ਚੰਡੀਗੜ੍ਹ:ਡੇਵਿਡ ਧਵਨ ਦਾ ਜਨਮ 16 ਅਗਸਤ 1955 ਨੂੰ ਅਗਰਤਲਾ ਵਿਚ ਇਕ ਪੰਜਾਬੀ ਹਿੰਦੂ ਪਰਿਵਾਰ ਵਿਚ ਹੋਇਆ ਪਰ ਉਸਦਾ ਪਾਲਣ ਪੋਸ਼ਣ ਕਾਨਪੁਰ ਵਿਚ ਹੋਇਆ। ਡੇਵਿਡ ਧਵਨ ਦੇ ਪਿਤਾ ਯੂਕੋ ਬੈਂਕ ਵਿਚ ਮੈਨੇਜਰ ਸਨ। ਡੇਵਿਡ ਨੇ ਕ੍ਰਾਈਸਟ ਚਰਚ ਸਕੂਲ ਵਿਚੋਂ 12 ਵੀ ਕੀਤੀ। ਉਨ੍ਹਾਂ ਨੇ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆਂ ਤੋਂ ਅਦਾਕਾਰੀ ਦੀ ਪੜ੍ਹਾਈ ਕੀਤੀ। ਡੇਵਿਡ ਧਵਨ 66 ਸਾਲਾ ਦੇ ਹੋ ਗਏ ਹਨ।
ਤੁਹਾਨੂੰ ਦੱਸ ਦੇਈਏ ਡੇਵਿਡ ਧਵਨ ਪੂਰਾ ਨਾਂਅ ਰਜਿੰਦਰ ਧਵਨ ਹੈ ਪਰ ਉਨ੍ਹਾਂ ਨੇ ਆਪਣਾ ਨਾਮ ਬਦਲ ਕੇ ਡੇਵਿਡ ਧਵਨ ਰੱਖ ਲਿਆ ਸੀ। ਡੇਵਿਡ ਧਵਨ ਨੂੰ ਕਾਮੇਡੀ ਫਿਲਮਾਂ ਦਾ ਨਿਰਦੇਸ਼ਨ ਕਰਨ ਵਿਚ ਮਾਹਰ ਹੈ। ਸਭ ਤੋਂ ਵੱਡੀ ਸਫਲਤਾ 1993 ਵਿਚ ਆਂਖੇ ਫਿਲਮ ਤੋਂ ਮਿਲੀ। 2007 ਵਿਚ ਬਾਕਸ ਆਫਿਸ ਉਤੇ ਇਕ ਵੱਡੀ ਸਫਲਤਾ ਮਿਲੀ ਹੈ।