ਦੇਹਰਾਦੂਨ: ਕਾਂਗਰਸ ਪੰਜਾਬ ਇੰਚਾਰਜ ਹਰੀਸ਼ ਰਾਵਤ (Congress Punjab Incharge Harish Rawat) ਨੇ ਹਾਈ ਕਮਾਨ (High command) ਨੂੰ ਪੰਜਾਬ ਦੀਆਂ ਜ਼ਿੰਮੇਵਾਰੀਆਂ ਤੋਂ ਉਨ੍ਹਾਂ ਨੂੰ ਮੁਕਤ ਕਰਨ ਦੀ ਇੱਛਾ ਜਤਾਈ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ (Social media) 'ਤੇ ਇਕ ਖੁੱਲ੍ਹੀ ਚਿੱਠੀ ਲਿਖੀ ਹੈ। ਜਿਸ ਵਿਚ ਹਰੀਸ਼ ਰਾਵਤ ਨੇ ਕਿਹਾ ਕਿ ਉਹ ਉੱਤਰਾਖੰਡ (Uttarakhand) ਲਈ ਪੂਰੀ ਤਰ੍ਹਾਂ ਨਾਲ ਸਮਰਪਿਤ ਹੋਣਾ ਚਾਹੁੰਦੇ ਹਨ। ਅਜਿਹੇ ਵਿਚ ਮੌਜੂਦਾ ਸਮੇਂ ਵਿਚ ਉਨ੍ਹਾਂ ਨੂੰ ਪੰਜਾਬ ਦੇ ਫਰਜ਼ਾਂ ਤੋਂ ਮੁਕਤ ਕਰ ਦਿੱਤਾ ਜਾਵੇ।
ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਚਿੱਠੀ
ਸੋਸ਼ਲ ਮੀਡੀਆ (Social media) 'ਤੇ ਕੀਤੇ ਪੋਸਟ ਵਿਚ ਹਰੀਸ਼ ਰਾਵਤ (Harish Rawat) ਨੇ ਲਿਖਿਆ ਕਿ ਮੈਂ ਅੱਜ ਇਕ ਵੱਡੇ ਸੰਘਰਸ਼ ਤੋਂ ਉਭਰ ਸਕਿਆ ਹਾਂ। ਇਕ ਪਾਸੇ ਜਨਮਭੂਮੀ ਲਈ ਮੇਰਾ ਫਰਜ਼ ਹੈ ਅਤੇ ਦੂਜੇ ਪਾਸੇ ਕਰਮਭੂਮੀ ਪੰਜਾਬ ਲਈ ਮੇਰੀਆਂ ਸੇਵਾਵਾਂ ਹਨ। ਅਜਿਹੇ ਵਿਚ ਸਥਿਤੀ ਉਲਝਣਦਾਰ ਹੁੰਦੀ ਜਾ ਰਹੀ ਹੈ ਕਿਉਂਕਿ ਜਿਓਂ-ਜਿਓਂ ਚੋਣਾਂ ਨੇੜੇ ਆ ਰਹੀਆਂ ਹਨ। ਦੋਹਾਂ ਪਾਸੇ ਪੂਰਾ ਸਮਾਂ ਦੇਣਾ ਪਵੇਗਾ।
ਉੱਤਰਾਖੰਡ ਵਿਚ ਹੋ ਰਹੀ ਬੇਮੌਸਮੀ ਬਾਰਿਸ਼ 'ਤੇ ਬੋਲੇ ਹਰੀਸ਼ ਰਾਵਤ
ਹਰੀਸ਼ ਰਾਵਤ (Harish Rawat) ਨੇ ਉੱਤਰਾਖੰਡ (Uttarakhand) ਵਿਚ ਭਾਰੀ ਮੀਂਹ ਕਾਰਣ ਹੋਏ ਨੁਕਸਾਨ 'ਤੇ ਅੱਗੇ ਲਿਖਿਆ ਕਿ ਕਲ ਉਤਰਾਖੰਡ ਵਿਚ ਬੇਮੌਸਮ ਬਾਰਿਸ਼ ਨੇ ਜੋ ਕਹਿਰ ਵਰ੍ਹਾਇਆ ਹੈ, ਮੈਂ ਕੁਝ ਥਾਵਾਂ 'ਤੇ ਜਾ ਸਕਿਆ ਪਰ ਹੰਝੂ ਪੂੰਝਣ ਵਿਚ ਸਭ ਥਾਵਾਂ 'ਤੇ ਜਾਣਾ ਚਾਹੁੰਦਾ ਸੀ। ਮੇਰਾ ਫਰਜ਼ ਪੁਕਾਰ, ਮੇਰੇ ਕੋਲੋਂ ਕੁਝ ਹੋਰ ਉਮੀਦਾਂ ਲੈ ਕੇ ਖੜ੍ਹਾ ਹੈ। ਮੈਂ ਜਨਮਭੂਮੀ ਦੇ ਨਾਲ ਇਨਸਾਫ ਕਰਾਂ ਤਾਂ ਹੀ ਕਰਮਭੂਮੀ ਦੇ ਨਾਲ ਵੀ ਇਨਸਾਫ ਕਰ ਸਕਾਂਗਾ। ਮੈਂ ਪੰਜਾਬ ਕਾਂਗਰਸ ਅਤੇ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮੈਨੂੰ ਲਗਾਤਾਰ ਆਸ਼ੀਰਵਾਦ ਅਤੇ ਨੈਤਿਕ ਹਮਾਇਤ ਦਿੱਤੀ।
ਉਨ੍ਹਾਂ ਨੇ ਅੱਗੇ ਲਿਖਿਆ ਕਿ ਸੰਤਾਂ, ਗੁਰੂਆਂ ਦੀ ਭੂਮੀ, ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਭੂਮੀ ਨਾਲ ਮੇਰਾ ਡੂੰਘਾ ਭਾਵਨਾਤਮਕ ਲਗਾਅ ਹੈ, ਮੈਂ ਫੈਸਲਾ ਕੀਤਾ ਹੈ ਕਿ ਲੀਡਰਸ਼ਿਪ ਨੂੰ ਪ੍ਰਾਰਥਨਾ ਕਰਾਂਗਾ ਕਿ ਅਗਲੇ ਕੁਝ ਮਹੀਨਿਆਂ ਵਿਚ ਉੱਤਰਾਖੰਡ ਨੂੰ ਪੂਰੀ ਤਰ੍ਹਾਂ ਸਮਰਪਿਤ ਰਹਿ ਸਕਾਂ। ਇਸ ਲਈ ਪੰਜਾਬ ਵਿਚ ਜੋ ਮੇਰਾ ਮੌਜੂਦਾ ਫਰਜ਼ ਹੈ, ਉਸ ਫਰਜ਼ ਤੋਂ ਮੈਨੂੰ ਹੁਣ ਮੁਕਤ ਕਰ ਦਿੱਤਾ ਜਾਵੇ।
ਇਹ ਵੀ ਪੜ੍ਹੋ-ਲਖੀਮਪੁਰ ਹਿੰਸਾ ਦੀ ਰਿਪੋਰਟ ’ਚ ਦੇਰੀ ਹੋਣ ’ਤੇ ਯੂਪੀ ਸਰਕਾਰ ਨੂੰ ਝਾੜ