ਚੰਡੀਗੜ੍ਹ : ਟੋਕਿਓ ਓਲੰਪਿਕ (Tokyo Olympics 2020) 'ਚ ਭਾਰਤੀ ਮਹਿਲਾ ਹਾਕੀ ਟੀਮ (Indian Women Hockey Team) ਕਾਂਸੇ ਦੇ ਤਮਗੇ ਤੋਂ ਚੂਕ ਗਈ। ਸ਼ੁੱਕਰਵਾਰ ਨੂੰ ਕਾਂਸੇ ਦੇ ਤਮਗੇ ਲਈ ਹੋਏ ਮੁਕਾਬਲੇ ਵਿੱਚ ਗ੍ਰੇਟ ਬ੍ਰਿਟੇਨਨੇ ਭਾਰਤ ਨੂੰ 4-3 ਨਾਲ ਹਰਾ ਦਿੱਤਾ, ਪਰ ਭਾਰਤੀ ਮਹਿਲਾ ਹਾਕੀ ਟੀਮ ਨੇ ਸੈਮੀਫਾਈਨਲ ਵਿੱਚ ਪੁੱਜ ਕੇ ਇਤਿਹਾਸ ਬਣਾ ਦਿੱਤਾ ਹੈ। ਭਾਰਤੀ ਹਾਕੀ ਟੀਮ ਦੀ ਇਸ ਉਪਲਬਧੀ 'ਤੇ ਹਰਿਆਣਾ ਸਰਕਾਰ ਨੇ ਸੂਬੇ ਦੀਆਂ 9 ਖਿਡਾਰਨਾਂ ਨੂੰ 50-50 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਸ਼ੁੱਕਰਵਾਰ ਨੂੰ ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਖੇਡ ਦਿਖਾਈ। ਦੂਜੀ ਕੁਆਟਰ ਦੇ ਅੰਤ ਤੱਕ, ਭਾਰਤ ਨੇ ਸ਼ਾਨਦਾਰ ਵਾਪਸੀ ਕਰਨ ਦੀ ਕੋਸ਼ਿਸ਼ ਕੀਤੀ। ਭਾਰਤ ਨੇ ਮੈਚ 1-3 ਨਾਲ ਆਪਣੇ ਨਾਂ ਕਰ ਲਿਆ। ਭਾਰਤ ਲਈ ਗੁਰਜੀਤ ਕੌਰ ਨੇ ਦੋ ਗੋਲ ਕੀਤੇ, ਜਦੋਂ ਕਿ ਵੰਦਨਾ ਕਟਾਰੀਆ ਨੇ ਇੱਕ ਗੋਲ ਕੀਤਾ, ਪਰ ਆਖਰੀ ਗੇੜ ਭਾਰਤੀ ਟੀਮ ਦੇ ਪੱਖ ਵਿੱਚ ਨਹੀਂ ਰਿਹਾ ਤੇ ਗ੍ਰੇਟ ਬ੍ਰਿਟੇਨ ਨੇ ਭਾਰਤੀ ਟੀਮ ਨੂੰ 4-3 ਨਾਲ ਹਰਾ ਦਿੱਤਾ। ਇਸ ਹਾਰ ਦੇ ਬਾਵਜੂਦ ਭਾਰਤ ਦੀਆਂ ਧੀਆਂ ਨੇ ਸੈਮੀਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚਿਆ।
ਤੁਹਾਨੂੰ ਦੱਸ ਦੇਈਏ ਕਿ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਹਰਿਆਣਾ ਦੀਆਂ 9 ਖਿਡਾਰਨਾਂ ਹਨ। ਟੀਮ ਦੀ ਕਪਤਾਨ ਹਰਿਆਣਾ ਦੀ ਰਾਣੀ ਰਾਮਪਾਲ ਹੈ। ਰਾਣੀ ਰਾਮਪਾਲ ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਇਹ ਵੀ ਦੱਸ ਦਈਏ ਕਿ ਹਿਸਾਰ ਜ਼ਿਲ੍ਹੇ ਤੋਂ 2, ਕੁਰੂਕਸ਼ੇਤਰ ਤੋਂ 3 ਅਤੇ ਸੋਨੀਪਤ ਤੋਂ 3 ਅਤੇ ਸਿਰਸਾ ਤੋਂ ਇੱਕ ਖਿਡਾਰੀ ਹੈ, ਜੋ ਭਾਰਤ ਦੀ ਹਾਕੀ ਟੀਮ ਵਿੱਚ ਖੇਡ ਰਿਹਾ ਹੈ।
ਇੱਥੇ ਵੇਖੋ ਹਰਿਆਣਾ ਦੇ ਖਿਡਾਰੀਆਂ ਦੀ ਸੂਚੀ
- ਰਾਣੀ ਰਾਮਪਾਲ (ਕਪਤਾਨ ) : ਸਕੋਰਿੰਗ ਪਾਵਰ ਮਜ਼ਬੂਤ, ਲੰਬਾ ਤਜ਼ਰਬਾ, ਲੋੜ ਸਮੇਂ ਬੇਹਤਰ ਪ੍ਰਦਰਸ਼ਨ
- ਸਵਿਤਾ ਪੂਨੀਆ (ਸਿਰਸਾ): ਵਿਸ਼ਵ ਦੀ ਨੰਬਰ -1 ਗੋਲਕੀਪਰ ਦਾ ਖਿਤਾਬ ਹਾਸਲ ਕੀਤਾ, ਸ਼ੂਟਆਊਟ ਰੋਕਣ 'ਚ ਸਮਰਥ
- ਮੋਨਿਕਾ ਮਲਿਕ (ਸੋਨੀਪਤ) : ਮਿਡ ਫੀਲਡਰ ਦੇ ਤੌਰ 'ਤੇ ਲੰਬਾ ਤਜ਼ਰਬਾ, ਅਟੈਕਿੰਗ ਖੇਡ ਵਿੱਚ ਮਾਹਰ
- ਨੇਹਾ ਗੋਇਲ (ਸੋਨੀਪਤ): ਅਟੈਕਿੰਗ ਤੇ ਡਿਫੈਂਸ ਦੋਹਾਂ ਵਿੱਚ ਬੇਹਤਰ, ਸਟਰਾਈਕਰ ਨੂੰ ਚੰਗਾ ਸਹਿਯੋਗ
- ਨਵਜੋਤ ਕੌਰ (ਕੁਰੂਕਸ਼ੇਤਰ): ਬੇਹਤਰ ਇੱਕਠ, ਗੇਂਦ ਨੂੰ ਜ਼ਿਆਦਾ ਦੇਰ ਤੱਕ ਹੋਲਡ ਰੱਖਣ 'ਚ ਮਾਹਰ
- ਨਵਨੀਤ ਕੌਰ (ਕੁਰੂਕਸ਼ੇਤਰ): ਫੌਰਵਰਡ ਹੈ, ਸਕੋਰਿੰਗ ਪਾਵਰ ਵਧੀਆ, ਡੀ ਦੇ ਅੰਦਰ ਬੇਹਤਰ ਪ੍ਰਦਰਸ਼ਨ
- ਨਿਸ਼ਾ (ਸੋਨੀਪਤ): ਡਿਫੈਂਡਰ, ਜਿੰਨਾ ਚੰਗਾ ਡਿਫੈਂਸ ਉਨ੍ਹਾਂ ਹੀ ਅਗ੍ਰੈਸਿਵ ਖੇਡ ਵੀ ਹੈ
- ਸ਼ਰਮੀਲਾ (ਹਿਸਾਰ): ਫੌਰਵਰਡ ਹੈ, ਸਪੀਡ ਨਾਲ ਗੇਂਦ ਨੂੰ ਅੱਗੇ ਲੈ ਜਾਂਦੀ ਹੈ।
- ਉਦਿਤਾ (ਹਿਸਾਰ): ਡਿਫੈਂਡਰ ਦੇ ਤੌਰ 'ਤੇ ਅਗ੍ਰੈਸਿਵ ਖੇਡ ਬੇਹਦ ਵਧੀਆ ਹੈ।
ਇਹ ਵੀ ਪੜ੍ਹੋ :Tokyo Olympic 2020: ਭਾਰਤੀ ਮਹਿਲਾ ਹਾਕੀ ਟੀਮ ਦੀ ਹੌਸਲਾ ਅਫ਼ਜਾਈ..