ਪੰਜਾਬ

punjab

By

Published : Jun 12, 2022, 7:58 AM IST

Updated : Jun 12, 2022, 8:17 AM IST

ETV Bharat / bharat

ਦਿੱਲੀ ਦੇ ਯਮੁਨਾ ਖਾਦਰ ਇਲਾਕੇ 'ਚ ਹੈਂਡ ਗ੍ਰੇਨੇਡ ਮਿਲਣ ਨਾਲ ਦਹਿਸ਼ਤ

ਪੂਰਬੀ ਦਿੱਲੀ ਦੇ ਯਮੁਨਾ ਖਾਦਰ ਇਲਾਕੇ 'ਚ ਮਿਲੇ ਹੈਂਡ ਗ੍ਰੇਨੇਡ ਮਿਲਣ ਨਾਲ ਦਹਿਸ਼ਤ ਫੈਲ ਗਈ ਹੈ। ਐਨਐਸਜੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਗ੍ਰੇਨੇਡ ਨੂੰ ਜ਼ਬਤ ਕਰ ਲਿਆ। ਜਿਸ ਤੋਂ ਬਾਅਦ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਦਿੱਲੀ ਦੇ ਯਮੁਨਾ ਖਾਦਰ ਇਲਾਕੇ 'ਚ ਹੈਂਡ ਗ੍ਰੇਨੇਡ ਮਿਲਣ ਨਾਲ ਦਹਿਸ਼ਤ
ਦਿੱਲੀ ਦੇ ਯਮੁਨਾ ਖਾਦਰ ਇਲਾਕੇ 'ਚ ਹੈਂਡ ਗ੍ਰੇਨੇਡ ਮਿਲਣ ਨਾਲ ਦਹਿਸ਼ਤ

ਨਵੀਂ ਦਿੱਲੀ: ਪੂਰਬੀ ਦਿੱਲੀ ਦੇ ਯਮੁਨਾ ਖਾਦਰ ਇਲਾਕੇ ਵਿੱਚ ਇੱਕ ਹੈਂਡ ਗ੍ਰੇਨੇਡ ਮਿਲਣ ਨਾਲ ਹੜਕੰਪ ਮਚ ਗਿਆ ਹੈ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ-ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ NSG ਟੀਮ ਨੂੰ ਸੂਚਨਾ ਦਿੱਤੀ। ਸੂਚਨਾ ਤੋਂ ਬਾਅਦ NSG ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਕਾਫੀ ਕੋਸ਼ਿਸ਼ ਤੋਂ ਬਾਅਦ ਗ੍ਰੇਨੇਡ ਨੂੰ ਡਿਫਿਊਜ਼ ਕਰ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਸ਼ਨੀਵਾਰ ਦੇਰ ਰਾਤ ਮਯੂਰ ਵਿਹਾਰ ਦੇ ਡੀਐਨਡੀ ਫਲਾਈਓਵਰ ਨੇੜੇ ਇੱਕ ਹੈਂਡ ਗ੍ਰੇਨੇਡ ਮਿਲਿਆ। ਸੂਚਨਾ ਮਿਲਦੇ ਹੀ ਮਯੂਰ ਵਿਹਾਰ ਪੁਲਿਸ ਸਟੇਸ਼ਨ ਦੀ ਟੀਮ ਅਤੇ ਪੂਰਬੀ ਦਿੱਲੀ ਜ਼ਿਲ੍ਹਾ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਮਾਮਲੇ ਦੀ ਸੂਚਨਾ NSG ਦੀ ਟੀਮ ਨੂੰ ਦਿੱਤੀ। ਇਸ ਮੌਕੇ 'ਤੇ ਪਹੁੰਚੀ ਐਨਐਸਜੀ ਦੀ ਟੀਮ ਨੇ ਕਾਫੀ ਜਾਂਚ ਤੋਂ ਬਾਅਦ ਗ੍ਰੇਨੇਡ ਨੂੰ ਡਿਫਿਊਜ਼ ਕਰ ਕੇ ਜ਼ਬਤ ਕਰ ਲਿਆ।

ਇਹ ਵੀ ਪੜ੍ਹੋ:ਫਗਵਾੜਾ 'ਚ ਬੇਅਦਬੀ ਦੀ ਘਟਨਾ, ਗੁਟਕਾ ਸਾਹਿਬ ਦੇ ਸਾੜੇ ਅੰਗ

ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਯਮੁਨਾ ਖਾਦਰ ਖੇਤਰ 'ਚ ਗ੍ਰਨੇਡ ਕਿੱਥੋਂ ਆਇਆ। ਜਿੱਥੋਂ ਗ੍ਰਨੇਡ ਮਿਲਿਆ ਹੈ, ਉਸ ਤੋਂ ਕੁਝ ਦੂਰੀ 'ਤੇ ਕਬਾੜ ਦਾ ਗੋਦਾਮ ਹੈ। ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਕਰੈਪ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੇ ਨਾਲ-ਨਾਲ ਯਮੁਨਾ ਖਾਦਰ 'ਚ ਰਹਿਣ ਵਾਲੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਪੂਰੀ ਘਟਨਾ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ, ਇਸ ਲਈ ਇਹ ਵੀ ਸਪੱਸ਼ਟ ਨਹੀਂ ਹੈ ਕਿ ਬਰਾਮਦ ਕੀਤੇ ਗਏ ਗ੍ਰਨੇਡਾਂ ਦੀ ਗਿਣਤੀ ਕਿੰਨੀ ਹੈ।

ਇਹ ਵੀ ਪੜ੍ਹੋ:ਕੇਜਰੀਵਾਲ 15 ਜੂਨ ਨੂੰ ਆਉਣਗੇ ਪੰਜਾਬ, CM ਮਾਨ ਨਾਲ ਦਿੱਲੀ ਏਅਰਪੋਰਟ ਲਈ ਬੱਸਾਂ ਨੂੰ ਦੇਣਗੇ ਹਰੀ ਝੰਡੀ

Last Updated : Jun 12, 2022, 8:17 AM IST

ABOUT THE AUTHOR

...view details