ਪੰਜਾਬ

punjab

ETV Bharat / bharat

ਸ੍ਰੀ ਗੁਰੂ ਨਾਨਕ ਦੇਵ ਜੀ ਦਾ 552 ਪ੍ਰਕਾਸ਼ ਪੁਰਬ: 3 ਹਜ਼ਾਰ ਭਾਰਤੀਆਂ ਨੂੰ ਪਾਕਿਸਤਾਨ ਨੇ ਜਾਰੀ ਕੀਤਾ ਵੀਜਾ - ਪ੍ਰਕਾਸ਼ ਪੁਰਬ

ਪਾਕਿਸਤਾਨ (Pakistan) ਸਰਕਾਰ ਨੇ ਸ਼ੁੱਕਰਵਾਰ ਨੂੰ ਭਾਰਤੀ ਸਿੱਖ ਯਾਤਰੀਆਂ ਨੂੰ 17-26 ਨਵੰਬਰ 2021 ਤੱਕ ਪਾਕਿਸਤਾਨ ਵਿੱਚ ਬਾਬਾ ਗੁਰੂ ਨਾਨਕ (Baba Guru Nanak) ਦਾ 552 ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਲਗਭਗ 3000 ਵੀਜੇ ਜਾਰੀ ਕੀਤੇ ਹਨ।

ਗੁਰੂ ਨਾਨਕ ਦੀ 552 ਪ੍ਰਕਾਸ਼ ਪੁਰਬ: ਤਿੰਨ ਹਜ਼ਾਰ ਭਾਰਤੀਆਂ ਨੂੰ ਪਾਕਿਸਤਾਨ ਨੇ ਜਾਰੀ ਕੀਤਾ ਵੀਜਾ
ਗੁਰੂ ਨਾਨਕ ਦੀ 552 ਪ੍ਰਕਾਸ਼ ਪੁਰਬ: ਤਿੰਨ ਹਜ਼ਾਰ ਭਾਰਤੀਆਂ ਨੂੰ ਪਾਕਿਸਤਾਨ ਨੇ ਜਾਰੀ ਕੀਤਾ ਵੀਜਾ

By

Published : Nov 13, 2021, 9:11 AM IST

Updated : Nov 13, 2021, 10:32 AM IST

ਨਵੀਂ ਦਿੱਲੀ:ਪਾਕਿਸਤਾਨ (Pakistan) ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਗੁਰੂ ਨਾਨਕ ਦੇਵ ਜੀ ਦਾ 552 ਵਾਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਕਰੀਬ 3,000 ਵੀਜੇ ਜਾਰੀ ਕੀਤੇ ਹਨ। ਯਾਤਰੀ 17 ਤੋਂ 26 ਨਵੰਬਰ ਤੱਕ ਵੱਖ-ਵੱਖ ਗੁਰੁਦਵਾਰਿਆਂ ਵਿਚ ਨਤਮਸਤਕ ਹੋਣ ਲਈ ਵੀਜਾ ਜਾਰੀ ਕੀਤੇ ਹਨ।

ਇਹ ਵੀ ਪੜੋ:

ਪਾਕਿਸਤਾਨ ਸਰਕਾਰ (Government of Pakistan) ਨੇ ਟਵੀਟ ਕੀਤਾ ਹੈ ਕਿ ਭਾਰਤ ਲਈ ਪਾਕਿਸਤਾਨ ਸਰਕਾਰ ਨੇ ਬਾਬਾ ਗੁਰੂ ਨਾਨਕ ਦਾ 552ਵਾ ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤੀ ਸਿੱਖ ਯਾਤਰੀਆਂ (Indian Sikh Travelers) ਨੂੰ ਕਰੀਬ 3,000 ਵੀਜਾ ਜਾਰੀ ਕੀਤੇ ਹਨ। ਭਾਰਤ ਵਿੱਚ ਪਾਕਿਸਤਾਨ ਸਰਕਾਰ ਭਾਰਤ ਅਤੇ ਦੁਨੀਆਭਰ ਵਿੱਚ ਸਿੱਖ ਭਾਈਚਾਰੇ ਨੂੰ ਸਿੱਖ ਧਰਮ ਦੇ ਸੰਸਥਾਪਕ ਦੇ 552 ਵਾਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਾ ਹੈ।

ਧਾਰਮਿਕ ਸਥਾਨਾਂ ਦੀ ਯਾਤਰਾ ਉੱਤੇ ਭਾਰਤ ਅਤੇ ਪਾਕਿਸਤਾਨ ਦੇ ਵਿੱਚ 1974 ਦੇ ਪ੍ਰੋਟੋਕਾਲ ਦੇ ਪ੍ਰਾਵਧਾਨ ਦੇ ਤਹਿਤ ਵੀਜਾ ਜਾਰੀ ਕੀਤਾ ਗਿਆ ਹੈ। ਭਾਰਤੀ ਤੀਰਥ ਯਾਤਰੀ ਗੁਰਦੁਆਰਾ ਨਨਕਾਨਾ ਸਾਹਿਬ ਅਤੇ ਗੁਰਦੁਆਰਾ ਕਰਤਾਰਪੁਰ ਸਾਹਿਬ ਸਮੇਤ ਵੱਖ ਵੱਖ ਗੁਰੁਦਵਾਰਿਆਂ ਦੀ ਯਾਤਰਾਂ ਕਰ ਸਕਣਗੇ।

ਭਾਰਤੀ ਯਾਤਰੀਆਂ ਨੂੰ ਪਾਕਿਸਤਾਨ ਵਿੱਚ ਗੁਰਦੁਆਰਾ ਦਰਬਾਰ ਸਾਹਿਬ, ਸ੍ਰੀ ਪੰਜਾ ਸਾਹਿਬ, ਡੇਰਾ ਸਾਹਿਬ, ਗੁਰਦੁਆਰਾ ਨਨਕਾਨਾ ਸਾਹਿਬ ਅਤੇ ਕਰਤਾਰਪੁਰ ਸਾਹਿਬ, ਗੁਰਦੁਆਰਾ ਸੱਚਾ ਸੌਦਾ ਜਾਣ ਦੀ ਆਗਿਆ ਹੋਵੇਗੀ। ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲਾ ਦੇ ਪ੍ਰਵਕਤਾ ਅਰਿੰਦਮ ਬਾਗਚੀ ਨੇ 11 ਨਵੰਬਰ ਨੂੰ ਕਿਹਾ ਸੀ ਕਿ ਕਰੀਬ 1,500 ਯਾਤਰੀਆਂ ਦਾ ਇੱਕ ਜੱਥਿਆ 17 ਤੋਂ 26 ਨਵੰਬਰ ਤੱਕ ਅਟਾਰੀ-ਵਾਹਘਾ ਇੰਟੀਗਰੇਟੇਡ ਚੈੱਕ ਪੋਸਟ ਦੇ ਜਰੀਏ ਪਾਕਿਸਤਾਨ ਦਾ ਦੌਰਾ ਕਰੇਗਾ।

ਇਹ ਵੀ ਪੜੋ:ਕੀ ਹਿੰਦੂਤਵ ਸਿੱਖਾਂ ਤੇ ਮੁਸਲਮਾਨਾਂ ਨੂੰ ਦਬਾਉਣਾ ਹੈ- ਰਾਹੁਲ ਗਾਂਧੀ

Last Updated : Nov 13, 2021, 10:32 AM IST

ABOUT THE AUTHOR

...view details