ਚੰਡੀਗੜ੍ਹ : ਹਰਿਆਣਾ ਪੁਲਿਸ ਨੇ ਕ੍ਰਿਪਟੋਕਰੰਸੀ ਬਿੱਟਕੌਇਨ 'ਚ ਨਿਵੇਸ਼ ਕਰਨ ਦੇ ਨਾਂਅ 'ਤੇ ਲੋਕਾਂ ਨਾਲ (1.5 ਮਿਲੀਅਨ ਬਿੱਟਕੌਇਨ ਧੋਖਾਧੜੀ) ਦੀ ਠੱਗੀ ਮਾਰਨ ਵਾਲੇ ਮਾਸਟਰਮਾਈਂਡ ਸਣੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੀ ਜਾਣਕਾਰੀ ਹਰਿਆਣਾ ਪੁਲਿਸ ਦੇ ਡੀਜੀਪੀ ਮਨੋਜ ਯਾਦਵ ਨੇ ਦਿੱਤੀ ਹੈ।
ਇਸ ਬਾਰੇ ਦੱਸਦੇ ਹੋਏ ਹਰਿਆਣਾ ਡੀਜੀਪੀ ਨੇ ਦੱਸਿਆ ਕਿ ਬਿੱਟਕੌਇਨ ਦੇ ਨਾਂਅ ਉੱਤੇ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ ਠੱਗੀ ਕਰਨ ਵਾਲਾ ਮੁਖ ਮਾਸਟਰ ਮਾਈਂਡ ਤੇ ਉਸ ਦੇ ਸਾਥੀ ਚੀਨ ਦੇ ਬਾਹਰ ਸਥਿਤ ਇੱਕ ਬਹੁ ਰਾਸ਼ਟਰੀ ਕ੍ਰਿਪਟੋਕਰੰਸੀ ਐਕਸਚੇਂਜ, ਬਿਨਾਸ ਨਾਂਅ ਦੀ ਕੰਪਨੀ ਦੇ ਨਾਂਅ ਦਾ ਇਸਤੇਮਾਲ ਕਰ ਰਹੇ ਸਨ। ਬਿੱਟਕੌਇਨ ਟ੍ਰੇਡਿੰਗ ਦੇ ਨਾਂਅ 'ਤੇ ਉਹ ਲੋਕਾਂ ਨੂੰ ਭਾਰੀ ਮੁਨਾਫੇ ਦਾ ਲਾਲਚ ਦੇ ਕੇ ਲੋਕਾਂ ਨੂੰ ਆਪਣੇ ਜਾਲ 'ਚ ਫਸਾਉਂਦੇ ਸਨ।
ਸੋਨੀਪਤ ਦਾ ਵਸਨੀਕ ਹੈ ਮਾਸਟਰ ਮਾਈਂਡ
ਡੀਜੀਪੀ ਨੇ ਦੱਸਿਆ ਕਿ ਸੋਨੀਪਤ ਦੇ ਸੈਕਟਰ -23 ਦੇ ਰਹਿਣ ਵਾਲੇ ਪ੍ਰਵੇਸ਼ ਨੇ ਥਾਣਾ ਨਾਰਨੌਦ, ਹੰਸੀ ਦੇ ਪਿੰਡ ਮਧਾਣਾ ਦੇ ਵਸਨੀਕ ਹਰਿੰਦਰ ਚਾਹਲ ਖਿਲਾਫ ਧੋਖਾਧੜੀ ਕਰਨ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਸੀ। ਸ਼ਿਕਾਇਤ ਦੇ ਅਧਾਰ 'ਤੇ ਆਈਪੀਸੀ ਤੇ ਆਈਟੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਸਾਈਬਰ ਥਾਣਾ ਪੰਚਕੂਲਾ ਵਿਖੇ ਕੇਸ ਦਰਜ ਕੀਤਾ ਗਿਆ ਸੀ।
ਜਦੋਂ ਪੁਲਿਸ ਨੇ ਸਾਈਬਰ ਮਾਹਿਰਾਂ ਦੀ ਮਦਦ ਨਾਲ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਦੋਸ਼ੀ ਮਾਸਟਰਮਾਈਂਡ ਇਸ 'ਚ ਇਕੱਲਾ ਨਹੀਂ ਹੈ। ਧੋਖਾਧੜੀ ਦੇ ਵਿੱਚ ਕਈ ਹੋਰ ਲੋਕ ਵੀ ਸ਼ਾਮਲ ਹਨ। ਭਾਰੀ ਮੁਨਾਫਾ ਕਮਾਉਣ ਦਾ ਲਾਲਚ ਦੇ ਕੇ ਬਿੱਟਕੌਇਨ ਵਿੱਚ ਨਿਵੇਸ਼ ਕਰਵਾਉਣ ਦਾ ਕਹਿ ਕੇ ਲੋਕਾਂ ਕੋਲੋਂ ਠੱਗੀ ਕਰਦੇ ਸਨ। ਹੁਣ ਤੱਕ ਦੀ ਜਾਂਚ ਵਿੱਚ ਮਾਸਟਰਮਾਈਂਡ ਸਣੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਡੀਜੀਪੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਜੌਨ ਮੈਕਾਫੀ ਨਾਮ ਦੇ ਵਿਅਕਤੀ ਨੇ ਟਵਿੱਟਰ ‘ਤੇ ਜਨਤਕ ਤੌਰ‘ ਤੇ ਬਿਨਾਂਸ ਤੋਂ ਪੁੱਛਗਿੱਛ ਕੀਤੀ ਸੀ। ਹੈਕਿੰਗ ਦੀ ਸੰਭਾਵਨਾ ਦਾ ਦੋਸ਼ ਲਾਇਆ ਗਿ। ਬਿਨਾਂਸ ਨੇ ਉਸੇ ਦਿਨ ਆਪਣੇ ਆਧਿਕਾਰਤ ਟਵੀਟਰ ਅਕਾਊਂਟ 'ਤੇ ਹੈਕਿੰਗ ਦੀ ਸੰਭਾਵਨਾ ਤੋਂ ਇਨਕਾਰ ਕਰਦਿਆਂ ਬਿੱਟਕੌਇਨ ਵਾਲਿਟ ਨੂੰ ਜਨਤਕ ਕੀਤਾ।