ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਵਿਸ਼ੇਸ਼ ਥਾਂ ਰੱਖਦੇ ਬੀਬੀ ਹਰਸਿਮਰਤ ਕੌਰ ਬਾਦਲ (Harsimrat Badal has an important place in Shiromani Akalai Dal) ਆਪਣੇ ਪਰਿਵਾਰ ਦੀ ਠੀਕ ਉਸੇ ਤਰ੍ਹਾਂ ਜਿੰਮੇਵਾਰੀ ਨਿਭਾਉਂਦੇ ਹਨ, ਜਿਸ ਤਰ੍ਹਾਂ ਮਰਹੂਮ ਬੀਬੀ ਸੁਰਿੰਦਰ ਕੌਰ ਸੰਭਾਲਦੇ ਸੀ। ਪਹਿਲਾਂ ਉਨ੍ਹਾਂ ਪਰਿਵਾਰਕ ਜਿੰਮੇਵਾਰੀ ਸੰਭਾਲੀ ਤੇ ਫੇਰ ਪਰਿਵਾਰ ਦੀ ਵਿਰਾਸਤ ਬਣਨ ਲਈ ਰਾਜਨੀਤੀ ਵਿੱਚ ਉਤਰੇ ਤੇ ਉੱਘੇ ਮਹਿਲਾ ਰਾਜਨੇਤਾ ਬਣ ਕੇ ਉਭਰੇ। ਆਓ ਹਾਸਲ ਕਰਦੇ ਹਾਂ ਬੀਬੀ ਹਰਸਿਮਰਤ ਕੌਰ ਬਾਦਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ।
ਨਿਜੀ ਜਾਣਕਾਰੀ:
ਬੀਬੀ ਹਰਸਿਮਰਤ ਕੌਰ ਬਾਦਲ (Harsimrat Badal Profile) ਦਾ ਜਨਮ ਸ. ਸਤਿਆਜੀਤ ਸਿੰਘ ਮਜੀਠੀਆ ਦੇ ਘਰ ਸ਼੍ਰੀਮਤੀ ਸੁਖਮੰਜਸ ਮਜੀਠੀਆ ਦੀ ਕੁੱਖੋਂ 25 ਜੁਲਾਈ 1966 ਨੂੰ ਨਵੀਂ ਦਿੱਲੀ ਵਿਖੇ ਹੋਇਆ। ਉਨ੍ਹਾਂ ਟੈਕਸਟਾਈਲ ਡੀਜਾਈਨਿੰਗ ਵਿੱਚ ਗਰੈਜੁਏਸ਼ਨ ਕੀਤੀ ਤੇ ਉਨ੍ਹਾਂ ਦਾ ਵਿਆਹ ਪੰਜਾਬ ਦੇ ਮੁੱਖ ਮੰਤਰੀ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਸੁਖਬੀਰ ਸਿੰਘ ਬਾਦਲ (Married with Sukhbir Badal) ਨਾਲ ਹੋਇਆ ਤੇ ਹੁਣ ਪਰਿਵਾਰ ਵਿੱਚ ਇੱਕ ਬੇਟਾ ਤੇ ਦੋ ਬੇਟੀਆਂ ਹਨ। ਉਹ ਪਰਿਵਾਰ ਨਾਲ ਸ੍ਰੀ ਮੁਕਤਸਰ ਸਾਹਿਬ ਜਿਲ੍ਹਾ ਦੇ ਪਿੰਡ ਬਾਦਲ ਵਿਖੇ ਰਹਿੰਦੇ ਹਨ।
ਸਿਆਸੀ ਸਫਰ:
- 2009 15ਵੀਂ ਲੋਕ ਸਭਾ ਲਈ ਚੁਣੇ ਗਏ
- 6 ਅਗਸਤ 2009 ਮੈਂਬਰ, ਅਨੁਮਾਨ ਕਮੇਟੀ
- 31 ਅਗਸਤ 2009 ਨੂੰ ਮੈਂਬਰ, ਸਮਾਜਿਕ ਨਿਆਂ ਬਾਰੇ ਸਥਾਈ ਕਮੇਟੀ ਅਤੇ ਸਸ਼ਕਤੀਕਰਨ
- 5 ਮਈ 2010 ਮੈਂਬਰ, ਅਨੁਮਾਨ ਕਮੇਟੀ ਮੈਂਬਰ, ਸਿਹਤ ਤੇ ਸਥਾਈ ਕਮੇਟੀ; ਪਰਿਵਾਰ ਭਲਾਈ ਮੈਂਬਰ, ਸਥਾਈ ਕਮੇਟੀ ਆਨ ਫੂਡ ਐਂਡ ਸਪਲਾਈ
- ਮਈ 2014 ਨੂੰ 16ਵੀਂ ਲੋਕ ਸਭਾ (ਦੂਸਰੀ ਮਿਆਦ) ਲਈ ਦੁਬਾਰਾ ਚੁਣਿਆ ਗਿਆ।
- 27 ਮਈ 2014 - 25 ਮਈ
ਟਰਨਿੰਗ ਪੁਆਇੰਟ:
ਵਿਆਹ ਤੋਂ ਬਾਅਦ ਉਹ ਬੇਫਿਕਰ ਸਨ ਪਰ ਅਚਾਨਕ ਬੀਬੀ ਸੁਰਿੰਦਰ ਕੌਰ ਬਾਦਲ ਦਾ ਦੇਹਾਂਤ ਹੋ ਗਿਆ ਤੇ ਪਰਿਵਾਰ ਦੀ ਜਿੰਮੇਵਾਰੀ ਬੀਬੀ ਹਰਸਿਮਰਤ ਕੌਰ ਬਾਦਲ ’ਤੇ ਆ ਗਈ।