ਪੰਜਾਬ

punjab

ETV Bharat / bharat

ਤੇਜਿੰਦਰਪਾਲ ਬੱਗਾ ਦੀ ਗ੍ਰਿਫਤਾਰੀ ਦਾ ਮਾਮਲਾ: ਭਲਕੇ ਹੋਵੇਗੀ ਮਾਮਲੇ ਦੀ ਸੁਣਵਾਈ, ਪੰਜਾਬ ਪੁਲਿਸ ਨੇ ਪਾਈ ਸੀ ਪਟੀਸ਼ਨ - ਪੰਜਾਬ ਪੁਲਿਸ ਨੂੰ ਹਰਿਆਣਾ ਪੁਲਿਸ ਨੇ ਰੋਕਿਆ

Bagga
Bagga

By

Published : May 6, 2022, 1:04 PM IST

Updated : May 6, 2022, 6:58 PM IST

17:48 May 06

ਦਿੱਲੀ ਤੇ ਹਰਿਆਣਾ ਪੁਲਿਸ ਨੇ ਦਿੱਤਾ ਹਲਫ਼ਨਾਮਾ, ਕੱਲ ਸਵੇਰੇ ਹੋਵੇਗੀ ਮੁਕਾਦਮੇ ਦੀ ਸੁਣਵਾਈ

ਦਿੱਲੀ ਤੇ ਹਰਿਆਣਾ ਪੁਲਿਸ ਨੇ ਦਿੱਤਾ ਹਲਫ਼ਨਾਮਾ, ਕੱਲ ਸਵੇਰੇ ਹੋਵੇਗੀ ਮੁਕਾਦਮੇ ਦੀ ਸੁਣਵਾਈ

ਚੰਡੀਗੜ੍ਹ: ਅੱਜ ਸਾਰੀਆਂ ਧਿਰਾਂ ਨੂੰ ਅਦਾਲਤ ਵਿੱਚ ਹਲਫ਼ਨਾਮਾ ਦਾਇਰ ਕਰਨਾ ਹੈ ਅਤੇ ਕੱਲ੍ਹ ਸਵੇਰੇ ਇਸ ਮਾਮਲੇ ਦੀ ਮੁੜ ਸੁਣਵਾਈ ਹੋਵੇਗੀ। ਇਸ ਮਾਮਲੇ 'ਤੇ ਐਡੀਸ਼ਨਲ ਸੋਲਿਸਿਟਰ ਜਨਰਲ ਸੱਤਿਆਪਾਲ ਜੈਨ ਨੇ ਕਿਹਾ ਕਿ ਜਨਕਪੁਰੀ ਥਾਨਾ ਦਿੱਲੀ 'ਚ ਤਜਿੰਦਰ ਸਿੰਘ ਬੱਗਾ ਦੇ ਪਿਤਾ ਨੇ ਇਕ FIR ਐਫਆਈਆਰ ਦਰਜ ਕਰਵਾਈ ਹੈ। ਉਨ੍ਹਾਂ ਐਫਆਈਆਰ 'ਚ ਤਜਿੰਦਰ ਸਿੰਘ ਬੱਗਾ ਨੂੰ ਅਗਵਾਹ ਕਰਨ ਦੇ ਦੋਸ਼ ਲਗਾਏ ਹਨ। ਸੱਤਿਆਪਾਲ ਜੈਨ ਨੇ ਕਿਹਾ ਮੈਂ ਦਿੱਲੀ ਪੁਲਿਸ ਵੱਲੋਂ ਪੇਸ਼ ਹੋਇਆ ਹਾਂ ਜੋ ਦਵਾਰਕਾ ਕੋਟ ਨੇ ਰਿਸਰਚ ਵਰਨਟ ਇਸ਼ੂ ਕੀਤਾ ਸੀ ਉਹ ਕੋਟ 'ਚ ਪੇਸ਼ ਕਰ ਦਿੱਤਾ ਗਿਆ ਸੀ।

ਦੂਜੇ ਪਾਸੇ ਅਨਮੋਲ ਰਤਨ ਸਿੱਧੂ, ਐਡਵੋਕੇਟ ਜਨਰਲ ਨੇ ਪੱਤਕਾਰਾ ਨੂੰ ਕਿਹਾ ਕਿ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਹਰਿਆਣਾ ਪੁਲਿਸ ਨੇ ਰਾਹ 'ਚ ਹੀ ਰੋਕ ਲਿਆ। ਇਸ ਲਈ ਪੰਜਾਬ ਕੋਲ ਹਾਈ ਕੋਰਟ 'ਚ ਜਾਣ ਤੋਂ ਬਿਨ੍ਹਾਂ ਹੋਰ ਕੋਈ ਚਾਰਾ ਨਹੀਂ ਸੀ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਅਫਸਰਾਂ ਨੂੰ ਦਿੱਲੀ ਅਤੇ ਹਰਿਆਣਾ ਪੁਲਿਸ ਵੱਲੋ ਨਜ਼ਰਬੰਦ ਕਰਕੇ ਰੱਖਣਾ ਬਹੁਤ ਹੀ ਮੰਦਭਾਗਾ ਹੈ।

17:06 May 06

ਦਿੱਲੀ : ਭਾਜਪਾ ਨੇ ਘੇਰਿਆ ਆਮ ਆਦਮੀ ਪਾਰਟੀ ਦਾ ਦਫ਼ਤਰ

ਪੰਜਾਬ ਪੁਲਿਸ ਵੱਲੋਂ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਦੇ ਰੋਸ ਵਜੋਂ ਭਾਜਪਾ ਦੇ ਵਰਕਰ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਭਾਜਪਾ ਦੇ ਵਰਕਰ ਪੁਲਿਸ ਬੈਰੀਕੇਡਿੰਗ ਦੀ ਉਲੰਘਣਾ ਕਰ ਰਹੇ ਹਨ।

16:45 May 06

ਤੇਜਿੰਦਰ ਬੱਗਾ ਨੂੰ ਦਿੱਲੀ ਪੁਲਿਸ ਆਪਣੇ ਨਾਲ ਲਿਜਾ ਰਹੀ ਦਿੱਲੀ

ਤੇਜਿੰਦਰ ਬੱਗਾ ਨੂੰ ਦਿੱਲੀ ਪੁਲਿਸ ਆਪਣੇ ਨਾਲ ਲਿਜਾ ਰਹੀ ਦਿੱਲੀ

ਦਿੱਲੀ ਪੁਲਿਸ ਤੇਜਿੰਦਰ ਬੱਗਾ ਨੂੰ ਦਿੱਲੀ ਲੈ ਜਾ ਰਹੀ ਹੈ। ਪੰਜਾਬ ਪੁਲਿਸ ਨੇ ਕਿਹਾ ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਉਸ ਨੂੰ ਅਦਾਲਤ 'ਚ ਪੇਸ਼ ਕਰਨਾ ਸੀ, ਇਸ ਮਾਮਲੇ 'ਚ ਤਜਿੰਦਰ ਬੱਗਾ ਨੂੰ ਹਾਈਕੋਰਟ ਤੋਂ ਕੋਈ ਰਾਹਤ ਨਾ ਮਿਲਣ 'ਤੇ ਦਿੱਲੀ ਪੁਲਿਸ ਤੇਜਿੰਦਰ ਨੂੰ ਦਿੱਲੀ ਲੈ ਕੇ ਜਾ ਰਹੀ ਹੈ।

15:56 May 06

ਤੇਜਿੰਦਰ ਪਾਲ ਬੱਗਾ ਗ੍ਰਿਫਤਾਰੀ ਮਾਮਲੇ 'ਤੇ ਸ਼ਾਮ 4 ਵਜੇ ਮੁੜ ਸੁਣਵਾਈ ਹੋਵੇਗੀ

ਇਸ ਮਾਮਲੇ 'ਤੇ ਸ਼ਾਮ 4 ਵਜੇ ਮੁੜ ਸੁਣਵਾਈ ਹੋਵੇਗੀ। ਉਦੋਂ ਤੱਕ ਅਦਾਲਤ ਨੂੰ ਅੱਜ ਸਵੇਰ ਤੋਂ ਸ਼ਾਮ ਤੱਕ ਜੋ ਕੁਝ ਵੀ ਹੋਇਆ, ਉਸ ਬਾਰੇ ਬਲੈਕ ਐਂਡ ਵਾਈਟ ਜਾਣਕਾਰੀ ਦਿੱਤੀ ਜਾਵੇ।

15:33 May 06

ਤੇਜਿੰਦਰ ਪਾਲ ਬੱਗਾ ਗ੍ਰਿਫਤਾਰੀ ਮਾਮਲੇ 'ਤੇ ਨਵਜੋਤ ਸਿੰਘ ਸਿੱਧੂ ਨੇ 'ਆਪ' 'ਤੇ ਸਾਧਿਆ ਨਿਸ਼ਾਨਾ

ਤੇਜਿੰਦਰ ਪਾਲ ਬੱਗਾ ਗ੍ਰਿਫਤਾਰੀ ਮਾਮਲੇ 'ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਨੇ ਦਿੱਲੀ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵਿਟ ਕਰ ਲਿਖਿਆ ਹੈ ਕਿ ਤਜਿੰਦਰ ਬੱਗਾ ਕਿਸੇ ਵੱਖਰੀ ਪਾਰਟੀ ਦੇ ਹੋ ਸਕਦੇ ਹਨ, ਵਿਚਾਰਧਾਰਕ ਮਤਭੇਦ ਹੋ ਸਕਦੇ ਹਨ। ਪਰ ਸਿਆਸੀ ਬਦਲਾਖੋਰੀ, ਦੀ ਪੰਜਾਬ ਪੁਲਿਸ ਰਾਹੀਂ ਨਿਜੀ ਅੰਕਾਂ ਦਾ ਨਿਪਟਾਰਾ ਕਰਨਾ ਇੱਕ ਵੱਡਾ ਪਾਪ ਹੈ... ਪੰਜਾਬ ਪੁਲਿਸ ਦਾ ਸਿਆਸੀਕਰਨ ਕਰਕੇ ਅਕਸ ਨੂੰ ਖ਼ਰਾਬ ਕਰਨਾ ਬੰਦ ਕਰੋ।

15:17 May 06

ਪੰਜਾਬ ਸਰਕਾਰ ਦੀ ਪਟੀਸ਼ਨ ਉੱਤੇ ਹਾਈਕੋਰਟ 'ਚ ਸੁਣਵਾਈ ਹੋਈ ਸ਼ੁਰੂ

ਪੰਜਾਬ ਸਰਕਾਰ ਦੀ ਪਟੀਸ਼ਨ ਉੱਤੇ ਹਾਈਕੋਰਟ 'ਚ ਸੁਣਵਾਈ ਸ਼ੁਰੂ :ਏਜੀ ਨੇ ਕਿਹਾ ਕਿ ਬੱਗਾ ਪੰਜਾਬ ਵਿੱਚ ਦੰਗੇ ਵਰਗੀ ਸਥਿਤੀ ਪੈਦਾ ਕਰ ਰਿਹਾ ਹੈ। ਜਿਸਦੇ ਚਲਦੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪਰ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਗੈਰ-ਸੰਵਿਧਾਨਕ ਤਰੀਕੇ ਨਾਲ ਰੋਕ ਲਿਆ।

ਪੰਜਾਬ ਪੁਲਿਸ ਦੇ ਐਸਪੀ ਨੂੰ ਵੀ ਰੋਕ ਦਿੱਤਾ ਗਿਆ ਹੈ। ਕਿਉਂਕਿ ਦਿੱਲੀ ਵੱਲੋਂ ਹਰਿਆਣਾ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ, ਅਸੀਂ ਸੰਵਿਧਾਨਕ ਤਰੀਕੇ ਨਾਲ ਕਾਨੂੰਨ ਦੀ ਪਾਲਣਾ ਕੀਤੀ ਹੈ। ਜਿਸ ਤਹਿਤ ਅਸੀਂ ਬੱਗਾ ਨੂੰ ਪੰਜ ਨੋਟਿਸ ਦਿੱਤੇ ਸਨ। ਹਾਈਕੋਰਟ 'ਚ ਸੁਣਵਾਈ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਅਦਾਲਤ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਪਟੀਸ਼ਨ 'ਚ ਹਰਿਆਣਾ ਪੁਲਿਸ ’ਤੇ ਪੰਜਾਬ ਪੁਲਿਸ ’ਤੇ ਰੋਕ ਲਾਉਣ ਦਾ ਦੋਸ਼ ਲਾਇਆ ਗਿਆ ਸੀ। ਇਸ ਮਾਮਲੇ ਦੀ ਸੁਣਵਾਈ ਜਸਟਿਸ ਲਲਿਤ ਬੱਤਰਾ ਦੀ ਅਦਾਲਤ 'ਚ ਹੋਵੇਗੀ।

ਪੰਜਾਬ ਪੁਲਿਸ ਨੇ ਕਿਹਾ:ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਉਸ ਨੂੰ ਅਦਾਲਤ 'ਚ ਪੇਸ਼ ਕਰਨਾ ਸੀ, ਇਸ ਮਾਮਲੇ 'ਚ ਤਜਿੰਦਰ ਬੱਗਾ ਨੂੰ ਹਾਈਕੋਰਟ ਤੋਂ ਕੋਈ ਰਾਹਤ ਨਾ ਮਿਲਣ 'ਤੇ ਦਿੱਲੀ ਪੁਲਿਸ ਤੇਜਿੰਦਰ ਨੂੰ ਦਿੱਲੀ ਲੈ ਕੇ ਜਾ ਰਹੀ ਹੈ।

ਕੇਂਦਰ ਸਰਕਾਰ ਦੇ ਏਡੀਜੀ ਸੱਤਿਆਪਾਲ ਜੈਨ ਦਿੱਲੀ ਦਾ ਪੱਖ ਰੱਖਣਗੇ।

14:55 May 06

ਤੇਜਿੰਦਰ ਪਾਲ ਬੱਗਾ ਗ੍ਰਿਫਤਾਰੀ ਮਾਮਲੇ 'ਚ ਪੰਜਾਬ ਸਰਕਾਰ ਦੇ ਏਜੀ ਪਹੁੰਚੇ ਹਾਈ ਕੋਰਟ

ਤੇਜਿੰਦਰ ਪਾਲ ਬੱਗਾ ਗ੍ਰਿਫਤਾਰੀ ਮਾਮਲੇ 'ਚ ਪੰਜਾਬ ਸਰਕਾਰ ਦੇ ਏਜੀ ਪਹੁੰਚੇ ਹਾਈ ਕੋਰਟ

ਭਾਜਪਾ ਆਗੂ ਤੇਜਿੰਦਰ ਪਾਲ ਬੱਗਾ ਗ੍ਰਿਫਤਾਰੀ ਮਾਮਲੇ 'ਚ ਪੰਜਾਬ ਸਰਕਾਰ ਦੇ ਏਜੀ ਅਨਮੋਲ ਰਤਨ ਸਿੱਧੂ ਹਾਈ ਕੋਰਟ ਪਹੁੰਚੇ। ਉਨ੍ਹਾਂ ਦੇ ਨਾਲ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਜੂਦ ਹਨ।

13:53 May 06

ਭਾਜਪਾ ਆਗੂ ਤੇਜਿੰਦਰ ਪਾਲ ਬੱਗਾ ਗ੍ਰਿਫਤਾਰੀ ਮਾਮਲੇ 'ਤੇ ਮੁਹਾਲੀ ਦੇ ਡੀਐੱਸਪੀ ਦੀ ਪ੍ਰਤੀਕਿਰਿਆ

ਜਪਾ ਆਗੂ ਤੇਜਿੰਦਰ ਪਾਲ ਬੱਗਾ ਗ੍ਰਿਫਤਾਰੀ ਮਾਮਲੇ 'ਤੇ ਮੁਹਾਲੀ ਦੇ ਡੀਐੱਸਪੀ ਦੀ ਪ੍ਰਤੀਕਿਰਿਆ

ਭਾਜਪਾ ਆਗੂ ਤੇਜਿੰਦਰ ਪਾਲ ਬੱਗਾ ਮਾਮਲੇ 'ਚ ਮੁਹਾਲੀ ਦੇ ਡੀਐੱਸਪੀ ਸੁਖਨਾਜ਼ ਦਾ ਬਿਆਨ ਸਾਹਮਣੇ ਆਇਆ ਹੈ।ਇਸ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਤੇਜਿੰਦਰ ਪਾਲ ਬੱਗਾ ਨੂੰ ਵਾਰ-ਵਾਰ ਨੋਟਿਸ ਭੇਜੇ ਗਏ ਪਰ ਹਰ ਵਾਰ ਉਸ ਵੱਲੋਂ ਕੋਈ ਨਾ ਕੋਈ ਬਹਾਨਾ ਬਣਾ ਕੇ ਜਾਂਚ 'ਚ ਸਹਿਯੋਗ ਨਹੀਂ ਦਿੱਤਾ ਗਿਆ। ਪੰਜਾਬ ਪੁਲਿਸ ਦੀ ਟੀਮ ਬੀਤੀ ਰਾਤ ਦਿੱਲੀ ਬੱਗਾ ਨੂੰ ਗ੍ਰਿਫਤਾਰ ਕਰਨ ਪਹੁੰਚੀ।ਇਸ ਦੌਰਾਨ ਦਿੱਲੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ। ਤਜਿੰਦਰ ਪਾਲ ਬੱਗਾ ਨੂੰ ਜਾਂਚ 'ਚ ਸਹਿਯੋਗ ਕਰਨ 'ਤੇ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਜੋ ਜਾਂਚ ਅੱਗੇ ਵਧ ਸਕੇ। ਬੱਗਾ ਦੇ ਪਰਿਵਾਰ ਨਾਲ ਕੋਈ ਝਗੜਾ ਨਹੀਂ ਹੋਇਆ। ਕੁਰੂਕਸ਼ੇਤਰ ਪੁਲਿਸ ਨੇ ਹੁਣੇ ਹੀ ਪੰਜਾਬ ਪੁਲਿਸ ਨੂੰ ਰੋਕਿਆ ਹੈ, ਸਾਡੇ ਵੱਲੋਂ ਹਰਿਆਣਾ ਪੁਲਿਸ ਨੂੰ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਰਹੀ ਹੈ।

13:39 May 06

ਬੱਗਾ ਨੂੰ ਗ੍ਰਿਫਤਾਰ ਕਰਕੇ ਆ ਰਹੀ ਪੰਜਾਬ ਪੁਲਿਸ ਨੂੰ ਰਾਹ 'ਚ ਰੋਕਿਆ

ਬੱਗਾ ਨੂੰ ਗ੍ਰਿਫਤਾਰ ਕਰਕੇ ਆ ਰਹੀ ਪੰਜਾਬ ਪੁਲਿਸ ਨੂੰ ਰਾਹ 'ਚ ਰੋਕਿਆ

ਪੰਜਾਬ ਪੁਲੀਸ ਵੱਲੋਂ ਭਾਜਪਾ ਆਗੂ ਬੱਗਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਿੱਲੀ ਵਿੱਚ ਭਾਜਪਾ ਨੇ ਪੰਜਾਬ ਪੁਲੀਸ ਖ਼ਿਲਾਫ਼ ਅਗਵਾ ਦਾ ਕੇਸ ਦਰਜ ਕਰ ਲਿਆ ਹੈ ਅਤੇ ਇਸ ਮਾਮਲੇ ਤੋਂ ਬਾਅਦ ਹਰਿਆਣਾ ਪੁਲੀਸ ਨੇ ਤੇਜਿੰਦਰ ਬੱਗਾ ਨੂੰ ਲਿਜਾ ਰਹੀ ਪੰਜਾਬ ਪੁਲੀਸ ਦੀ ਟੀਮ ਨੂੰ ਰੋਕ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਰੂਕਸ਼ੇਤਰ ਪੁਲਿਸ ਨੇ ਪੁੱਛਗਿੱਛ ਲਈ ਰੋਕ ਲਿਆ ਹੈ। ਪੰਜਾਬ ਪੁਲਿਸ ਦੀ ਗੱਡੀ ਕੁਰੂਕਸ਼ੇਤਰ ਵਿੱਚ ਰੱਖੀ ਗਈ ਹੈ। ਕੁਰੂਕਸ਼ੇਤਰ, ਕਰਨਾਲ, ਅੰਬਾਲਾ ਦੇ ਪੁਲਿਸ ਅਧਿਕਾਰੀ ਮੌਕੇ 'ਤੇ ਮੌਜੂਦ ਹਨ।

13:17 May 06

ਪੰਜਾਬ ਪੁਲਿਸ ਨੇ ਹਰਿਆਣਾ ਡੀਜੀਪੀ ਨੂੰ ਭੇਜੀ ਐਫਆਈਆਰ ਦੀ ਕਾਪੀ

ਪੰਜਾਬ ਪੁਲਿਸ ਨੇ ਹਰਿਆਣਾ ਡੀਜੀਪੀ ਨੂੰ ਭੇਜੀ ਐਫਆਈਆਰ ਦੀ ਕਾਪੀ

ਸੂਤਰਾਂ ਮੁਤਾਬਕ ਪੰਜਾਬ ਪੁਲਿਸ ਹਰਿਆਣਾ ਦੇ ਡੀਜੀਪੀ ਨੂੰ ਪੱਤਰ ਦੇ ਨਾਲ-ਨਾਲ ਐਫਆਈਆਰ ਦੀ ਕਾਪੀ ਵੀ ਭੇਜ ਰਹੀ ਹੈ। ਪੰਜਾਬ ਪੁਲਿਸ ਅਨੁਸਾਰ ਇਹ ਅਗਵਾਹ ਦਾ ਮਾਮਲਾ ਨਹੀਂ ਹੈ, ਸਗੋਂ ਤਜਿੰਦਰ ਬੱਗਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇਸ ਤੋਂ ਪਹਿਲਾਂ ਵੀ ਉਸ ਨੂੰ ਜਾਂਚ ਵਿੱਚ ਸਹਿਯੋਗ ਲਈ 5 ਨੋਟਿਸ ਭੇਜੇ ਗਏ ਸਨ ਪਰ ਜਦੋਂ ਕੋਈ ਜਵਾਬ ਨਹੀਂ ਆਇਆ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਦਿੱਲੀ 'ਤੇ ਹਰਿਆਣਾ ਪੁਲਿਸ ਨੇ ਕੁਰੂਕਸ਼ੇਤਰ 'ਚ ਰੋਕ ਕੇ ਮਾਮਲਾ ਦਰਜ ਕਰ ਲਿਆ।

13:08 May 06

ਭਾਜਪਾ ਆਗੂ ਤੇਜਿੰਦਰਪਾਲ ਬੱਗਾ ਦੀ ਗ੍ਰਿਫਤਾਰੀ 'ਤੇ ਭਾਜਪਾ ਆਗੂ ਅਸ਼ਵਨੀ ਸਰਮਾ ਨੇ ਟਵਿਟ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਹੁਣ ਸ਼ਰੇਆਮ ਗੁੰਡਾਗਰਦੀ ਤੇ ਉੱਤਰ ਆਈ ਹੈ।@ArvindKejriwal ਦੇ ਖਿਲਾਫ਼ ਕਿਸੇ ਦੇ ਵੀ ਕੁੱਝ ਕਹਿਣ ਤੇ ਭਾਜਪਾ ਦੇ@TajinderBagga ਨੂੰ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਇਹ ਆਪ ਸਰਕਾਰ ਦੀ ਮਾਨਸਿਕਤਾ ਨੂੰ ਬਿਆਨ ਕਰਦੀ ਹੈ ਅਤੇ ਉਹਨਾਂ ਦੀ ਗੁੰਡਾਗਰਦੀ ਵਿੱਚ ਵਾਧੇ ਨੂੰ ਵੀ।

12:35 May 06

ਬੱਗਾ ਦੀ ਗ੍ਰਿਫਤਾਰੀ 'ਤੇ ਪ੍ਰਤੀਕਰਮ

ਹਰਿਆਣਾ:ਭਾਜਪਾ ਦੇ ਬੁਲਾਰੇ ਤੇਜਿੰਦਰਪਾਲ ਬੱਗਾ ਦੀ ਗ੍ਰਿਫਤਾਰੀ ਨੂੰ ਲੈ ਕੇ ਸਿਆਸੀ ਹੰਗਾਮਾ ਵਧਦਾ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਤਜਿੰਦਰਪਾਲ ਸਿੰਘ ਬੱਗਾ ਨੂੰ ਦਿੱਲੀ ਤੋਂ ਮੋਹਾਲੀ ਲਿਜਾ ਰਹੀ ਪੰਜਾਬ ਪੁਲਿਸ ਨੇ ਕੁਰੂਕਸ਼ੇਤਰ ਵਿੱਚ ਰੋਕ ਲਿਆ ਹੈ। ਕੁਰੂਕਸ਼ੇਤਰ ਪੁਲਿਸ ਨੇ ਤਜਿੰਦਰਪਾਲ ਸਿੰਘ ਬੱਗਾ ਨੂੰ ਪੁੱਛਗਿੱਛ ਲਈ ਰੋਕ ਲਿਆ ਹੈ।

ਹਾਲ ਹੀ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਦਿੱਤੇ ਬਿਆਨ ਤੋਂ ਬਾਅਦ ਦਿੱਲੀ ਦੇ ਭਾਜਪਾ ਨੇਤਾ ਤਜਿੰਦਰਪਾਲ ਸਿੰਘ ਬੱਗਾ ਖਿਲਾਫ ਪੰਜਾਬ 'ਚ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਪੰਜਾਬ ਪੁਲਿਸ ਪਹਿਲਾਂ ਵੀ ਉਨ੍ਹਾਂ ਦੀ ਗ੍ਰਿਫਤਾਰੀ ਲਈ ਆਈ ਸੀ ਪਰ ਹੁਣ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਟਵੀਟ ਕਰ ਕੇ ਦੱਸਿਆ ਕਿ ਤਜਿੰਦਰਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਦੇ 50 ਮੁਲਾਜਮਾਂ ਨੂੰ ਗ੍ਰਿਫਤਾਰ ਕਰਕੇ ਲੈ ਗਏ ਹਨ।

ਹਾਲਾਂਕਿ ਇਹ ਗ੍ਰਿਫਤਾਰੀ ਕਦੋਂ ਅਤੇ ਕਿੱਥੋਂ ਹੋਈ ਹੈ ਇਸ ਬਾਰੇ ਉਨ੍ਹਾਂ ਨੇ ਕੁਝ ਨਹੀਂ ਦੱਸਿਆ ਪਰ ਬੱਗਾ ਦੀ ਗ੍ਰਿਫਤਾਰੀ ਦੀ ਖ਼ਬਰ ਨੇ ਦਿੱਲੀ ਭਾਜਪਾ 'ਚ ਜ਼ਰੂਰ ਖਲਬਲੀ ਮਚਾ ਦਿੱਤੀ ਹੈ।


1 ਅਪ੍ਰੈਲ ਨੂੰ ਐੱਫ.ਆਈ.ਆਰ. ਉਸ ਨੂੰ ਪੰਜਾਬ ਪੁਲਿਸ ਨੇ ਤੇਜਿੰਦਰਪਾਲ ਦੇ ਖਿਲਾਫ ਭੜਕਾਊ ਬਿਆਨ ਦੇਣ, ਦੁਸ਼ਮਣੀ ਨੂੰ ਹੱਲਾਸ਼ੇਰੀ ਦੇਣ ਅਤੇ ਅਪਰਾਧਿਕ ਧਮਕੀ ਦੇਣ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਸੀ। ਫਿਲਮ ਕਸ਼ਮੀਰ ਫਾਈਲਜ਼ 'ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਆਨ 'ਤੇ ਬੱਗਾ ਨੇ ਹਮਲਾ ਬੋਲਿਆ ਹੈ।

ਐਫਆਈਆਰ ਵਿੱਚ ਬੱਗਾ ਦੀਆਂ ਟਿੱਪਣੀਆਂ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ 30 ਮਾਰਚ ਨੂੰ ਦਿੱਲੀ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਭਾਜਪਾ ਯੁਵਾ ਮੋਰਚਾ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਜਰੀਵਾਲ ਵਿਰੁੱਧ ਕੀਤੀ ਗਈ ਟਿੱਪਣੀ ਵੀ ਸ਼ਾਮਲ ਹੈ। ਭਾਜਪਾ ਯੁਵਾ ਮੋਰਚਾ ਦੇ ਆਗੂ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਪੁਲੀਸ ਦੀ ਇੱਕ ਟੀਮ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਕੌਮੀ ਰਾਜਧਾਨੀ 'ਚ ਉਸ ਦੇ ਘਰ ਪਹੁੰਚੀ ਸੀ, ਪਰ ਉਸ ਨੂੰ ਉਸ ਖ਼ਿਲਾਫ਼ ਕਿਸੇ ਐਫਆਈਆਰ ਬਾਰੇ ਪਤਾ ਨਹੀਂ ਸੀ।

ਭਾਵੇਂ ਇਸ ਸਬੰਧੀ ਪੱਛਮੀ ਜ਼ਿਲ੍ਹੇ ਦੇ ਡੀਸੀਪੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਲਹਾਲ ਉਨ੍ਹਾਂ ਦੇ ਪੱਖ ਤੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਅਤੇ ਨਾ ਹੀ ਇਹ ਪਤਾ ਲੱਗਾ ਹੈ ਕਿ ਪੰਜਾਬ ਪੁਲਿਸ ਨੇ ਬੱਗਾ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਦਿੱਲੀ ਪੁਲਿਸ ਨੂੰ ਕੋਈ ਜਾਣਕਾਰੀ ਦਿੱਤੀ ਸੀ ਜਾ ਫਿਰ ਨਹੀ।

Last Updated : May 6, 2022, 6:58 PM IST

ABOUT THE AUTHOR

...view details