ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ
Guru Nanak Gurpurab 2021: ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ
ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ
" ਸਿੱਖ ਧਰਮ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਸਿੱਖਿਆਵਾਂ ਅਨੁਸਾਰ ਸਭ ਨੂੰ ਇਹੀ ਸਮਝਾਇਆ ਕਿ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਸੇਵਾ ਕਰੋਗੇ ਤਾਂ ਹੀ ਰੱਬ ਦੇ ਘਰ ਵਿਚ ਤੁਹਾਨੂੰ ਸਨਮਾਨਿਤ ਥਾਂ ਮਿਲੇਗੀ। ਸੰਕਟ ਵਿੱਚ ਲੋੜਵੰਦਾਂ ਦੀ ਮਦਦ ਕਰਨ ਦਾ ਸੁਨੇਹਾ ਵੀ ਗੁਰੂ ਜੀ ਨੇ ਦਿੱਤਾ ਸੀ। ਉਨ੍ਹਾਂ ਹਰੇਕ ਨੂੰ ਸਮਾਜ ਵਿੱਚ ਸੇਵਾ ਕਰਨ ਦੀ ਸਿੱਖਿਆ ਵੀ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਬਿਨਾ ਰੱਬ ਦੀ ਪ੍ਰਾਪਤੀ ਨਹੀਂ, ਗੁਰੂ ਜੀ ਨੇ ਜੀਵਨ ਵਿੱਚ ਕਿਸੇ ਨੂੰ ਗੁਰੂ ਧਾਰਨ ਦੀ ਮਹੱਤਤਾ ਉਜਾਗਰ ਕੀਤੀ। ਉਨ੍ਹਾਂ ਕਿਹਾ ਸੀ ਕਿ ਤੀਰਥ ਯਾਤਰਾ, ਕਰਮ ਕਾਂਡਾਂ ਆਦਿ ਨਾਲ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਸਗੋਂ ਇਸ ਨੂੰ ਦਿਲ, ਧਿਆਨ ਤੇ ਆਤਮਾ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਗੁਰੂ ਤੋਂ ਬਿਨਾ ਕਿਸੇ ਨੰ ਰਾਹ ਨਹੀਂ ਦਿਸ ਸਕਦਾ। "