ਚੰਡੀਗੜ੍ਹ ਡੈਸਕ :ਮਰਹੂਮ ਪੰਜਾਬਾ ਗਾਇਕ ਸਿੱਧੂ ਮੂਸੇਵਾਲਾ ਦੇ ਕਤਲਕਾਂਡ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ 10 ਸ਼ਾਰਪਸ਼ੂਟਰ ਪੁਲਿਸ ਨੇ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਹਨ। ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਸੂਬਿਆਂ ਦੇ ਸ਼ਾਰਪ ਸ਼ੂਟਰਾਂ ਨੂੰ ਇਕੋ ਥਾਂ ਤੋਂ ਗ੍ਰਿਫਤਾਰ ਕੀਤਾ ਹੈ। ਹਰਿਆਣਾ ਪੁਲਿਸ ਮੁਤਾਬਿਕ 10 ਸ਼ਾਰਪਸ਼ੂਟਰ ਇਕੱਠੇ ਭੋਂਡਸੀ ਤੋਂ ਕਾਬੂ ਕੀਤੇ ਗਏ ਹਨ। ਪੁਲਿਸ ਮੁਤਾਬਿਕ ਇਹ 7 ਲੋਕ ਹਰਿਆਣਾ ਪੁਲਿਸ ਦੀ ਵਰਦੀ ਵਿੱਚ ਸਨ। ਗੁਪਤ ਸੂਚਨਾ ਦੇ ਆਧਾਰ ਉਤੇ ਪੁਲਿਸ ਨੇ ਕਾਰਵਾਈ ਕੀਤੀ ਹੈ। ਇਹ ਸਾਰੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ।
ਮੁਲਜ਼ਮਾਂ ਦੀ ਪਛਾਣ : ਪੁਲਿਸ ਮੁਤਾਬਕ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ 10 ਸ਼ਾਰਪ ਸ਼ੂਟਰਾਂ ਨੂੰ ਹਰਿਆਣਾ ਦੇ ਗੁਰੂਗ੍ਰਾਮ ਦੇ ਭੋਡਸੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਸਹਾਇਕ ਪੁਲਿਸ ਕਮਿਸ਼ਨਰ (ਏਸੀਪੀ) ਕ੍ਰਾਈਮ, ਗੁਰੂਗ੍ਰਾਮ ਵਰੁਣ ਦਹੀਆ ਅਨੁਸਾਰ, ਮੁਲਜ਼ਮਾਂ ਦੀ ਪਛਾਣ ਜੋਗਿੰਦਰ ਉਰਫ ਜੋਗਾ, ਹਰਜੋਤ ਸਿੰਘ ਉਰਫ ਨੀਲਾ, ਸਿੰਦਰਪਾਲ ਉਰਫ ਬਿੱਟੂ, ਸੰਦੀਪ ਉਰਫ ਦੀਪ, ਅਜੇ ਈਸ਼ਰਵਾਲੀਆ ਉਰਫ ਪੰਜਾਬੀ, ਰਾਕੇਸ਼ ਕੁਮਾਰ ਉਰਫ ਅਨਿਲ ਵਜੋਂ ਹੋਈ ਹੈ। ਪ੍ਰਿੰਸ ਉਰਫ ਗੋਲੂ, ਧਰਮਿੰਦਰ ਉਰਫ ਧਰਮ, ਦੀਪਕ ਉਰਫ ਦਿਲਾਵਰ ਅਤੇ ਭਰਤ ਉਰਫ ਕਰਨ। ਪੁਲਿਸ ਅਨੁਸਾਰ 10 ਵਿੱਚੋਂ ਸੱਤ ਮੁਲਜ਼ਮਾਂ ਨੂੰ ਗੁਰੂਗ੍ਰਾਮ ਦੇ ਭੌਂਡਸੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿੱਥੇ ਉਹ ਗੋਲਡੀ ਬਰਾੜ ਦੇ ਨਿਰਦੇਸ਼ਾਂ ’ਤੇ ਇਕੱਠੇ ਹੋਏ ਸਨ।