ਪੰਜਾਬ

punjab

ETV Bharat / bharat

History of Lohri : ਲੋਹੜੀ ਦੇ ਤਿਉਹਾਰ ਦੀਆਂ ਰੌਣਕਾਂ, ਜਾਣੋ ਕੀ ਹੈ ਤਿਉਹਾਰ ਦਾ ਇਤਿਹਾਸ

ਲੋਹੜੀ ਦਾ ਤਿਉਹਾਰ ਫਸਲਾਂ ਦੀ ਵਾਢੀ ਦਾ ਪ੍ਰਤੀਕ ਹੈ ਜਿਸ ਨੂੰ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਦਿੱਲੀ ਦੇ ਕੁਝ ਹਿੱਸਿਆ ਵਿੱਚ ਮਨਾਇਆ ਜਾਂਦਾ ਹੈ। ਲੋਹੜੀ ਦੇ ਤਿਉਹਾਰ ਨੂੰ ਨਵੇਂ ਸਾਲ ਦੀ ਸ਼ੁਰੂਆਤ ਵੀ ਮੰਨਿਆ (Lohri 2023) ਜਾਂਦਾ ਹੈ, ਜੋ ਕਿ ਹਰ ਸਾਲ 13-14 ਜਨਵਰੀ ਨੂੰ ਮਨਾਈ ਜਾਂਦੀ ਹੈ।

Happy Lohri, Happy Lohri Wishes
Happy Lohri

By

Published : Jan 13, 2023, 7:33 AM IST

Updated : Jan 13, 2023, 8:44 AM IST

ਹੈਦਰਾਬਾਦ ਡੈਸਕ:ਲੋਹੜੀ ਦੇ ਤਿਉਹਾਰ ਨਾਲ ਜੁੜੀਆਂ ਕਈ ਕਹਾਣੀਆਂ ਹਨ, ਪਰ ਲੋਹੜੀ ਨਾਲ ਜੁੜੀ ਸਭ ਲੋਕ ਕਥਾ ਦੁੱਲਾ ਭੱਟੀ ਦੀ ਹੈ। ਲੋਹੜੀ ਵਾਲੇ ਦਿਨ ਜਿੱਥੇ ਪਹਿਲਾਂ ਤਾਂ ਪੁੱਤਰਾਂ ਅਤੇ ਨਵ ਵਿਆਹੇ ਜੋੜੇ ਦੀ ਲੋਹੜੀ ਪਾਈ ਜਾਂਦੀ ਹੈ, ਉੱਥੇ ਹੀ ਹੁਣ ਧੀਆਂ ਦੀ ਲੋਹੜੀ ਵੀ ਪੂਰੇ ਧੂਮਧਾਮ ਨਾਲ ਮਨਾਈ ਜਾਂਦੀ ਹੈ। ਇਸ ਦਿਨ ਲੋਕ ਧੂਣੀ ਜਲਾ ਕੇ ਲੋਕ ਗੀਤਾਂ ਉੱਤੇ ਨੱਚਦੇ ਹੋਏ, ਵਿਸ਼ੇਸ਼ ਰੂਪ ਨਾਲ ਭੰਗੜਾ-ਗਿੱਧਾ ਕਰਦੇ ਹੋਏ ਅਤੇ ਰਵਾਇਤੀ ਕੱਪੜਿਆਂ ਵਿੱਚ ਨਜ਼ਰ ਆਉਂਦੇ ਹਨ।



ਲੋਹੜੀ ਦਾ ਇਤਿਹਾਸ ਤੇ ਮਹੱਤਵ: ਲੋਹੜੀ ਨਾਲ ਜੁੜੀਆਂ ਕਈ ਕਹਾਣੀਆਂ ਦਾ ਜ਼ਿਕਰ ਕੀਤਾ ਜਾਂਦਾ ਹੈ, ਪਰ ਦੁੱਲਾ ਭੱਟੀ ਪ੍ਰਸਿੱਧ ਲੋਕਕਥਾ ਹੈ। ਦੁੱਲਾ ਭੱਟੀ ਇਕ ਵਿਅਕਤੀ ਸੀ, ਜੋ ਮੁਗਲ ਸਮਰਾਟ ਅਕਬਰ ਦੇ ਸ਼ਾਸਨਕਾਲ ਦੌਰਾਨ ਪੰਜਾਬ ਵਿੱਚ ਰਿਹਾ ਸੀ। ਦੁੱਲਾ ਭੱਟੀ ਰਾਬਿਨ ਹੂਡ ਦੀ ਤਰ੍ਹਾਂ ਅਮੀਰਾਂ ਨੂੰ ਲੁੱਟਦਾ ਸੀ ਅਤੇ ਜ਼ਰੂਤਮੰਦਾਂ ਦੀ ਮਦਦ ਕਰਦਾ ਸੀ। ਇੱਥੋ ਤੱਕ ਕਿ ਉਸ ਨੇ ਇਕ ਲੜਕੀ ਨੂੰ ਅਗਵਾਕਾਰਾਂ ਦੇ ਚੰਗੁਲ ਚੋਂ ਛੁੱਡਵਾਇਆ ਸੀ ਤੇ ਆਪਣੀ ਧੀ ਦੀ ਤਰ੍ਹਾਂ ਉਸ ਨੂੰ ਰੱਖਿਆ। ਉਸਦੇ ਵਿਆਹ ਵਾਲੇ ਦਿਨ, ਦੁੱਲਾ ਭੱਟੀ ਨੇ ਪੁਜਾਰੀ ਦੀ ਗੈਰ ਹਾਜ਼ਰੀ ਵਿੱਚ ਰਸਮਾਂ ਨਿਭਾਈਆਂ। ਲੋਕ ਉਸ ਨੂੰ ਪਿਆਰ ਤੇ ਸਨਮਾਨ ਕਰਦੇ ਸੀ। ਹਰ ਸਾਲ ਲੋਹੜੀ ਦੇ ਮੌਕੇ ਲੋਕ ਗੀਤ "ਸੁੰਦਰ-ਮੁੰਦਰੀਏ" ਗੀਤ ਗਾਇਆ ਜਾਂਦਾ ਹੈ। ਅਜਿਹਾ ਮਿਥਿਹਾਸ ਮੰਨਿਆ ਜਾਂਦਾ ਹੈ।




ਕਿਵੇਂ ਮਨਾਈ ਜਾਂਦੀ ਹੈ ਲੋਹੜੀ:ਲੋਹੜੀ ਤੋਂ ਕੁਝ ਦਿਨ ਪਹਿਲਾਂ ਹੀ ਇਤ ਤਿਉਹਾਰ ਨੂੰ ਮਨਾਉਣ ਲਈ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਜਦੋਂ ਪਰਿਵਾਰ ਵਿੱਚ ਬੱਚੇ ਜਾਂ ਨਵ ਵਿਆਹੇ ਜੋੜੇ ਦੀ ਪਹਿਲੀ ਲੋਹੜੀ ਆਉਂਦੀ ਹੈ, ਤਾਂ ਇਸ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਦੋਸਤ, ਪਰਿਵਾਰ, ਰਿਸ਼ਤੇਦਾਰ ਅਤੇ ਗੁਆਂਢ ਮਿਲ ਕੇ ਧੂਣੀ ਜਲਾਉਂਦੇ ਹੋਏ ਭੰਗੜਾ ਪਾਉਂਦੇ ਹਨ। ਖਾਣ-ਪੀਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਰਵਾਇਤੀ ਗਜਕ, ਰੇਵੜੀਆ, ਪਾਪਕਾਰਨ, ਤਿੱਲ, ਗੁੜ ਤੇ ਮੂੰਗਫਲੀ ਪ੍ਰਸਾਦ ਦੇ ਤੌਰ ਉੱਤੇ ਖਾਸ ਹਿੱਸਾ ਬਣਦੀਆਂ ਹਨ। ਇਨ੍ਹਾਂ ਨੂੰ ਧੂਣੀ ਵਿੱਚ ਪਾਉਂਦੇ ਹੋਏ ਚੰਗੀ ਸਿਹਤ ਅਤੇ ਖੁਸ਼ੀਆਂ ਦੀ ਪ੍ਰਾਰਥਨਾ ਕੀਤੀ ਜਾਂਦੀ ਹੈ।




ਲੋਹੜੀ ਮੌਕੇ ਇੰਝ ਦਿਓ ਵਧਾਈ

1) ਮੇਰੇ ਵੱਲੋਂ ਤੁਹਾਨੂੰ,

ਤੇ ਤੁਹਾਡੇ ਸਾਰੇ ਪਰਿਵਾਰ ਨੂੰ, ਲੋਹੜੀ ਦੀਆਂ ਬਹੁਤ ਬਹੁਤ ਵਧਾਈਆ





2) ਟਵਿੰਕਲ ਟਵਿੰਕਲ ਲਿਟਲ ਸਟਾਰ, ਆਓ ਭੰਗੜਾ ਪਾਈਏ ਇਨ ਦਾ ਕਾਰ

ਪੰਜਾਬੀ ਤੜਕਾ ਤੇ ਦਾਲ ਫ੍ਰਾਈ, ਤੁਹਾਨੂੰ ਲੋਹੜੀ ਦੀ ਲੱਖ-ਲੱਖ ਵਧਾਈ




3) ਯਾਦ ਰੱਖਿਆ ਕਰੋ ਦਿਲ ਵਿੱਚ ਸਾਡੀ

ਅਸੀ ਤੁਹਾਡੇ ਨਾਲੋਂ ਪਹਿਲਾਂ ਵਿਸ਼ ਕਰਨੀ ਹੈ, ਤੁਹਾਨੂੰ ਹੈਪੀ ਲੋਹੜੀ





4) ਸੁੰਦਰ ਮੁੰਦਰੀਏ

ਤੇਰਾ ਕੋਣ ਵਿਚਾਰਾ

ਦੁੱਲਾ ਭੱਟੀ ਵਾਲਾ

ਦੁੱਲੇ ਦੀ ਧੀ ਵਿਆਹੀ

ਸੇਰ ਸ਼ੱਕਰ ਪਾਈ

ਕੁੱੜੀ ਦਾ ਲਾਲ ਪਤਾਕਾ

ਕੁੜੀ ਦਾ ਸਾਲੂ ਪਾਟਾ

ਸਾਲੂ ਕੌਣ ਸਮੇਟੇ

ਲੋਹੜੀ ਦੀਆਂ ਮੁਬਾਰਕਾਂ




ਇਹ ਵੀ ਪੜ੍ਹੋ:Lohri 2023: ਇਸ ਪਹਿਰਾਵੇ ਨਾਲ ਆਪਣੀ ਲੋਹੜੀ ਨੂੰ ਬਣਾਓ ਖਾਸ

Last Updated : Jan 13, 2023, 8:44 AM IST

ABOUT THE AUTHOR

...view details