ਅਲੀਗੜ੍ਹ:ਅਜ਼ਾਨ ਅਤੇ ਲਾਊਡਸਪੀਕਰ 'ਤੇ ਹਨੂੰਮਾਨ ਚਾਲੀਸਾ ਵਜਾਉਣ ਦਾ ਵਿਵਾਦ ਰੁੱਕਣ ਦੀ ਬਜਾਏ ਵੱਧਦਾ ਹੀ ਜਾ ਰਿਹਾ ਹੈ। ਪ੍ਰਸ਼ਾਸਨ ਦੀ ਇਜਾਜ਼ਤ ਤੋਂ ਬਿਨਾਂ ਹੁਣ ਵੱਖ-ਵੱਖ ਹਿੰਦੂ ਸੰਗਠਨਾਂ ਦੇ ਲੋਕਾਂ ਨੇ ਥਾਂ-ਥਾਂ 'ਤੇ ਹਨੂੰਮਾਨ ਚਾਲੀਸਾ ਦੇ ਪਾਠ ਕਰਨੇ ਸ਼ੁਰੂ ਕਰ ਦਿੱਤੇ ਹਨ। ਸ਼ੁੱਕਰਵਾਰ ਨੂੰ ਹਿੰਦੂ ਮਹਾਸਭਾ ਦੇ ਦਫਤਰ ਵਿਚ ਵੱਡੇ ਲਾਊਡਸਪੀਕਰਾਂ ਨਾਲ ਭਜਨ-ਕੀਰਤਨ ਅਤੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ।
ਹਿੰਦੂ ਮਹਾਸਭਾ ਦੇ ਰਾਸ਼ਟਰੀ ਸਕੱਤਰ ਮਹਾਮੰਡਲੇਸ਼ਵਰ ਡਾ.ਅੰਨਪੂਰਨਾ ਭਾਰਤੀ ਨੇ ਕਿਹਾ ਕਿ ਮੁਸਲਮਾਨਾਂ ਵੱਲੋਂ ਜਿਸ ਤਰ੍ਹਾਂ ਸੰਵਿਧਾਨ ਦੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ। ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ। ਲਾਊਡਸਪੀਕਰ 'ਤੇ ਉੱਚੀ ਅਜ਼ਾਨ ਦੇ ਵਿਰੋਧ 'ਚ ਉਨ੍ਹਾਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਉਨ੍ਹਾਂ ਦੇ ਲਾਊਡਸਪੀਕਰ 'ਤੇ ਅਜ਼ਾਨ ਹੋਵੇਗੀ ਤਾਂ ਹੁਣ ਅਸੀਂ ਵੀ ਲਾਊਡਸਪੀਕਰ 'ਤੇ ਆਪਣਾ ਵੇਦ ਮੰਤਰ ਅਤੇ ਆਪਣੀ ਹਨੂੰਮਾਨ ਚਾਲੀਸਾ ਵੀ ਵਜਾਵਾਂਗੇ। ਉਨ੍ਹਾਂ ਕਿਹਾ ਕਿ ਕਦੋਂ ਤੱਕ ਸਿਰਫ਼ ਹਿੰਦੂ ਹੀ ਨਿਯਮਾਂ ਦੀ ਪਾਲਣਾ ਕਰਨਗੇ। ਇਹ ਲੋਕ ਸਾਡੀ ਧਾਰਮਿਕ ਆਜ਼ਾਦੀ, ਸਾਡੀ ਭਾਵਨਾ ਅਤੇ ਸਾਡੇ ਸੰਵਿਧਾਨਕ ਹੱਕ ਨੂੰ ਠੇਸ ਪਹੁੰਚਾ ਰਹੇ ਹਨ।