ਜਲੰਧਰ:ਭਾਰਤ ਦੇ ਮਹਾਨ ਸਪਿਨਰ ਹਰਭਜਨ ਸਿੰਘ ਨੇ ਟਵਿੱਟਰ ਰਾਹੀਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਹਰਭਜਨ ਸਿੰਘ ਨੇ 23 ਸਾਲਾਂ ਦੇ ਇਸ ਸਫਰ ਨੂੰ ਅਲਵਿਦਾ ਆਖਦਿਆਂ ਕ੍ਰਿਕਟ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਹਰਭਜਨ ਨੇ ਕਿਹਾ, "ਸਾਰੀਆਂ ਚੰਗੀਆਂ ਚੀਜ਼ਾਂ ਦਾ ਅੰਤ ਹੋ ਜਾਂਦਾ ਹੈ ਅਤੇ ਅੱਜ ਮੈਂ 23 ਸਾਲਾਂ ਦੇ ਇਸ ਕਰੀਅਰ ਨੂੰ ਅਲਵਿਦਾ ਕਹਿੰਦਾ ਹਾਂ ਜਿਸ ਨੇ ਮੈਨੂੰ ਜ਼ਿੰਦਗੀ ਵਿੱਚ ਸਭ ਕੁਝ ਦਿੱਤਾ ਹੈ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਅਤੇ ਮੇਰੇ ਸਫ਼ਰ ਨੂੰ ਹੋਰ ਵੀ ਖੂਬਸੂਰਤ ਅਤੇ ਯਾਦਗਾਰ ਬਣਾਇਆ ਹੈ।"
ਦੱਸ ਦੇਈਏ ਕਿ ਹਰਭਜਨ ਨੇ ਕੁੱਲ 103 ਟੈਸਟ ਮੈਚਾਂ ਵਿੱਚ 417 ਟੈਸਟ ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਉਸ ਨੇ ਭਾਰਤ ਲਈ 236 ਵਨਡੇ ਖੇਡੇ ਹਨ, ਜਿਸ 'ਚ ਉਹ 28 ਟੀ-20 ਮੈਚਾਂ 'ਚ 25 ਵਿਕਟਾਂ ਲੈਣ ਦੇ ਨਾਲ-ਨਾਲ 269 ਵਿਕਟਾਂ ਲੈਣ 'ਚ ਸਫ਼ਲ ਰਹੇ।
ਹਰਭਜਨ ਨੇ ਲੰਬੇ ਸਮੇਂ ਤੱਕ ਅੰਤਰਰਾਸ਼ਟਰੀ ਮੈਦਾਨ 'ਤੇ ਭਾਰਤ ਲਈ ਕਦਮ ਨਹੀਂ ਰੱਖਿਆ, ਉਸਨੇ 1998 ਵਿੱਚ ਸ਼ਾਰਜਾਹ ਵਿੱਚ ਨਿਊਜ਼ੀਲੈਂਡ ਦੇ ਖਿਲਾਫ਼ ਆਪਣਾ ਵਨਡੇ ਡੈਬਿਊ ਕੀਤਾ ਸੀ, ਜਦੋਂ ਕਿ ਉਸਨੇ ਦੇਸ਼ ਲਈ ਆਪਣਾ ਆਖਰੀ ਮੈਚ 2016 ਵਿੱਚ ਢਾਕਾ ਵਿੱਚ ਯੂਏਈ ਦੇ ਖ਼ਿਲਾਫ਼ ਖੇਡਿਆ ਸੀ।
ਇਹ ਵੀ ਪੜੋ:- ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਹਰਾ ਕੇ ਜਿੱਤਿਆ ਕਾਂਸੀ ਦਾ ਤਗਮਾ