਾਰੇ ਹੀ ਪਾਸੇ ਮਹਿਜ਼ ਖੰਡਹਰ ਨਜ਼ਰ ਆਉਂਦੇ ਹਨ।
ਰਾਜਸਥਾਨ ਦਾ ਸ਼ਾਪਿਤ ਪਿੰਡ ਕੁਲਧਰਾ ਸੈਲਾਨੀਆਂ ਦੀ ਪਸੰਦੀਦਾ ਥਾਂ
ਇਹ ਪਿੰਡ ਹੁਣ ਭਾਰਤ ਦੇ ਪੁਰਾਤੱਤਵ ਵਿਭਾਗ ਦੀ ਸੁਰੱਖਿਆ ਹੇਠ ਹਨ, ਜੋ ਦਿਨ ਦੀ ਰੋਸ਼ਨੀ ਵਿੱਚ ਸੈਲਾਨੀਆਂ ਲਈ ਰੋਜ਼ਾਨਾ ਖੋਲ੍ਹਿਆਂ ਜਾਂਦਾ ਹੈ। ਕੁਲਧਰਾ ਵਿੱਚ ਅੱਜ ਵੀ ਰਾਜਸਥਾਨੀ ਸਭਿਆਚਾਰ ਤੇ ਸੰਸਕ੍ਰਿਤੀ ਦੀ ਝਲਕ ਵੇਖਣ ਨੂੰ ਮਿਲਦੀ ਹੈ।