ਚੰਡੀਗੜ੍ਹ: ਕਰਨਾਲ ਦੇ ਮਿੰਨੀ ਸਕੱਤਰੇਤ ਦੇ ਬਾਹਰ ਕਿਸਾਨਾਂ ਦਾ ਧਰਨਾ ਜਾਰੀ ਹੈ। ਧਰਨਾ ਦੇ ਰਹੇ ਕਿਸਾਨ ਲਗਾਤਾਰ ਕਰਨਾਲ ਦੇ ਮੌਜੂਦਾ ਐਸਡੀਐਮ ਆਯੁਸ਼ ਸਿਨਹਾ ’ਤੇ ਕਾਰਵਾਈ ਕਰਨ ਦੀ ਮੰਗ ’ਤੇ ਅੜੇ ਹੋਏ ਹਨ। ਕਰਨਾਲ ਪ੍ਰਸ਼ਾਸਨ ਅਤੇ ਕਿਸਾਨਾਂ ਦੇ ਵਿਚਾਲੇ 3 ਪੜਾਅ ਦੀ ਗੱਲਬਾਤ ਹੁਣ ਤੱਕ ਹੋ ਚੁੱਕੀ ਹੈ, ਪਰ ਇਸ ਮਾਮਲੇ ਚ ਕੋਈ ਹੱਲ ਨਹੀਂ ਨਿਕਲ ਪਾਇਆ ਹੈ। ਫਿਲਹਾਲ ਮੰਨਿਆ ਜਾ ਰਿਹਾ ਹੈ ਕਿ ਮਨੋਹਰ ਸਰਕਾਰ ਕਿਸਾਨਾਂ ’ਤੇ ਲਾਠੀਚਾਰਜ ਦਾ ਆਦੇਸ਼ ਦੇਣ ਵਾਲੇ ਐਸਡੀਐਮ ਆਯੁਸ਼ ਸਿਨਹਾ ’ਤੇ ਕਾਰਵਾਈ ਦਾ ਫੈਸਲਾ ਲੈ ਸਕਦੀ ਹੈ। ਸਰਕਾਰ ਇਸ ਸਮੇਂ ਵੱਡੇ ਪੱਧਰ ’ਤੇ ਆਪਸੀ ਗੱਲਬਾਤ ਤੋਂ ਬਾਅਦ ਹੀ ਕੋਈ ਅੰਤਿਮ ਫੈਸਲਾ ਲਵੇਗੀ।
ਇਸ ਤੋਂ ਪਹਿਲਾਂ ਕਰਨਲਾ ਚ ਮਿੰਨੀ ਸਕੱਤਰੇਤ (Karnal Mini Secretariat) ਤੋਂ ਬਾਹਰ ਧਰਨੇ ’ਤੇ ਬੈਠੇ ਕਿਸਾਨਾਂ ਦੀ ਮੰਗ ਨੂੰ ਲੈ ਕੇ ਸਰਕਾਰ ਦੇ ਅੰਦਰ ਵੀ ਹਲਚਲ ਹੈ। ਕਿਸਾਨ ਆਪਣੀ ਤਿੰਨ ਮੰਗਾਂ ਨੂੰ ਲੈ ਕੇ ਧਰਨੇ ’ਤੇ ਬੈਠੇ ਹੋਏ ਹਨ। ਜਿਸ ’ਚ ਮੁੱਖ ਮੰਗ ਦੋਸ਼ੀ ਐਸਡੀਐਮ ਆਯੁਸ਼ ਸਿਨਹਾ ਦੇ ਖਿਲਾਫ ਕਾਰਵਾਈ ਕਰਨ ਦੀ ਹੈ। ਜਿਸ ਤਰ੍ਹਾਂ ਨਾਲ ਕਿਸਾਨ ਕਰਨਾਲ ਦੇ ਮਿੰਨੀ ਸਕੱਤਰੇਤ ਚ ਧਰਨਾ ਲਗਾ ਕੇ ਬੈਠੇ ਹਨ ਉਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਸਰਕਾਰ ਇਸ ਮਾਮਲੇ ਚ ਹੁਣ ਕੋਈ ਨਾ ਕੋਈ ਫੈਸਲਾ ਲਵੇਗੀ। ਤਾਂ ਕਿ ਧਰਨਾ ਖਤਮ ਹੋ ਜਾਵੇ ਅਤੇ ਮਿੰਨੀ ਸਕੱਤਰੇਤ ਤੋਂ ਕਿਸਾਨ ਹੱਟ ਗਏ ਹਨ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮਨੋਹਰ ਸਰਕਾਰ ਧਰਨੇ ਨੂੰ ਅੱਗੇ ਵਧਾਉਣ ਦੇ ਮੂਡ ਵਿੱਚ ਨਹੀਂ ਹੈ। ਹੋ ਸਕਦਾ ਹੈ ਕਿ ਕਰਨਾਲ ਪ੍ਰਸ਼ਾਸਨ ਫਿਰ ਤੋਂ ਅੱਜ ਕਿਸਾਨਾਂ ਦੇ ਨਾਲ ਗੱਲਬਾਤ ਕਰ ਇਸ ਮਾਮਲੇ ਚ ਕੋਈ ਅੰਤਿਮ ਫੈਸਲਾ ਲੈ ਲਵੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਹੁਣ ਪ੍ਰਸ਼ਾਸਨ ਤੋਂ ਕਿਸਾਨਾਂ ਦੀ ਗੱਲ ਹੋਈ ਸੀ, ਉਸ ਸਮੇਂ ਵੀ ਕਿਸਾਨ ਮੌਜੂਦਾ ਐਸਡੀਐਮ ਆਯੁਸ਼ ਸਿਨਹਾ ’ਤੇ ਕਾਰਵਾਈ ਦੀ ਮੰਗ ’ਤੇ ਅੜੇ ਸੀ।
ਇਹ ਵੀ ਪੜੋ: SDM ਦੀ ਵੀਡੀਓ ਵਾਇਰਲ:ਕਿਸਾਨਾਂ ਦੇ ਸਿਰ ਭੰਨਣ ਦੇ ਦਿੱਤੇ ਹੁਕਮ, ਦੇਖੋ ਵੀਡੀਓ