ਅੰਬਾਲਾ: ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੂੰ ਕੋਵੈਕਸੀਨ ਦੀ ਟਰਾਇਲ ਦੇ ਤੀਜੇ ਪੜਾਅ ਵਿੱਚ ਟੀਕਾ ਲਗਾਇਆ ਗਿਆ। ਸਿਹਤ ਮੰਤਰੀ ਟੀਕਾ ਲਗਵਾਉਣ ਲਈ ਸਵੇਰੇ 11 ਵਜੇ ਹਸਪਤਾਲ ਪਹੁੰਚੇ। ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਨੂੰ ਸਿਹਤ ਮੰਤਰੀ ਵਿਜ ਨੇ ਵਲੰਟੀਅਰ ਬਣਨ ਦੀ ਇੱਛਾ ਜ਼ਾਹਰ ਕੀਤੀ ਸੀ।
ਹਰਿਆਣਾ ਸਿਹਤ ਮੰਤਰੀ ਅਨਿਲ ਵਿਜ ਨੇ ਕੋਵੈਕਸੀਨ ਟਰਾਇਲ ਵਿਚ ਲਗਾਵਾਇਆ ਟੀਕਾ - ਕੋਵੈਕਸੀਨ ਟਰਾਇਲ
ਭਾਰਤ ਬਾਇਓਟੈਕ ਦੇ ਕੋਵੈਕਸੀਨ ਦੇ ਤੀਜੇ ਪੜਾਅ ਦਾ ਟਰਾਇਲ ਸੁੱਕਰਵਾਰ ਤੋਂ ਰੋਹਤਕ, ਹੈਦਰਾਬਾਦ ਅਤੇ ਗੋਆ ਵਿੱਚ ਸ਼ੁਰੂ ਹੋ ਗਿਆ ਹੈ। ਹਰਿਆਣਾ ਵਿਚ ਸਿਹਤ ਮੰਤਰੀ ਅਨਿਲ ਵਿਜ ਨੇ ਵਲੰਟੀਅਰ ਕਰਦਿਆਂ ਇਹ ਟੀਕਾ ਲਗਵਾਇਆ ਹੈ।
ਅੱਜ ਸਿਹਤ ਮੰਤਰੀ ਨੇ ਖ਼ੁਦ ਟਵੀਟ ਕਰਕੇ ਟੀਕਾਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਆਪਣੇ ਟਵੀਟ ਵਿੱਚ ਲਿਖਿਆ ਕਿ ਕੱਲ ਮੈਨੂੰ ਭਾਰਤ ਬਾਇਓਟੈਕ ਦੇ ਕੋਵੈਕਸੀਨ ਟੈਸਟ ਵਿੱਚ ਟੀਕਾ ਲਗਾਇਆ ਜਾਵੇਗਾ। ਟੀਕਾ ਭਲਕੇ ਸਵੇਰੇ 11 ਵਜੇ ਸਿਵਲ ਹਸਪਤਾਲ ਅੰਬਾਲਾ ਕੈਂਟ ਵਿਖੇ ਪੀਜੀਆਈ ਰੋਹਤਕ ਅਤੇ ਸਿਹਤ ਵਿਭਾਗ ਦੇ ਡਾਕਟਰਾਂ ਦੀ ਮਾਹਰ ਟੀਮ ਦੀ ਨਿਗਰਾਨੀ ਹੇਠ ਲਗਾਇਆ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਅੱਜ ਦੇਸ਼ ਭਰ ਦੇ 20 ਖੋਜ ਕੇਂਦਰਾਂ ਵਿੱਚ 25 ਹਜ਼ਾਰ ਤੋਂ ਵੱਧ ਵਾਲੰਟੀਅਰਾਂ ਨੂੰ ਕੋਵੈਕਸਈਨ ਦੀਆਂ ਖੁਰਾਕਾਂ ਦਿੱਤੀਆਂ ਜਾਣਗੀਆਂ। 20 ਕੇਂਦਰਾਂ ਵਿੱਚੋਂ ਇੱਕ ਪੀ.ਜੀ.ਆਈ.ਐਮ.ਐਸ. ਰੋਹਤਕ ਵੀ ਆਪਣੇ ਵਲੰਟੀਅਰਾਂ ਨੂੰ ਇਨ੍ਹਾਂ ਖੁਰਾਕਾਂ ਦੀ ਪੇਸ਼ਕਸ਼ ਕਰਨ ਲਈ ਤਿਆਰ ਹੈ। ਪਹਿਲੇ ਪੜਾਅ ਵਿਚ ਸੰਸਥਾ ਵੱਲੋਂ 375 ਵਲੰਟੀਅਰ ਅਤੇ ਦੂਜੇ ਪੜਾਅ ਵਿਚ 380 ਵਲੰਟੀਅਰਾਂ ਨੂੰ ਕੋਵੈਕਸੀਨ ਦੀ ਖੁਰਾਕ ਜਾ ਚੁੱਕੀ ਹੈ। ਹੁਣ ਤੀਜੇ ਪੜਾਅ ਵਿੱਚ 25 ਹਜ਼ਾਰ ਤੋਂ ਵੱਧ ਵਾਲੰਟੀਅਰਾਂ ਨੂੰ ਇਹ ਖੁਰਾਕ ਦਿੱਤੀ ਜਾਵੇਗੀ। ਇਹ ਟੀਕਾ ਆਉਂਦੇ ਹੀ ਸ਼ੁਰੂ ਕਰ ਦਿੱਤਾ ਜਾਵੇਗਾ।