ਚੰਡੀਗੜ੍ਹ:ਰਾਜਸਭਾ ’ਚ ਆਮ ਆਦਮੀ ਪਾਰਟੀ ਦੇ ਰਾਜਸਭਾ ਮੈਂਬਰ ਸਾਬਕਾ ਕ੍ਰਿਕੇਟਰ ਹਰਭਜਨ ਸਿੰਘ ਨੇ ਅਫਗਾਨਿਸਤਾਨ ’ਚ ਰਹਿ ਰਹੇ ਸਿੱਖ ਭਾਈਚਾਰੇ ਦੀ ਸੁਰੱਖਿਆ ਦੇ ਮੁੱਦੇ ਨੂੰ ਚੁੱਕਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਤਾਲਿਬਾਨ ਦੇ ਸੱਤਾ ’ਚ ਆਉਣ ਤੋਂ ਬਾਅਦ ਉੱਥੇ ਸਿਰਫ 150 ਦੇ ਕਰੀਬ ਸਿੱਖ ਬਚੇ ਹੋਏ ਹਨ।
ਉਨ੍ਹਾਂ ਨੇ ਰਾਜਸਭਾ ਚ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਅਫਗਾਨਿਸਤਾਨ ’ਚ ਸਿੱਖਾਂ ਅਤੇ ਗੁਰਦੁਆਰਿਆ ’ਤੇ ਹਮਲੇ ਕੀਤੇ ਗਏ ਹਨ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਇਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੋਵਿਡ ਦੇ ਦੌਰਾਨ ਗੁਰਦੁਆਰਿਆਂ ਨੇ ਸਿਰਫ ਖਾਣਾ ਹੀ ਨਹੀਂ ਬਲਕਿ ਆਕਸੀਜਨ ਵੀ ਉਪਲਬੱਧ ਕਰਵਾਈ ਸੀ। ਪਰ ਉਨ੍ਹਾਂ ਦੇ ਨਾਲ ਉੱਥੇ ਬਹੁਤ ਹੀ ਮਾੜਾ ਵਤੀਰਾ ਕੀਤਾ ਜਾ ਰਿਹਾ ਹੈ ਜਿਸ ਵੱਲ ਕੇਂਦਰ ਦਾ ਧਿਆਨ ਦੇਣਾ ਜਰੂਰੀ ਹੈ।
ਰਾਜਸਭਾ ਮੈਂਬਰ ਸਾਬਕਾ ਕ੍ਰਿਕੇਟਰ ਹਰਭਜਨ ਸਿੰਘ "ਸਿੱਖ ਭਾਈਚਾਰੇ ’ਤੇ ਲਗਾਤਾਰ ਹੋ ਰਹੇ ਹਮਲੇ": ਰਾਜਸਭਾ ਚ ਬੋਲਦੇ ਹੋਏ ਹਰਭਜਨ ਸਿੰਘ ਨੇ ਕਿਹਾ ਕਿ ਅਫਗਾਨਿਸਤਾਨ ਦੇ ਵੱਖ ਵੱਖ ਇਲਾਕਿਆਂ ’ਚ ਹਮਲੇ ਹੋਏ ਜਿਸ ਕਾਰਨ ਕਈ ਲੋਕ ਇਸ ਹਮਲੇ ’ਚ ਮਰ ਗਏ ਜਦਕਿ ਕਈ ਜ਼ਖਮੀ ਵੀ ਹੋਏ। ਉਨ੍ਹਾਂ ਨੇ ਕਿਹਾ ਕਿ ਕਾਬੁਲ ਚ ਗੁਰਦੁਆਰਾ ਦਸ਼ਮੇਸ਼ ਪਿਤਾ ਸਾਹਿਬ ਜੀ ਕਰਤੇ ਪਰਵਾਨ ਚ ਧਮਾਕਾ ਫਿਰ ਬੰਦੂਕਧਾਰੀ ਹਮਲਾਵਾਰਾਂ ਨੇ ਰਾਏਸਾਹਿਬ ਗੁਰਦੁਆਰਾ ਸਾਹਿਬ ’ਤੇ ਹਮਲਾ ਕੀਤਾ ਜਿਸ ’ਚ 25 ਸਿੱਖਾਂ ਦੀ ਮੌਤ ਹੋ ਗਈ। ਜਿਨ੍ਹਾਂ ਦੇ ਅੰਤਿਮ ਸਸਕਾਰ ਤੋਂ ਬਾਅਦ ਫਿਰ ਤੋਂ ਹਮਲਾ ਹੋਇਆ।
ਹੁਣ ਅਫਗਾਨਿਸਤਾਨ ’ਚ 150 ਦੇ ਕਰੀਬ ਸਿੱਖ: ਐਮਪੀ ਹਰਭਜਨ ਸਿੰਘ ਨੇ ਕਿਹਾ ਕਿ 1980 ’ਚ 2.20 ਵੱਖ ਸਿੱਖ ਅਤੇ ਹਿੰਦੂ ਪਰਿਵਾਰ ਅਫਗਾਨਿਸਤਾਨ ਚ ਰਹਿੰਦੇ ਸੀ ਪਰ ਹੁਣ ਉੱਥੇ ਸਿਰਫ 150 ਦੇ ਕਰੀਬ ਸਿੱਖ ਰਹਿ ਰਹੇ ਹਨ। ਤਾਲਿਬਾਨ ਦੇ ਸੱਤਾ ਚ ਆਉਣ ਤੋਂ ਬਾਅਦ ਇਹ ਗਿਣਤੀ ਲਗਾਤਾਰ ਘੱਟ ਦੀ ਚੱਲੀ ਗਈ।
ਇਹ ਵੀ ਪੜੋ:ਮੁੱਖ ਮੰਤਰੀ ਮਾਨ ਵੱਲੋਂ PPSC ਮੈਂਬਰਾਂ ਦੀ ਗਿਣਤੀ 10 ਤੋਂ ਘਟਾ ਕੇ ਪੰਜ ਕਰਨ ਦੀ ਸਹਿਮਤੀ