ਪੰਜਾਬ

punjab

ETV Bharat / bharat

ਹਾਈਕਮਾਂਡ ਦਾ ਹੁਕਮ, ਮਿਲ ਕੇ ਕੰਮ ਕਰਨ ਸਾਰੇ

ਪੰਜਾਬ ਕਾਂਗਰਸ ਵਿੱਚ ਚੱਲ ਰਹੇ ਵਿਵਾਦ ਬਾਰੇ ਚਰਚਾ ਕਰਨ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਲਈ ਦਿੱਲੀ ਪੁੱਜ ਚੁੱਕੇ ਹਨ। ਇਥੇ ਉਹ ਨਵਜੋਤ ਸਿੱਧੂ ਦੇ ਸਲਾਹਾਕਾਰਾਂ ਦੇ ਬਿਆਨਾਂ ਉਪਰੰਤ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਤਾਜਾ ਘਟਨਾਕ੍ਰਮ ‘ਤੇ ਪਾਰਟੀ ਪ੍ਰਧਾਨ ਨੂੰ ਜਾਣੂੰ ਕਰਵਾਉਣਗੇ। ਸੰਭਾਵਨਾ ਹੈ ਕਿ ਪਾਰਟੀ ਹਾਈਕਮਾਂਡ ਕੁਝ ਹਦਾਇਤਾਂ ਵੀ ਪੰਜਾਬ ਲਈ ਦੇ ਸਕਦਾ ਹੈ।

ਸੋਨੀਆ ਨੂੰ ਮਿਲਣ ਪੁੱਜੇ ਹਰੀਸ਼ ਰਾਵਤ
ਸੋਨੀਆ ਨੂੰ ਮਿਲਣ ਪੁੱਜੇ ਹਰੀਸ਼ ਰਾਵਤ

By

Published : Aug 27, 2021, 4:30 PM IST

Updated : Aug 27, 2021, 8:24 PM IST

ਨਵੀਂ ਦਿੱਲੀ: ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੇ ਸਾਰੇ ਆਗੂਆਂ ਨੂੰ ਮਿਲ ਕੇ ਕੰਮ ਕਰਨ ਦੀ ਸਖਤ ਹਦਾਇਤ ਕੀਤੀ ਹੈ। ਪਾਰਟੀ ਦੀ ਕੌਮੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਉਪਰੰਤ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਮੀਡੀਆ ਨੂੰ ਸੰਬੋਧਨ ਵਿੱਚ ਕਿਹਾ ਹੈ ਕਿ ਹਾਲਾਤ ਖਰਾਬ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਉਮੀਦ ਕਰਦੀ ਹੈ ਕਿ ਸਾਰੇ ਸਾਰੇ ਇੱਕ ਦੂਜੇ ਨੂੰ ਸਮਝਣਗੇ ਤੇ ਇੱਕ ਦੂਜੇ ਦੀਆਂ ਭਾਵਨਾਵਾਂ ਦੀ ਇੱਜਤ ਕਰਨਗੇ ਤੇ ਇੱਕ ਦੂਜੇ ਨਾਲ ਚੱਲਣ ਦੀ ਕੋਸ਼ਿਸ਼ ਕਰਨਗੇ।

ਹਾਈਕਮਾਂਡ ਦਾ ਹੁਕਮ, ਮਿਲ ਕੇ ਕੰਮ ਕਰਨ ਸਾਰੇ

ਵਿਚਾਰ ਰੱਖਣਾ ਲੋਕਤੰਤਰੀ ਹੱਕ ਪਰ ਅੰਤਮ ਫੈਸਲਾ ਪਾਰਟੀ ਪ੍ਰਧਾਨ ਲੈਣਗੇ

ਰਾਵਤ ਨੇ ਕਿਹਾ ਕਿ ਆਪਣੇ ਵਿਚਾਰ ਰੱਖਣੇ ਕਿਸੇ ਵਿਅਕਤੀ ਜਾਂ ਵਿਧਾਇਕ ਦਾ ਲੋਕਤੰਤਰੀ ਹੱਕ ਹੈ ਪਰ ਇਸ ‘ਤੇ ਫੈਸਲਾ ਲੈਣ ਦਾ ਹੱਕ ਸਿਰਫ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੇ ਹਰੇਕ ਵਿਅਕਤੀ ਨੇ ਕਿਹਾ ਹੈ ਕਿ ਕਾਂਗਰਸ ਪ੍ਰਧਾਨ ਦਾ ਫੈਸਲਾ ਹੀ ਅੰਤਮ ਹੋਵੇਗਾ ਤੇ ਉਹ ਉਨ੍ਹਾਂ ਨੂੰ ਮੰਜੂਰ ਹੋਵੇਗਾ। ਉਨ੍ਹਾਂ ਕਿਹਾ ਕਿ ਜਿਹੜੇ ਵਿਧਾਇਕ ਮੈਨੂੰ ਮਿਲਣ ਆਏ ਸੀ, ਉਨ੍ਹਾਂ ਨੇ ਵੀ ਇਹੋ ਗੱਲ ਕਹੀ।

ਇੱਟ ਨਾਲ ਇੱਟ ਖੜਕਾਉਣ ਦਾ ਬਿਆਨ ਸਿੱਧੂ ਦਾ ਅੰਦਾਜ

ਪਾਰਟੀ ਵੱਲੋਂ ਸੁਤੰਤਰ ਤੌਰ ‘ਤੇ ਫੈਸਲੇ ਲੈਣ ਦੀ ਖੁੱਲ੍ਹ ਨਾ ਦੇਣ ਦਾ ਦੋਸ਼ ਲਗਾਉਂਦਿਆਂ ਇੱਟ ਨਾਲ ਇੱਟ ਵਜਾਉਣ ਦੇ ਸਿੱਧੂ ਦੇ ਬਿਆਨ ਬਾਰੇ ਰਾਵਤ ਨੇ ਕਿਹਾ ਕਿ ਇਹ ਉਨ੍ਹਾਂ ਦਾ ਅੰਦਾਜ ਏ ਬਿਆਨ ਹੈ ਤੇ ਇਹ ਨਹੀਂ ਕਿ ਉਨ੍ਹਾਂ ਇਹ ਕਿਸ ਵਿਸ਼ੇ ਵਿੱਚ ਕਿਹਾ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਜੇ ਕੋਈ ਹਦਾਇਤ ਕਰਨਗੇ ਤਾਂ ਉਸ ਨੂੰ ਉਹ ਮੀਡੀਆ ਨਾਲ ਸ਼ੇਅਰ ਕਰਨਗੇ। ਉਨ੍ਹਾਂ ਕਿਹਾ ਕਿ ਅਜੇ ਤੱਕ ਪੰਜਾਬ ਵਿੱਚ ਤਿੰਨ ਧਿਰਾਂ ਹਨ, ਮੁੱਖ ਮੰਤਰੀ, ਵਿਧਾਇਕ-ਮੰਤਰੀ ਤੇ ਪ੍ਰਦੇਸ਼ ਕਾਂਗਰਸ, ਉਹ ਸਾਰੇ ਮਿਲ ਕੇ ਇੱਕ ਦੂਜੇ ਦੀ ਇੱਜਤ ਕਰਦਿਆਂ ਮਿਲ ਕੇ ਕੰਮ ਕਰਨਗੇ।

ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਸੋਨੀਆ ਗਾਂਧੀ ਨੂੰ ਮਿਲਣ ਲਈ ਦਿੱਲੀ ਪੁੱਜੇ ਸਨ। ਇਥੇ ਉਨ੍ਹਾਂ ਪੰਜਾਬ ਕਾਂਗਰਸ ‘ਚ ਚੱਲ ਰਹੇ ਵਿਵਾਦ ਦੇ ਮਸਲੇ ‘ਤੇ ਚਰਚਾ ਕੀਤੀ। ਹਰੀਸ਼ ਰਾਵਤ ਨੇ ਅੱਜ ਸਵੇਰੇ ਹੀ ਦੱਸਿਆ ਸੀ ਕਿ ਉਨ੍ਹਾਂ ਨੂੰ ਪੰਜਾਬ ਦੇ ਚਾਰ ਮੰਤਰੀ ਤੇ ਤਿੰਨ ਵਿਧਾਇਕ ਮਿਲੇ ਸੀ ਤੇ ਉਨ੍ਹਾਂ ਨੇ ਆਪਣੀ ਗੱਲ ਰੱਖੀ ਹੈ।

ਪੰਜਾਬ ਮਸਲੇ ‘ਤੇ ਹੋਈ ਚਰਚਾ

ਸੋਨੀਆ ਨਾਲ ਮੁਲਾਕਾਤ ਦੌਰਾਨ ਪੰਜਾਬ ਮਸਲੇ ‘ਤੇ ਚਰਚਾ ਹੋਈ ਹੈ। ਰਾਵਤ ਨੇ ਕਿਹਾ ਸੀ ਕਿ ਇਹ ਗੱਲਾਂ ਉਹ ਆਪਣੇ ਦੋਵੇਂ ਨੇਤਾਵਾਂ ਯਾਨੀ ਕੌਮੀ ਕਾਰਜਕਾਰੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਸਾਂਝੀਆਂ ਕਰਨਗੇ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਹ ਕਹਿ ਚੁੱਕੇ ਹਨ ਕਿ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਤੇ ਪੰਜਾਬ ਦਾ ਵਿਵਾਦ ਹਾਈਕਮਾਂਡ ਦੇ ਧਿਆਨ ਵਿਚ ਹੈ।

ਸਿੱਧੂ ਦੇ ਸਲਾਹਕਾਰ ਦੇ ਬਿਆਨ ਤੋਂ ਸ਼ੁਰੂ ਹੋਇਆ ਵਿਵਾਦ

ਇਥੇ ਇਹ ਜਿਕਰਯੋਗ ਹੈ ਕਿ ਪਿਛਲੇ ਦਿਨੀਂ ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਪਾਕਿਸਤਾਨ ਤੇ ਕਸ਼ਮੀਰ ਮੁੱਦੇ ‘ਤੇ ਬਿਆਨ ਦੇ ਕੇ ਪਾਰਟੀ ਵਿੱਚ ਵਿਵਾਦ ਖੜ੍ਹਾ ਕਰ ਦਿੱਤਾ ਸੀ, ਜਿਸ ਨੂੰ ਲੈ ਕੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਜਿਥੇ ਪਾਰਟੀ ਹਾਈ ਕਮਾਂਡ ਤੋਂ ਕਾਰਵਾਈ ਦੀ ਮੰਗ ਕੀਤੀ ਸੀ, ਉਥੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਮਾਲੀ ਕਾਂਗਰਸ ਤਾਂ ਦੂਰ ਦੀ ਗੱਲ ਦੇਸ਼ ਵਿੱਚ ਰਹਿਣ ਲਾਇਕ ਨਹੀਂ ਹਨ।

ਸੋਨੀਆ ਨੇ ਦਖਲ ਲਈ ਰਾਵਤ ਨੂੰ ਕਿਹਾ ਸੀ

ਸੂਤਰ ਦੱਸਦੇ ਹਨ ਕਿ ਇਸ ਉਪਰੰਤ ਪਾਰਟੀ ਪ੍ਰਮੁੱਖ ਸੋਨੀਆ ਗਾਂਧੀ ਨੇ ਹਰੀਸ਼ ਰਾਵਤ ਨੂੰ ਮਸਲੇ ‘ਚ ਦਖਲ ਦੇਣ ਲਈ ਕਿਹਾ ਸੀ। ਸੂਤਰ ਇਹ ਵੀ ਦੱਸਦੇ ਹਨ ਕਿ ਸਲਾਹਕਾਰ ਨੂੰ ਨੱਥ ਪਾਊਣ ਲਈ ਰਾਵਤ ਨੇ ਸਿੱਧੂ ਨਾਲ ਗੱਲਬਾਤ ਵੀ ਕੀਤੀ ਸੀ ਪਰ ਮਸਲਾ ਨਹੀਂ ਸੀ ਸੁਲਝਿਆ ਤੇ ਇਸੇ ‘ਤੇ ਹੁਣ ਪਾਰਟੀ ਹਾਈਕਮਾਂਡ ਵਿਚਾਰ ਵਟਾਂਦਰਾ ਕਰੇਗੀ ਕਿ ਪੰਜਾਬ ਕਾਂਗਰਸ ਵਿੱਚ ਚੱਲ ਰਹੇ ਲਗਾਤਾਰ ਵਿਵਾਦ ‘ਤੇ ਸਥਾਈ ਰੋਕ ਕਿਵੇਂ ਲਗਾਈ ਜਾ ਸਕਦੀ ਹੈ।

ਇਹ ਵੀ ਪੜ੍ਹੋ:ਸਿੱਧੂ ਦੇ ਸਲਾਹਕਾਰ ਨੇ ਦਿੱਤਾ ਅਸਤੀਫ਼ਾ

Last Updated : Aug 27, 2021, 8:24 PM IST

ABOUT THE AUTHOR

...view details