ਕਰਨਾਟਕ: ਹਮਪੀ ਦੱਖਣੀ ਭਾਰਤ ਦੇ ਕਰਨਾਟਕ ਸੂਬੇ ਦਾ ਇੱਕ ਇਤਿਹਾਸਕ ਪਿੰਡ ਹੈ। ਇਹ ਵਿਜਯਨਗਰ ਸਾਮਰਾਜ ਦੇ ਬਹੁਤ ਸਾਰੇ ਬਰਬਾਦ ਹੋਏ ਮੰਦਰਾਂ ਦੇ ਖੰਡਹਰਾਂ ਨਾਲ ਬਣਿਆ ਹੋਇਆ ਹੈ। ਤੁੰਗਾਭਦਰ ਨਦੀ ਦੇ ਦੱਖਣੀ ਕੰਢੇ 'ਤੇ ਹਮਪੀ ਪਿੰਡ ਸਥਿਤ ਹੈ। ਇਸ ਪਿੰਡ 'ਚ ਇੱਕ ਅਨੋਖਾ ਡਾਕਖਾਨਾ ਹੈ , ਜਿਸ ਨੂੰ ਮਹਿਲਾ ਕਰਮਚਾਰੀਆਂ ਵੱਲੋਂ ਚਲਾਇਆ ਜਾ ਰਿਹਾ ਹੈ।
ਮਹਿਲਾ ਕਰਮਚਾਰੀਆਂ ਵੱਲੋਂ ਚਲਾਇਆ ਜਾ ਰਿਹਾ ਹੈ ਹਮਪੀ ਡਾਕਖਾਨਾ ਬਚਤ ਸਬੰਧੀ ਜਾਣਕਾਰੀ ਹਾਸਲ ਕਰ ਰਹੀਆਂ ਪੇਂਡੂ ਔਰਤਾਂ
ਘਰੇਲੂ ਕੰਮਾਂ ਦੇ ਨਾਲ-ਨਾਲ , ਔਰਤਾਂ ਉੱਦਮੀ ਬਣਨ ਦਾ ਰਾਹ ਅਪਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ।ਉਹ ਆਪਣੇ ਨਿਯਮਤ ਖਰਚਿਆਂ ਤੋਂ ਬਾਅਦ ਪੈਸੇ ਦੀ ਬਚਤ ਕਰਨ ਦੇ ਸੁਝਾਅ ਹਾਸਲ ਕਰ ਰਹੀਆਂ ਹਨ। ਕੰਮ ਕਰਨ ਤੇ ਪੈਸੇ ਦੀ ਬਚਤ ਕਰਨ ਲਈ ਔਰਤਾਂ ਨੂੰ ਜਾਗਰੂਕ ਕਰਨ ਲਈ ਹਮਪੀ ਵੂਮੈਨ ਪੋਸਟ ਆਫਿਸ ਦਾ ਧੰਨਵਾਦ।ਦਿਲਚਸਪ ਗੱਲ ਇਹ ਹੈ ਕਿ ਇਸ ਡਾਕਖਾਨੇ ਦੇ ਅਧਿਕਾਰਕ ਖੇਤਰ 'ਚ ਪੋਸਟਮੈਨ ਦ ਬਜਾਏ ਔਰਤਾਂ ਹੀ ਕੰਮ ਕਰ ਰਹੀਆਂ ਹਨ।
ਪੋਸਟਮੈਨ ਦੀ ਬਜਾਏ ਔਰਤਾਂ ਹੀ ਕਰ ਰਹੀਆਂ ਕੰਮ
ਇਸ ਬਾਰੇ ਦੱਸਦੇ ਹੋਏ ਹਮਪੀ ਡਾਕਖਾਨੇ ਦੀ ਪੋਸਟ ਅਫਸਰ ਮਾਲਥੀ ਦੇਵੀ ਨੇ ਦੱਸਿਆ ਕਿ ਇਥੇ ਸਾਰੀ ਹੀ ਕਰਮਚਾਰੀ ਮਹਿਲਾਵਾਂ ਹਨ, ਇਹ ਬੇਲ੍ਹਲਾਰੀ ਜ਼ਿਲ੍ਹੇ ਦਾ ਇਕਲੌਤਾ ਅਜਿਹਾ ਡਾਕਖਾਨਾ ਹੈ ਜਿਸ 'ਚ 100 ਫੀਸਦੀ ਮਹਿਲਾ ਕਰਮਚਾਰੀ ਹਨ, ਇਸ ਲਈ ਕਈ ਔਰਤਾਂ ਇਸ ਡਾਕਖਾਨੇ ਚ ਆਉਣਾ ਪਸੰਦ ਕਰਦੀਆਂ ਹਨ। ਇਸ ਡਾਕਖਾਨੇ 'ਚ ਪੋਸਟ ਮੈਨੇਜਰ ਤੋਂ ਲੈ ਕੇ ਪੋਸਟ ਵੂਮੈਨ ਤੱਕ ਤਿੰਨ ਮਹਿਲਾ ਕਰਮਚਾਰੀ ਹਨ।
ਬਚਤ ਕਰਨ ਲਈ ਮਹਿਲਾਵਾਂ ਨੂੰ ਕੀਤਾ ਜਾ ਰਿਹਾ ਹੈ ਜਾਗਰੂਕ
ਇਥੇ ਬਤੌਰ ਪੋੋਸਟ ਵੂਮੈਨ ਬਾਸਅੰਮਾ ਗੁੜੀ ਤੇ ਕੋਡਾਨਾਯਕਾ ਹੱਲੀ ਵਿਖੇ ਕੰਮ ਕਰ ਕਰ ਰਹੀ ਹੈ। ਉਹ ਆਪਣੇ ਕੰਮ ਤੋਂ ਬੇਹਦ ਖੁਸ਼ ਹੈ।ਬਾਸਅੰਮਾ ਦਾ ਕੰਮ ਨਾਂ ਮਹਿਜ਼ ਘਰਾਂ ਤੱਕ ਪੋਸਟ ਪਹੁੰਚਾਣਾ ਹੈ, ਸਗੋਂ ਉਹ ਮਹਿਲਾਵਾਂ ਨੂੰ ਸਿੱਖਿਆ ਦਿੰਦੀ ਹੈ ਕਿ ਭਵਿੱਖ ਦੇ ਲਈ ਪੈਸਿਆਂ ਦੀ ਬਚਤ ਕਿੰਝ ਕੀਤੀ ਜਾਵੇ। ਬਾਸਅੰਮਾ ਹਮਪੀ ਡਾਕਖਾਨੇ 'ਚ ਬਤੌਰ ਪੋਸਟ ਵੂਮੈਨ ਕੰਮ ਕਰ ਰਹੀ ਹੈ। ਬਾਸਅੰਮਾ ਨੇ ਕਿਹਾ ਕਿ ਮੈਨੂੰ ਇਨ੍ਹਾਂ ਦੋਹਾਂ ਪਿੰਡਾਂ ਦੇ ਲੋਕਾਂ ਤੋਂ ਬੇਹਦ ਜਿਆਦਾ ਪ੍ਰਤੀਕੀਰਿਆ ਮਿਲ ਰਹੀ ਹੈ। ਜਦ ਵੀ ਮੈਂ ਇਥੋਂ ਦੀਆਂ ਔਰਤਾਂ ਨਾਲ ਮਿਲਦੀ ਹਾਂ , ਤਾਂ ਉਹ ਕਾਫੀ ਮਦਦ ਹੁੰਦੀਆਂ ਹਨ ਤੇ ਬਚਤ ਬਾਰੇ ਮੇਰੇ ਤੋਂ ਸਲਾਹ ਲੈਂਦੀਆਂ ਹਨ। ਮੈਨੂੰ ਇਥੇ ਕੰਮ ਕਰਨਾ ਬੇਹਦ ਚੰਗਾ ਲਗਦਾ ਹੈ।
ਆਮਤੌਰ ਤੇ ਪਿੰਡ ਦੀਆਂ ਔਰਤਾਂ ਨੂੰ ਰੋਜ਼ਾਨਾ ਜਿੰਦਗੀ ਜਿਉਣ ਲਈ ਪੈਸੇ ਖਰਚ ਕਰਨ ਮਗਰੋਂ ਬਚਤ ਕਰਨ ਦੀ ਆਦਤ ਹੁੰਦੀ ਹੈ। ਹਲਾਂਕਿ ਉਹ ਇਹ ਨਹੀਂ ਜਾਣਦੀਆਂ ਕਿ ਬੈਂਕਾਂ ਤੇ ਡਾਕਘਰਾਂ 'ਚ ਪੈਸੇ ਕਿੰਝ ਜਮਾਂ ਕਰਨੇ ਹਨ। ਇਹ ਡਾਕਖਾਨਾ ਪੇਂਡੂ ਔਰਤਾਂ ਨੂੰ ਵੱਖ ਵੱਖ ਯੋਜਨਾਵਾਂ ਤਹਿਤ ਪੈਸੇ ਦੀ ਬਚਤ ਕਰਨ ਵਿੱਚ ਮਦਦ ਕਰਦਾ ਹੈ। ਇਸ ਡਾਕਖਾਨੇ ਦੇ ਸਾਰੇ ਕਰਮਚਾਰੀ ਔਰਤਾਂ ਨੂੰ ਡਾਕਘਰ ਦੀਆਂ ਬਚਤ ਸਕੀਮਾਂ ਬਾਰੇ ਉਤਸ਼ਾਹਿਤ ਕਰਨ ਦੇ ਨਾਲ ਨਾਲ ਮਾਰਗ ਦਰਸ਼ਨ ਵੀ ਕਰਦੇ ਹਨ।
ਗਾਹਕ ਔਰਤਾਂ ਡਾਕਖਾਨੇ ਦੇ ਕਰਮਚਾਰੀਆਂ ਤੋਂ ਸਨ ਬੇਹਦ ਖੁਸ਼
ਪਿੰਡ ਦੀ ਇੱਕ ਗਾਹਕ ਮਹਿਲਾ ਰਾਜਅੰਮਾ ਨੇ ਦੱਸਿਆ ਕਿ ਇਸ ਡਾਕਖਾਨੇ ਦੀ ਮਹਿਲਾ ਕਰਮਚਾਰੀ ਬਚਤ ਯੋਜਨਾਵਾਂ ਨਾਲ ਵਿਸਥਾਰ ਨਾਲ ਦੱਸ ਰਹੀ ਹੈ। ਹਲਾਂਕਿ ਅਸੀਂ ਮਰਦ ਕਰਮਚਾਰੀਆਂ ਨਾਲ ਇਨ੍ਹੀਂ ਅਸਾਨੀ ਨਾਲ ਗੱਲਬਾਤ ਨਹੀਂ ਕਰ ਸਕਦੇ, ਮਹਿਲਾ ਕਰਮਚਾਰੀਆਂ ਦੇ ਕਾਰਨ, ਅਸੀਂ ਡਾਕਖਾਨੇ ਦੀਆਂ ਯੋਜਨਾਵਾਂ ਤੇ ਪ੍ਰਗਰਾਮਾਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਬੇਹਦ ਸੁਖਾਲੇ ਹਾਂ।
ਔਰਤਾਂ ਨੂੰ ਸਸ਼ਕਤ ਬਣਾਉਣ ਦੀ ਕੋਸ਼ਿਸ਼ ਜਾਰੀ
ਇਸ ਡਾਕਖਾਨੇ ਦੇ ਨੇੜਲੇ ਇਲਾਕਿਆਂ 'ਚ ਰਹਿਣ ਵਾਲੀਆਂ ਔਰਤਾਂ ਨੂੰ ਪੇਸ਼ੇਵਰ ਹੁਨਰ ਸਿਖਾਇਆ ਹੈ। ਵੱਖ-ਵੱਖ ਬਚਤ ਯੋਜਨਾਵਾਂ ਵਿੱਚ ਪੈਸੇ ਨਿਵੇਸ਼ ਕਰਨ ਲਈ ਤੇ ਔਰਤਾਂ ਨੂੰ ਸਸ਼ਕਤ ਬਣਾਉਣ ਦੇ ਪਿੱਛੇ ਇੱਸ ਡਾਕਖਾਨੇ ਦੀ ਮਹਿਲਾ ਕਰਮਚਾਰੀਆਂ ਦਾ ਵੱਡਾ ਯੋਗਦਾਨ ਹੈ।