ਕਰਨਾਲ: ਜ਼ਿਲ੍ਹੇ ਦੇ ਕੁਚਪੁਰਾ ਪਿੰਡ 'ਚ ਖੇਤਾਂ ਦੀ ਜ਼ਮੀਨ ਰਹੱਸਮਈ ਤਰੀਕੇ ਨਾਲ ਉੱਤੇ ਉੱਠਣੀ ਸ਼ੁਰੂ ਹੋ ਗਈ ਹੈ, ਜਿਸ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖਣ ਤੋਂ ਬਾਅਦ, ਇਹ ਸਵਾਲ ਬਹੁਤ ਸਾਰੇ ਲੋਕਾਂ ਦੇ ਮਨ 'ਚ ਆਇਆ ਹੋਵੇਗਾ ਕਿ ਕਿਵੇਂ ਇਹ ਜ਼ਮੀਨ ਆਪਣੇ ਆਪ ਉੱਠਣ ਲੱਗੀ ਤੇ ਫਿਰ ਫੱਟਦੀ ਰਹੀ।
ਦਰਅਸਲ ਇੱਕ ਥਾਂ ਤੋਂ ਕਿਸਾਨ ਨੇ ਸਾਰੀ ਮਿੱਟੀ ਚੁੱਕਾ ਦਿੱਤੀ ਸੀ। ਜਿਸ ਮਗਰੋਂ ਇਸ ਥਾਂ ਉੱਤੇ ਰਾਈਸ ਮਿਲ ਤੋਂ ਨਿਕਲੀ ਹੋਈ ਸੁਆਹ ਇਥੇ ਭਰ ਦਿੱਤੀ ਗਈ। ਇਸ ਮਗਰੋਂ ਕਿਸਾਨ ਨੇ ਇਸੇ ਦੇ ਉੱਤੇ ਝੋਨੇ ਦੀ ਫਸਲ ਬੀਜ ਜਿੱਤੀ, ਪਰ ਬੀਤੇ ਦਿਨੀਂ ਤੇਜ਼ ਮੀਂਹ ਪੈਂਣ ਦੇ ਕਾਰਨ ਪਾਣੀ ਹੇਠਾਂ ਚਲਾ ਗਿਆ ਤੇ ਸੁਆਹ ਪਾਣੀ ਸੋਕਣ ਲੱਗੀ। ਇਸ ਲਈ ਇਹ ਜ਼ਮੀਨ ਤੋਂ ਉੱਤੇ ਉੱਠਣਾ ਸ਼ੁਰੂ ਹੋ ਗਈ।