ਪੰਜਾਬ

punjab

ETV Bharat / bharat

Independence Day: ਦੇਸ਼ ਭਰ ’ਚੋਂ ਮਿਲ ਰਹੀਆਂ ਹਨ ਵਧਾਈਆਂ

ਦੇਸ਼ ਭਰ ਤੋਂ 75ਵੇਂ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਮਿਲ ਰਹੀਆਂ ਹਨ। ਉਥੇ ਹੀ ਈਟੀਵੀ ਭਾਰਤ ਵੱਲੋਂ ਵੀ ਆਜ਼ਾਦੀ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾ।

ਦੇਸ਼ ਭਰ ’ਚੋਂ ਮਿਲ ਰਹੀਆਂ ਹਨ ਵਧਾਈਆਂ
ਦੇਸ਼ ਭਰ ’ਚੋਂ ਮਿਲ ਰਹੀਆਂ ਹਨ ਵਧਾਈਆਂ

By

Published : Aug 15, 2021, 7:40 AM IST

Updated : Aug 15, 2021, 8:10 AM IST

ਚੰਡੀਗੜ੍ਹ:ਪੂਰਾ ਦੇਸ਼ ਅੱਜ 75ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ ਤੇ ਦੇਸ਼ ਭਰ ਵਿੱਚ ਇਸ ਦੇ ਜਸ਼ਨ ਮਨਾਏ ਜਾ ਰਹੇ ਹਨ। ਉਥੇ ਹੀ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਹਨ। ਉਹਨਾਂ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ‘ਤੁਹਾਨੂੰ ਸਾਰਿਆਂ ਨੂੰ 75 ਵੇਂ ਸੁਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਸੁਤੰਤਰਤਾ ਦੇ ਅੰਮ੍ਰਿਤ ਉਤਸਵ ਦਾ ਇਹ ਸਾਲ ਦੇਸ਼ ਵਾਸੀਆਂ ਵਿੱਚ ਨਵੀਂ ਊਰਜਾ ਅਤੇ ਨਵੀਂ ਚੇਤਨਾ ਲਿਆਵੇ।’

ਜੈ ਹਿੰਦ!

ਇਹ ਵੀ ਪੜੋ: ਆਜ਼ਾਦੀ ਦਿਹਾੜਾ : ਲਾਲ ਕਿੱਲ੍ਹੇ 'ਤੇ ਤਿਰੰਗਾ ਲਹਿਰਾਉਣਗੇ ਪੀਐਮ ਮੋਦੀ, ਹੈਲੀਕਾਪਟਰ ਰਾਹੀਂ ਹੋਵੇਗੀ ਫੁੱਲਾਂ ਦੀ ਵਰਖਾ

ਉਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਦੇ ਹੋਏ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਲਿਖਿਆ ਹੈ ਕਿ ‘ 75 ਵੇਂ ਸੁਤੰਤਰਤਾ ਦਿਵਸ ਦੀ ਸ਼ੁਰੂਆਤ ਸਾਡੇ ਸਾਰਿਆਂ 'ਤੇ ਪੰਜਾਬ ਅਤੇ ਭਾਰਤ ਨੂੰ ਮਜ਼ਬੂਤ ​​ਅਤੇ ਵਧੇਰੇ ਵਿਕਸਤ ਬਣਾਉਣ ਦੀ ਵਧੇਰੇ ਜ਼ਿੰਮੇਵਾਰੀ ਲਿਆਉਂਦੀ ਹੈ। ਪੰਜਾਬੀਆਂ ਨੇ ਸਾਡੇ ਦੇਸ਼ ਨੂੰ ਸਵੈ-ਨਿਰਭਰ ਅਤੇ ਸੁਰੱਖਿਅਤ ਬਣਾਉਣ ਲਈ ਸਖਤ ਮਿਹਨਤ ਕੀਤੀ ਹੈ। ਮੈਂ ਇਸ ਇਤਿਹਾਸਕ ਮੌਕੇ 'ਤੇ ਸਾਰੇ ਪੰਜਾਬੀਆਂ ਦੀ ਭਾਵਨਾ ਅਤੇ ਉੱਦਮ ਨੂੰ ਸਲਾਮ ਕਰਦਾ ਹਾਂ।’

ਇਹ ਵੀ ਪੜੋ: ਇਸ ਤਰ੍ਹਾਂ ਹੈ ਕਿਸਾਨਾਂ ਦੀ ਟਰੈਕਟਰ ਪਰੇਡ ਦਾ ਰੂਟ ਮੈਪ

ਉਥੇ ਹੀ ਸਾਂਸਦ ਸਨੀ ਦਿਓਲ ਨੇ ਵੀ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।

ਇਸ ਦੇ ਨਾਲ ਕੇਂਦਰ ਮੰਤਰੀ ਅਮਿਤ ਸ਼ਾਹ ਨੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੰਦੇ ਹੋਏ ਲਿਖਿਆ ਕਿ ‘75 ਵੇਂ ਸੁਤੰਤਰਤਾ ਦਿਵਸ ਦੀਆਂ ਵਧਾਈਆਂ, ਇਸ ਮਹਾਨ ਤਿਉਹਾਰ 'ਤੇ ਮੈਂ ਉਨ੍ਹਾਂ ਮਹਾਨ ਸੁਤੰਤਰਤਾ ਸੈਨਾਨੀਆਂ ਨੂੰ ਪ੍ਰਣਾਮ ਕਰਦਾ ਹਾਂ ਜਿਨ੍ਹਾਂ ਨੇ ਮਹਾਨ ਆਜ਼ਾਦੀ ਦੀ ਕੁਰਬਾਨੀ ਤੇ ਦੇਸ਼ ਦੀ ਸੁਰੱਖਿਆ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਤੁਹਾਡੀ ਕੁਰਬਾਨੀ ਅਤੇ ਸਮਰਪਣ ਸਾਨੂੰ ਹਮੇਸ਼ਾ ਰਾਸ਼ਟਰ ਦੀ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ।

ਉਥੇ ਹੀ ਕੇਂਦਰ ਮੰਤਰੀ ਅਨੁਰਾਗ ਠਾਕੁਰ ਨੇ ਵੀ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ।

Last Updated : Aug 15, 2021, 8:10 AM IST

ABOUT THE AUTHOR

...view details