ਪੰਜਾਬ

punjab

ETV Bharat / bharat

ਹਰਿਆਣੇ ਬੀਜੇਪੀ ਸਾਂਸਦ 'ਜਾਂਗੜਾ' ਲੇਖੀ ਤੋਂ ਵੀ ਅੱਗੇ ਲੰਘਿਆ, ਕਿਹਾ-ਧਰਨਕਾਰੀ ਕਿਸਾਨ 'ਨਸ਼ੇੜੀ ਤੇ ਮਵਾਲੀ' - ਸੀਐਮ

ਗੋਹਾਣਾ ਦੇ ਗਾਇਤਰੀ ਮੰਦਿਰ ਵਿਚ ਪੂਰਨਮਾਸ਼ੀ (Full Moon) ਦੇ ਮੌਕੇ ਉਤੇ ਪਹੁੰਚੇ ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਨੇ ਮੀਨਾਕਸ਼ੀ ਲੇਖੀ ਦੇ ਉਸ ਬਿਆਨ ਦਾ ਸਮਰਥਨ (Support) ਕੀਤਾ ਹੈ ਜਿਸ ਵਿੱਚ ਲੇਖੀ ਨੇ ਕਿਸਾਨਾਂ ਨੂੰ ਮਵਾਲੀ ਕਿਹਾ ਸੀ। ਜਾਂਗੜਾ ਨੇ ਕਿਹਾ ਹੈ ਕਿ ਜਿਹੜੇ ਲੋਕ ਧਰਨੇ 'ਤੇ ਬੈਠੇ ਹਨ, ਉਹ ਨਸ਼ੇੜੀ ਅਤੇ ਮਵਾਲੀ ਹਨ।

ਹਰਿਆਣੇ ਬੀਜੇਪੀ ਸਾਂਸਦ ਨੇ ਲੇਖੀ ਦੇ ਬਿਆਨ ਦਾ ਸਮਰਥਨ ਕਰਦੇ ਕਿਹਾ-ਧਰਨੇ 'ਤੇ  ਬੈਠੇ ਹਨ ਨਸ਼ੇੜੀ ਤੇ ਮਵਾਲੀ
ਹਰਿਆਣੇ ਬੀਜੇਪੀ ਸਾਂਸਦ ਨੇ ਲੇਖੀ ਦੇ ਬਿਆਨ ਦਾ ਸਮਰਥਨ ਕਰਦੇ ਕਿਹਾ-ਧਰਨੇ 'ਤੇ ਬੈਠੇ ਹਨ ਨਸ਼ੇੜੀ ਤੇ ਮਵਾਲੀ

By

Published : Jul 25, 2021, 4:15 PM IST

ਗੋਹਾਣਾ(ਹਰਿਆਣਾ) : ਗਾਇਤਰੀ ਮੰਦਿਰ ਵਿਚ ਪੂਰਨਮਾਸ਼ੀ (Full Moon) ਦੇ ਮੌਕੇ ਉਤੇ ਪਹੁੰਚੇ ਭਾਜਪਾ ਦੇ ਰਾਜ ਸਭਾ ਮੈਂਬਰ ਰਾਮਚੰਦਰ ਜਾਂਗੜਾ ਨੇ ਮੀਨਾਕਸ਼ੀ ਲੇਖੀ ਦੇ ਉਸ ਬਿਆਨ ਦਾ ਸਮਰਥਨ (Support) ਕੀਤਾ ਹੈ ਜਿਸ ਵਿੱਚ ਲੇਖੀ ਨੇ ਕਿਸਾਨਾਂ ਨੂੰ ਮਵਾਲੀ ਕਿਹਾ ਸੀ। ਜਾਂਗੜਾ ਨੇ ਕਿਹਾ ਹੈ ਕਿ ਜਿਹੜੇ ਲੋਕ ਧਰਨੇ 'ਤੇ ਬੈਠੇ ਹਨ, ਉਹ ਮਵਾਲੀ ਹੀ ਨਹੀਂ ਨਸ਼ੇੜੀ ਵੀ ਹਨ।

ਹਰਿਆਣੇ ਬੀਜੇਪੀ ਸਾਂਸਦ ਨੇ ਲੇਖੀ ਦੇ ਬਿਆਨ ਦਾ ਸਮਰਥਨ ਕਰਦੇ ਕਿਹਾ-ਧਰਨੇ 'ਤੇ ਬੈਠੇ ਹਨ ਨਸ਼ੇੜੀ ਤੇ ਮਵਾਲੀ

ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਸਨ, ਉਹ ਵਾਪਸ ਪਿੰਡ ਚਲੇ ਗਏ ਹਨ। ਜੋ ਧਰਨੇ 'ਤੇ ਬੈਠੇ ਹਨ ਉਹ ਨਸ਼ੇੜੀ ਅਤੇ ਮਾਵਾਲੀ ਹਨ। ਇਹ ਕਾਂਗਰਸ ਦੀ ਸੋਚੀ ਸਮਝੀ ਸਾਜਿਸ਼ ਹੈ ਅਤੇ ਇੱਕ ਕਾਂਗਰਸੀ ਆਗੂ ਦੇ ਬਿਆਨ ਤੋਂ ਸਪੱਸ਼ਟ ਹੋ ਗਿਆ ਹੈ। ਇਹ ਵੀ ਕਾਂਗਰਸ ਦੇ ਹੱਥੋਂ ਨਿਕਲ ਗਿਆ ਅਤੇ ਹੁਣ ਇਹ ਕਮਿਊਨਿਸਟਾਂ ਦੇ ਹੱਥ ਵਿੱਚ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵੇਂ ਨਿਯੁਕਤ ਪ੍ਰਦੇਸ਼ ਪ੍ਰਧਾਨ ਨਵਜੋਤ ਸਿੱਧੂ ਬਾਰੇ ਕਿਹਾ ਕਿ ਪੰਜਾਬ ਕਾਂਗਰਸ ਵਿਚ ਜੋ ਵੀ ਚੱਲ ਰਿਹਾ ਹੈ। ਉਸ ਦਾ ਹਰਿਆਣਾ ਵਿਚ ਕੋਈ ਅਸਰ ਨਹੀਂ ਹੋਏਗਾ। ਉਨ੍ਹਾਂ ਨੇ ਕਿਹਾ ਕਿ ਸਾਂਸਦ ਵਿਚ ਲੋਕਾਂ ਦੇ ਭਲੇ ਲਈ ਕੰਮ ਹੁੰਦੇ ਹਨ ਪਰ ਵਿਰੋਧੀ ਧਿਰਾਂ ਵੱਲੋਂ ਸੰਸਦ ਦੀ ਕਾਰਵਾਈ ਰੋਕੀ ਜਾ ਰਹੀ ਹੈ।ਜੋ ਕਾਨੂੰਨੀ ਤੌਰ ਉਤੇ ਗਲਤ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਸਿੱਧੂ ਨੇ ਕੈਪਟਨ ਦੇ ਪੈਰ ਛੂਹ ਕੇ ਅਸ਼ੀਰਵਾਦ ਨਹੀਂ ਲਿਆ ਹੈ।ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਵੀ ਸੂਬੇ ਨੂੰ ਚਲਾਉਣ ਲਈ ਸੀਐਮ ਅਤੇ ਸੂਬਾ ਪ੍ਰਧਾਨ ਵਿਚਕਾਰ ਤਾਲਮੇਲ ਹੋਣਾ ਚਾਹੀਦਾ ਹੈ।

ਇਹ ਵੀ ਪੜੋ:ਇੱਕ ਮੂੰਗਫਲੀ ਵੇਚਣ ਵਾਲਾ ਕਨੰੜ ਮੁੰਡਾ ਬਣਿਆ ਬ੍ਰਿਟਿਸ਼ ਸਿਪਾਹੀ

ABOUT THE AUTHOR

...view details