ਪੰਜਾਬ

punjab

ETV Bharat / bharat

ਹਰਿਆਣਾ ਦੇ ਮੰਤਰੀ ਨੇ ਉਡਾਇਆ ਪੰਜਾਬ ਦੇ ਮੰਤਰੀਆਂ ਦਾ ਮਜ਼ਾਕ - Ranjit Singh Chautala

ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ ਚੌਟਾਲਾ (Ranjit Singh Chautala) ਨੇ ਪੰਜਾਬ ਦੀ 'ਆਪ' ਸਰਕਾਰ 'ਤੇ ਚੁਟਕੀ ਲਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਚਲਾਉਣਾ ਕੋਈ ਆਸਾਨ ਕੰਮ ਨਹੀਂ, ਤੁਹਾਡੀ ਸਰਕਾਰ ਦੇ ਮੰਤਰੀ ਭੋਲੇ-ਭਾਲੇ ਹਨ, ਪਹਿਲਾਂ ਕਿਸੇ ਦਾ ਸਿਆਸੀ ਕਰੀਅਰ ਨਹੀਂ ਸੀ।

ਹਰਿਆਣਾ ਦੇ ਮੰਤਰੀ ਨੇ ਉਡਾਇਆ ਪੰਜਾਬ ਦੇ ਮੰਤਰੀਆਂ ਦਾ ਮਜ਼ਾਕ
ਹਰਿਆਣਾ ਦੇ ਮੰਤਰੀ ਨੇ ਉਡਾਇਆ ਪੰਜਾਬ ਦੇ ਮੰਤਰੀਆਂ ਦਾ ਮਜ਼ਾਕ

By

Published : Apr 9, 2022, 6:07 PM IST

ਹਿਸਾਰ:ਬਿਜਲੀ ਅਤੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ (Ranjit Singh Chautala) ਸ਼ੁੱਕਰਵਾਰ ਨੂੰ ਬਿਜਲੀ ਮਹਾਪੰਚਾਇਤ ਦੀ ਪ੍ਰਧਾਨਗੀ ਕਰਨ ਹਿਸਾਰ ਪਹੁੰਚੇ। ਮਹਾਪੰਚਾਇਤ 'ਚ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਮੌਕੇ 'ਤੇ ਹੀ ਹੱਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਦੌਰਾਨ ਬਿਜਲੀ ਮੰਤਰੀ ਨੇ ਖੁਦ ਮੰਨਿਆ ਕਿ ਪਿਛਲੇ ਦੋ-ਤਿੰਨ ਦਿਨ੍ਹਾਂ ਤੋਂ ਸੂਬੇ 'ਚ ਬਿਜਲੀ ਦੀ ਕਿੱਲਤ ਹੈ ਪਰ ਹੁਣ ਸਭ ਕੁਝ ਠੀਕ-ਠਾਕ ਹੈ ਅਤੇ ਆਉਣ ਵਾਲੇ ਸਮੇਂ 'ਚ ਬਿਜਲੀ ਕੱਟਾਂ ਕਾਰਨ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।

ਹਰਿਆਣਾ ਦੇ ਮੰਤਰੀ ਨੇ ਉਡਾਇਆ ਪੰਜਾਬ ਦੇ ਮੰਤਰੀਆਂ ਦਾ ਮਜ਼ਾਕ

ਇਸ ਦੌਰਾਨ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਚੌਟਾਲਾ ਨੇ ਵੀ ਪੰਜਾਬ ਦੀ 'ਆਪ' ਸਰਕਾਰ 'ਤੇ ਨਿਸ਼ਾਨਾ ਸਾਧਦਿਆਂ 'ਆਪ' ਵਿਧਾਇਕਾਂ ਨੂੰ ਭੋਲੇ-ਭਾਲੇ ਕਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕ ਹਾਲਤ ਬਹੁਤ ਮਾੜੀ ਹੈ। ਉਹ (ਆਪ ਸਰਕਾਰ ਦੇ ਮੰਤਰੀ) ਭੋਲੇ-ਭਾਲੇ ਹਨ, ਪਹਿਲਾਂ ਕਿਸੇ ਦਾ ਵੀ ਸਿਆਸੀ ਕਰੀਅਰ ਨਹੀਂ ਸੀ। ਉਨ੍ਹਾਂ ਵਿੱਚੋਂ 90% ਨੇ ਅੱਜ ਤੱਕ ਕਦੇ ਵਿਧਾਨ ਸਭਾ ਨਹੀਂ ਵੇਖੀ। ਕੁਝ ਮੋਬਾਈਲ ਰਿਪੇਅਰ ਕਰਦੇ ਸਨ ਅਤੇ ਕੁਝ ਆਟੋ ਚਾਲਕ। ਇੱਥੋਂ ਤੱਕ ਕਿ ਨਰਸਾਂ ਅਤੇ ਪੁਲਿਸ ਵਾਲਿਆਂ ਨੂੰ ਵੀ ਸਿਖਲਾਈ ਦਿੱਤੀ ਜਾਂਦੀ ਹੈ। ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀਆਂ 'ਤੇ ਸਰਕਾਰ ਚਲਾਉਣ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਪ੍ਰਸ਼ਾਸਨ ਦਾ ਕੰਮ ਬਿਲਕੁਲ ਵੱਖਰੀ ਚੀਜ਼ ਹੈ। ਅਰਵਿੰਦ ਕੇਜਰੀਵਾਲ ਦਿੱਲੀ ਤੋਂ ਰਿਮੋਟ ਕੰਟਰੋਲ ਨਾਲ ਸੂਬਾ ਸਰਕਾਰ ਚਲਾਉਣਗੇ।

ਬਿਜਲੀ ਮੰਤਰੀ ਨੇ ਕਾਂਗਰਸ ਪ੍ਰਧਾਨ ਕੁਮਾਰੀ ਸ਼ੈਲਜਾ 'ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਦੇ ਅਹੁਦੇ ’ਤੇ ਉਹ ਸਿਰਫ਼ ਇੱਕ-ਦੋ ਦਿਨਾਂ ਦੀ ਮਹਿਮਾਨ ਹੈ। ਜਲਦੀ ਹੀ ਭੁਪਿੰਦਰ ਸਿੰਘ ਹੁੱਡਾ ਕਾਂਗਰਸ ਦੇ ਪ੍ਰਧਾਨ ਬਣਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੈਲਜਾ ਦੇ ਪਿਤਾ 6 ਵਾਰ ਸਿਰਸਾ ਤੋਂ ਸਾਂਸਦ ਰਹੇ ਅਤੇ ਉਹ ਦੋ ਵਾਰ ਸਾਂਸਦ ਵੀ ਰਹਿ ਚੁੱਕੇ ਹਨ, ਫਿਰ ਮੈਂ ਉਨ੍ਹਾਂ ਨੂੰ ਦੋ ਵਾਰ ਹਰਾਇਆ। ਰਣਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਵਿੱਚ ਪਹਿਲਾਂ ਵੀ ਧੜੇਬੰਦੀ ਸੀ। ਜਦੋਂ ਮੈਂ ਕੁਮਾਰੀ ਸ਼ੈਲਜਾ ਨੂੰ ਦੋ ਵਾਰ ਹਰਾਇਆ ਤਾਂ ਉਨ੍ਹਾਂ ਨੂੰ ਲੱਗਾ ਕਿ ਮੈਂ ਉਨ੍ਹਾਂ ਨੂੰ ਜਿੱਤਣ ਨਹੀਂ ਦੇਵਾਂਗੀ ਅਤੇ ਇਸ ਕਾਰਨ ਉਹ ਸਿਰਸਾ ਛੱਡ ਕੇ ਅੰਬਾਲਾ ਲੋਕ ਸਭਾ ਸੀਟ 'ਤੇ ਗਈ। ਉਸ ਨੂੰ ਇਹ ਗੰਭੀਰ ਦਰਦ ਹੈ, ਹਾਲਾਂਕਿ ਉਹ ਮੇਰੀ ਛੋਟੀ ਭੈਣ ਹੈ, ਮੈਂ ਉਸ ਬਾਰੇ ਕੁਝ ਨਹੀਂ ਕਹਾਂਗਾ।

ਇਸ ਦੇ ਨਾਲ ਹੀ ਸੂਬੇ ਵਿੱਚ ਬਿਜਲੀ ਸਪਲਾਈ ਵਿੱਚ ਲੱਗੇ ਕੱਟ ਬਾਰੇ ਮੰਤਰੀ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਅਚਾਨਕ ਗਰਮੀ ਵਧ ਗਈ ਹੈ ਅਤੇ ਇੱਕ-ਦੋ ਦਿਨਾਂ ਤੋਂ ਬਿਜਲੀ ਦੀ ਮੰਗ ਵਿੱਚ ਅਚਾਨਕ ਵਾਧਾ ਹੋ ਗਿਆ ਹੈ। ਇਸ ਕਾਰਨ ਬਿਜਲੀ ਦੇ ਕੱਟ ਵੀ ਲਾਉਣੇ ਪਏ ਪਰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਲਈ ਵਿਭਾਗ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਸੂਬੇ ਦੇ ਪਾਵਰ ਪਲਾਂਟ ਸਮਰੱਥਾ ਅਨੁਸਾਰ ਬਿਜਲੀ ਪੈਦਾ ਕਰ ਰਹੇ ਹਨ। ਪਾਣੀਪਤ ਦੀ ਇਕ ਯੂਨਿਟ ਵਿਚ ਨੁਕਸ ਸੀ ਜਿਸ ਨੂੰ ਸੁਧਾਰਿਆ ਗਿਆ। ਸਮਝੌਤੇ ਤਹਿਤ ਹਰਿਆਣਾ ਸਰਦੀਆਂ ਵਿੱਚ ਤਾਮਿਲਨਾਡੂ ਅਤੇ ਕੇਰਲਾ ਵਰਗੇ ਰਾਜਾਂ ਨੂੰ ਸਰ ਪਲੱਸ ਬਿਜਲੀ ਸਪਲਾਈ ਕਰਦਾ ਹੈ ਅਤੇ ਇਸ ਦੀ ਬਜਾਏ ਗਰਮੀਆਂ ਵਿੱਚ ਉਨ੍ਹਾਂ ਤੋਂ ਬਿਜਲੀ ਸਪਲਾਈ ਲੈਂਦਾ ਹੈ ਪਰ ਇਸ ਵਾਰ ਸੂਬੇ ਵਿੱਚ ਤਾਪਮਾਨ ਵਿੱਚ ਸਮੇਂ ਤੋਂ ਪਹਿਲਾਂ ਵਾਧਾ ਹੋਣ ਕਾਰਨ ਸਪਲਾਈ ’ਤੇ ਕੁਝ ਦਬਾਅ ਪਿਆ ਹੈ। ਹਾਲਾਂਕਿ ਹੁਣ ਬਿਜਲੀ ਸਪਲਾਈ ਆਮ ਵਾਂਗ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ:ਭਾਜਪਾ ਨੇਤਾ ਨੂੰ ਗ੍ਰਿਫਤਾਰ ਕਰਨ ਦਿੱਲੀ ਪੁੱਜੀ ਪੰਜਾਬ ਪੁਲਿਸ

ABOUT THE AUTHOR

...view details