ਹੈਦਰਾਬਾਦ ਡੈਸਕ: ਵੈਸੇ ਤਾਂ ਚੰਗੇ ਦੋਸਤਾਂ ਨਾਲ ਹਰ ਦਿਨ ਹੀ ਖ਼ਾਸ ਹੁੰਦਾ ਹੈ, ਪਰ ਫ੍ਰੈਂਡਸ਼ਿਪ ਡੇ ਵਾਲੇ ਦਿਨ ਇਹ ਦਿਨ ਹੋਰ ਵੀ ਖਾਸ ਬਣ ਜਾਂਦਾ ਹੈ। ਇਸ ਦਿਨ ਦੋਸਤ ਇਕ ਦੂਜੇ (Happy Friendship Day 2022) ਦੋਸਤ ਸਬੰਧੀ ਸ਼ਾਇਰੀ, ਮੈਸੇਜ ਜਾਂ GIF ਭੇਜ ਕੇ ਆਪਣੀਆਂ ਭਾਵਨਾਵਾਂ (Happy Friendship Day 2022 Shayari Message Quotes) ਨੂੰ ਦਰਸ਼ਾਉਂਦੇ ਹਨ। ਜਿੰਦਗੀ ਵਿੱਚ ਹਰ ਵਰਗ ਦੇ ਲੋਕਾਂ ਦਾ ਦੋਸਤ ਜ਼ਰੂਰ ਹੁੰਦਾ ਹੈ, ਫਿਰ ਚਾਹੇ ਉਹ ਬੱਚਾ ਹੋਵੇ, ਜਵਾਨ ਹੋਵੇ, ਮਹਿਲਾ ਜਾਂ ਪੁਰਸ਼ ਹੋਵੇ ਜਾਂ ਬਜ਼ੁਰਗ ਹੋਣ। ਹਰ ਥਾਂ ਉੱਤੇ ਦੋਸਤ ਜ਼ਰੂਰ ਹੁੰਦਾ ਹੈ, ਚਾਹੇ ਅਦਾਰਾ ਹੋਵੇ, ਸਕੂਲ ਹੋਵੇ, ਕਾਲਜ ਹੋਵੇ ਜਾਂ ਘਰ ਹੋਵੇ।
ਸਭ ਤੋਂ ਪਹਿਲਾ ਦੋਸਤ ਮਾਂ-ਪਿਉ: ਜਦੋਂ ਬੱਚਾ ਜਨਮ ਲੈਣ ਤੋਂ ਬਾਅਦ ਅੱਖਾਂ ਖੋਲਦਾ ਹੈ, ਤਾਂ ਉਸ ਨੂੰ ਸਭ ਤੋਂ ਵੱਧ ਨੇੜਿਓ ਜਾਣਨ (Mother Father As A Friend) ਵਾਲੇ ਉਸ ਦੇ ਮਾਂ-ਬਾਪ ਹੁੰਦੇ ਹਨ, ਜੋ ਜ਼ਿੰਦਗੀ ਭਰ ਬੱਚੇ ਨਾਲ ਮਾਤਾ-ਪਿਤਾ ਦੇ ਨਾਲ-ਨਾਲ ਦੋਸਤੀ ਦਾ ਰੋਲ ਵੀ ਸਮੇਂ-ਸਮੇਂ ਉੱਤੇ ਨਿਭਾਉਂਦੇ ਹਨ, ਜੋ ਕਿ ਇਕ ਬੱਚੇ ਲਈ ਬੇਹਦ ਜ਼ਰੂਰੀ ਵੀ ਹੈ।
ਫਿਰ ਪਰਿਵਾਰ ਤੇ ਆਂਢ-ਗੁਆਂਢ ਚੋਂ ਬਣਦਾ ਦੋਸਤ: ਬੱਚਾ ਮਾਤਾ-ਪਿਤਾ ਤੋਂ ਬਾਅਦ ਪਰਿਵਾਰ ਵਿੱਚ ਰਹਿੰਦਾ ਹੈ, ਹੱਸਦਾ-ਖੇਡਦਾ ਵੱਡਾ ਹੁੰਦਾ, ਉਹ ਵੀ ਪਰਿਵਾਰ (Happy Friendship Day 2022) ਨਾਲ। ਇਸੇ ਪਰਿਵਾਰ ਵਿੱਚੋਂ ਵੀ ਸਾਨੂੰ ਸਮਝਣ ਵਾਲਾ ਇਕ ਖਾਸ ਬਣ ਜਾਂਦਾ ਹੈ, ਜੋ ਇਕ ਚੰਗੇ ਦੋਸਤ ਤੋਂ ਘੱਟ ਨਹੀਂ ਹੁੰਦਾ। ਬਚਪਨ ਵਿੱਚ ਆਂਢ-ਗੁਆਂਢ ਦੇ ਸਾਥੀਆਂ ਨਾਲ ਖੇਡਿਆਂ ਬੈਟ-ਬਾਲ, ਬੰਦਰ ਕਿਲਾਂ, ਟੀਚਰ-ਟੀਚਰ, ਘਰ-ਘਰ ਆਦਿ ਵਾਲੇ ਦੋਸਤ ਵੀ ਮੁਸ਼ਕਿਲ ਸਮੇਂ ਵਿੱਚ ਹਮੇਸ਼ ਨਾਲ ਖੜ੍ਹਦੇ ਹਨ।
ਦੋਸਤ ਦੇ ਰੂਪ ਵਿੱਚ ਭੈਣ ਭਰਾ: ਜਿਨ੍ਹਾਂ ਦੇ ਨਾਲ ਹੱਸ ਖੇਡ ਕੇ ਅਤੇ ਲੜ ਝਗੜ ਕੇ ਵੱਡੇ ਹੋਈਏ, ਉਨ੍ਹਾਂ ਤੋਂ ਵੱਧ (Siblings Friends) ਕੋਈ ਵੀ ਚੰਗੀ ਤਰ੍ਹਾਂ ਇਕ ਦੂਜੇ ਨੂੰ ਸਮਝਣ ਵਿੱਚ ਗ਼ਲਤੀ ਨਹੀਂ ਕਰ ਸਕਦਾ। ਕਦੇ ਭਰਾ ਲਈ ਭੈਣ, ਭੈਣ ਲਈ ਭਰਾ, ਕਦੇ ਭਰਾ-ਭਰਾ ਅਤੇ ਕਦੇ ਵਿੱਚ ਆਪਸ ਵਿੱਚ ਭੈਣਾਂ ਦਾ ਰਿਸ਼ਤਾ ਦੋਸਤੀ ਨਾਲ ਵੱਧ ਹੈਲਥੀ ਬਣ ਜਾਂਦਾ ਹੈ।
ਫਿਰ ਸਕੂਲ ਵਾਲੀ ਦੋਸਤੀ: ਘਰ ਤੋਂ ਬਾਅਦ ਬੱਚਾ ਸਕੂਲ ਵਿੱਚ ਜਾਂਦਾ ਹੈ, ਜਿੱਥੇ ਉਸ ਦੇ ਕਈ ਸਹਿਪਾਠੀਆਂ ਚੋਂ ਕੁਝ ਖਾਸ 1 ਜਾਂ 2 ਦੋਸਤ ਬਣਦੇ ਹਨ, ਜੋ ਕਿ ਜ਼ਿੰਦਗੀ ਭਰ ਨਾਲ ਚੱਲਦੇ ਹੈ, ਇਸ ਬਚਪਨ ਦੀ ਦੋਸਤੀ (Childhood Friends) ਵੀ ਕਿਹਾ ਜਾਂਦਾ ਹੈ। ਕਈ ਵਾਰ ਸਾਡਾ ਕੋਈ ਅਧਿਆਪਕ (Teacher As A Friend) ਵੀ ਚੰਗਾ ਦੋਸਤ ਬਣ ਕੇ ਸਾਨੂੰ ਸਕੂਲ ਦੇ ਆਖਰੀ ਪੜਾਅ ਤੱਕ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਪ੍ਰੇਰਿਤ ਕਰਦਾ ਹੈ, ਜੋ ਮਾਰਗ ਦਰਸ਼ਕ ਬਣਦਾ ਹੈ, ਇਸ ਨੂੰ ਵੀ ਦੋਸਤੀ ਤੋਂ ਘੱਟ ਨਹੀਂ ਕਿਹਾ ਜਾ ਸਕਦਾ।
ਫਿਰ ਕਾਲਜ ਵਾਲੀ ਦੋਸਤੀ: ਕਾਲਜ ਵਿੱਚ ਨੌਜਵਾਨਾਂ ਦਾ ਉਹ ਪੜਾਅ ਹੁੰਦਾ ਹੈ, ਜਦੋਂ ਸਾਡੇ ਆਸ-ਪਾਸ ਦਾ ਮਾਹੌਲ ਅਤੇ (Collage Friends) ਸਾਡੀ ਚੰਗੀ ਜਾਂ ਮਾੜੀ ਸੰਗਤ ਪੂਰੀ ਜ਼ਿੰਦਗੀ ਉੱਤੇ ਬਹੁਤ ਹੀ ਡੂੰਘਾ ਪ੍ਰਭਾਵ ਪਾਉਂਦੀ ਹੈ। ਚੰਗੀ ਸੰਗਤ ਦੋਸਤਾਂ ਨੂੰ ਤਾਰ ਦਿੰਦੀ ਹੈ ਅਤੇ ਮਾੜੀ ਸੰਗਤ ਬਰਬਾਦ ਕਰ ਦਿੰਦੀ ਹੈ। ਸੋ ਇੱਥੇ ਕਈ ਚੰਗੇ ਦੋਸਤ ਬਣਦੇ ਹਨ, ਜੋ ਹਰ ਗ਼ਲਤ ਫੈਸਲੇ ਉੱਤੇ ਇਕ ਚੰਗਾ ਦੋਸਤ ਪਿਆਰ ਨਾਲ ਜਾਂ ਝਿੜਕ ਕੇ ਉਸ ਨੂੰ ਸਹੀ ਰਾਹ ਉੱਤੇ (Friend Circle) ਲੈ ਹੀ ਆਉਂਦਾ ਹੈ। ਫਿਰ ਚੰਗੇ ਦੋਸਤ ਦੀ ਪਛਾਣ ਹੀ ਇਹ ਬਣ ਜਾਂਦੀ ਹੈ ਕਿ ਉਹ ਉਦਾਸ ਹੋਇਆ ਚਹਿਰਾ ਪੜ ਕੇ ਹੀ ਦੱਸ ਦੇਵੇ ਕਿ ਤੁਹਾਡੇ ਮਨ ਅੰਦਰ ਜਾਂ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹੈ।
ਅਦਾਰਿਆਂ ਵਿੱਚ ਦੋਸਤੀ: ਕਾਲਜ ਤੋਂ ਬਾਅਦ ਕਰੀਅਰ ਬਣਾਉਣ ਦਾ ਸਮਾਂ ਆਉਂਦਾ ਹੈ, ਜਦੋਂ ਚੰਗੇ ਮੌਕੇ ਨਾਲ (Office Friends) ਨੌਕਰੀ ਮਿਲਦੀ ਹੈ, ਤਾਂ ਉਹ ਅਦਾਰਾ ਵਿੱਚ ਨਵਾਂ ਹੁੰਦਾ ਹੈ। ਨਵੇਂ ਅਦਾਰੇ ਵਿੱਚ ਆਪਣੇ ਤੋਂ ਜੂਨੀਅਰ ਜਾਂ ਸੀਨੀਅਰ ਮਿਲਦੇ ਹਨ। ਇਨ੍ਹਾਂ ਵਿਚੋਂ ਕੋਈ ਵੀ ਇਕ ਤਾਂ ਜ਼ਰੂਰ ਵਿਸ਼ਵਾਸ ਪਾਤਰ ਤੇ ਸਭ ਤੋਂ ਵੱਧ ਧਿਆਨ ਰੱਖਣ ਵਾਲਾ ਦੋਸਤ ਬਣਦਾ ਹੈ। ਇਹ ਦੋਸਤ ਕੰਮ ਦੇ ਚੱਲਦੇ ਉਤਾਰ-ਚੜਾਅ ਵਿੱਚ ਤੁਹਾਡੀ ਢਾਲ ਬਣ ਕੇ ਖੜਾ ਰਹਿੰਦਾ ਹੈ।
ਸੋਸ਼ਲ ਮੀਡੀਆਂ ਵਾਲੀ ਦੋਸਤੀ: ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁਕ, ਇੰਸਟਾਗ੍ਰਾਮ, ਸਨੈਪਚੈਟ, ਟਵਿੱਟਰ ਸਣੇ ਹੋਰ ਵੀ ਕਈ ਤਰ੍ਹਾਂ ਦੇ ਐਪਸ ਹਨ, ਜੋ ਸਾਨੂੰ ਅਣਜਾਣ ਲੋਕਾਂ ਨਾਲ ਮਿਲਾਉਂਦਾ ਹੈ। ਗੱਲਬਾਤ ਸ਼ੁਰੂ ਹੁੰਦੀ ਹੈ। ਕਈ ਵਾਰ ਇਹ ਅਣਜਾਣ ਸੱਤ ਸਮੁੰਦਰੋਂ ਪਾਰ ਦੇ ਵੀ ਹੁੰਦੇ ਹਨ। ਪਰ, ਸੈਂਕੜੇ-ਹਜ਼ਾਰਾਂ ਚੋਂ ਕੋਈ ਗਿਣੇ-ਚੁਣੇ ਅਣਜਾਣ ਕਈ ਵਾਰ ਇੰਨੇ ਖਾਸ ਬਣ ਜਾਂਦੇ ਹਨ, ਕਿ ਸਾਨੂੰ ਉਹ ਸਾਡੇ ਤੋਂ ਦੂਰ ਰਹਿ ਕੇ ਵੀ ਬੇਹਦ ਕਰੀਬੀ ਹੋ ਕੇ ਜਾਣਨ ਲੱਗ ਜਾਂਦੇ ਹਨ। ਫਿਰ ਉਹ ਵੀ ਬਣ ਜਾਂਦੇ ਹਨ ਸੋਸ਼ਲ ਮੀਡੀਆ ਵਾਲੇ ਖਾਸ ਦੋਸਤ (Best Friends On Social Media)।