ਚੰਡੀਗੜ੍ਹ:ਬਾਲੀਵੁੱਡ ਅਦਾਕਾਰ ਮੋਹਨੀਸ਼ ਬਹਿਲ (Mohnish Behl) ਦਾ ਜਨਮ 14 ਅਗਸਤ 1961 ਵਿਚ ਹੋਇਆ ਹੈ। ਹੁਣ ਮੋਹਨੀਸ਼ ਬਹਿਲ 60 ਸਾਲਾ ਦੇ ਹੋ ਗਏ ਹਨ। ਇਨ੍ਹਾਂ ਦਾ ਜਨਮ ਮੁੰਬਾਈ ਦੀ ਪ੍ਰਸਿੱਧ ਅਦਾਕਾਰਾ (Actress) ਨੂਤਨ ਦੇ ਘਰ ਹੋਇਆ। ਇਹਨਾਂ ਦੇ ਪਿਤਾ ਨੇਵੀ ਵਿੱਚ ਲੈਫਟੀਨੈਂਟ ਕਮਾਂਡਰ ਸੀ।
ਮੋਹਨੀਸ਼ ਬਹਿਲ ਦਾ ਪਰਿਵਾਰ ਬਾਲੀਵੁੱਡ ਨਾਲ ਜੁੜਿਆ ਹੋਇਆ ਹੈ। ਮੋਹਨੀਸ਼ ਬਹਿਲ ਏਅਰਫੋਰਸ ਵਿਚ ਪਾਇਲਟ ਵਿਚ ਬਣਨਾ ਚਾਹੁੰਦੇ ਸਨ। ਮੋਹਨੀਸ਼ ਬਹਿਲ ਨੇ ਪਹਿਲੀ ਵਾਰੀ 1981 ਵਿਚ ਇਤਿਹਾਸ ਫਿਲਮ ਵਿਚ ਕੰਮ ਕੀਤਾ ਹੈ ਪਰ ਰਿਲੀਜ਼ ਹੋਣ ਨੂੰ 6 ਸਾਲ ਲੱਗ ਗਏ।