ਗੁਰੂਗ੍ਰਾਮ: ਦਿੱਲੀ ਚ ਗੁਰੂਗ੍ਰਾਮ ਦੇ ਨਿੱਜੀ ਹਸਪਤਾਲ ਵਿੱਚ 6 ਤੋਂ 8 ਮਰੀਜਾਂ ਦੀ ਮੌਤ ਦੇ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਸਿਟੀ ਦੇ ਸੈਕਟਰ -56 ਦਾ ਨਿੱਜੀ ਹਸਪਤਾਲ ਹੈ। ਇਸ ਹਸਪਤਾਲ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਹਫੜੀ-ਦਫੜੀ ਦਾ ਮਹੌਲ ਹੈ। ਕੁਝ ਲੋਕ ਪੁਲਿਸ ਨੂੰ ਦੱਸਿਆ ਕਿ ਆਕਸੀਜਨ ਸਪਲਾਈਆ ਖ਼ਤਮ ਹੋਣ ਕਾਰਨ ਮਰੀਜਾਂ ਦੀ ਮੌਤ ਹੋਈ ਹੈ। ਵਾਇਰਲ ਵੀਡੀਓ ਵਿੱਚ ਕਿਹਾ ਜਾ ਰਿਹਾ ਹੈ ਕਿ ਮਰੀਜਾਂ ਦੀ ਮੌਤ ਦੇ ਬਾਅਦ ਡਾਕਟਰ ਅਤੇ ਨਰਸਾਂ ਫਰਾਰ ਹੋ ਗਏ ਹਨ।
ਪਰਿਵਾਰ ਵਾਲਿਆਂ ਨੇ ਕਿਹਾ ਕਿ ਗੁਰੂਗ੍ਰਾਮ ਪੁਲਿਸ ਮੌਕੇ ਤੇ ਪਹੁੰਚੀ ਪਰ ਮੂਕ ਦਰਸ਼ਕ ਬਣੀ ਰਹੀ। ਵਾਇਰਲ ਵੀਡੀਓ ਵਿੱਚ ਸੰਕ੍ਰਮਿਤ ਮਰੀਜਾਂ ਦੇ ਪਰਿਵਾਰ ਰੋਂਦੇ ਵਿਲਕਦੇ ਦਿਖਾਈ ਦੇ ਰਹੇ ਹਨ। ਇਸ ਮਾਮਲੇ ਵਿੱਚ ਪੁਲਿਸ ਦਾ ਅਣ-ਮਨੁੱਖੀ ਚਿਹਰਾ ਸਾਹਮਣੇ ਆਇਆ ਹੈ।
ਲਾਪਰਵਾਹ ਡਾਕਟਰ ਅਤੇ ਨਰਸਾਂ ਤੇ ਕਾਰਵਾਈ ਕਦੋਂ?
ਹੈਰਾਨੀ ਦੀ ਗੱਲ ਇਹ ਹੈ ਕਿ ਗੁਰੂਗ੍ਰਾਮ ਦੇ ਜਿਸ ਨਿੱਜੀ ਹਸਪਤਾਲ ਵਿੱਚ ਇਨ੍ਹਾਂ ਮਰੀਜਾਂ ਦੀ ਮੌਤ ਹੋਈ ਹੈ, ਉਸਦੇ ਡਾਕਟਰਾਂ ਤੇ ਘਟਨਾ ਤੋਂ 6 ਦਿਨ ਬਾਅਦ ਹੁਣ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਹ ਵੀ ਉਦੋਂ ਤੱਕ ਜਦੋਂ ਤੱਕ ਗੁਰੂਗ੍ਰਾਮ ਵਿੱਚ ਆਕਸੀਜਨ ਦੀ ਸਪਲਾਈ ਨੂੰ ਹਰ ਦਿਨ ਖੁਦ ਮੁੱਖ ਮੰਤਰੀ ਮਨੋਹਰ ਲਾਲ ਮਨੀਟਰ ਕਰ ਰਹੇ ਹਨ। ਆਖਿਰ ਪੁਲਿਸ ਅਤੇ ਪ੍ਰਸ਼ਾਸਨ ਤੇ ਇਸ ਤਰ੍ਹਾਂ ਦਾ ਕੀ ਦਬਾਅ ਹੈ ਕਿ ਜਿਸ ਕਾਰਨ ਕਿਰਤੀ ਹਸਪਤਾਲ ਦੇ ਪ੍ਰਬੰਧਕ ਤੇ ਕੋਈ ਕਾਰਵਾਈ ਕਰਨ ਤੋਂ ਬਚ ਰਹੇ ਹਨ।
ਹਸਪਤਾਲ ਦੀ ਬਿਲਡਿੰਗ ਤੇ ਲੱਗਿਆ ਬੀਜੇਪੀ ਦਾ ਝੰਡਾ