ਚੰਡੀਗੜ੍ਹ: ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਤੋਂ ਵੱਖ ਹੋਏ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਪਹਿਲਾਂ ਬਿਆਨ ਸਾਹਮਣੇ ਆਇਆ ਹੈ ਜਿਹਨਾਂ ਨੇ ਕਿਹਾ ਹੈ ਕਿ ਉਹ ਕਮੇਟੀ ਤੋਂ ਵੱਖ ਨਹੀਂ ਹੋਏ ਹਨ ਸਿਰਫ਼ ਉਹ ਮੀਟਿੰਗਾਂ ਵਿੱਚ ਹਿੱਸਾ ਨਹੀਂ ਲੈਣਗੇ ਬਾਕੀ ਉਹ ਮੋਰਚੇ ਦਾ ਪੂਰਾ ਸਾਥ ਦੇਣਗੇ।
ਗੁਰਨਾਮ ਸਿੰਘ ਚੜੂਨੀ ਦਾ ਪਹਿਲਾਂ ਬਿਆਨ ਆਇਆ ਸਾਹਮਣੇ - Gurnam Singh Chaduni's first statement
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਇਸ ਲਈ ਉਹ ਮੋਰਚੇ ਦੀ ਸਾਂਝੀ ਕਮੇਟੀ ਤੋਂ ਵੱਖ ਹੋਏ ਹਨ ਕਿਉਂਕਿ ਕੁਝ ਯੂਨੀਆਨਾਂ ਨੂੰ ਉਨ੍ਹਾਂ ਦੇ ਪੰਜਾਬ 'ਚ ਸਰਗਰਮ ਹੋਣ ਨਾਲ ਤਕਲੀਫ ਹੋ ਰਹੀ ਹੈ ਤੇ ਮੇਰੇ ਨਾਲ ਮੋਰਚੇ 'ਚ ਵਿਤਕਰੇਬਾਜ਼ੀ ਕੀਤੀ ਜਾਂਦੀ ਹੈ।
![ਗੁਰਨਾਮ ਸਿੰਘ ਚੜੂਨੀ ਦਾ ਪਹਿਲਾਂ ਬਿਆਨ ਆਇਆ ਸਾਹਮਣੇ ਗੁਰਨਾਮ ਸਿੰਘ ਚੜੂਨੀ ਦਾ ਪਹਿਲਾਂ ਬਿਆਨ ਆਇਆ ਸਾਹਮਣੇ](https://etvbharatimages.akamaized.net/etvbharat/prod-images/768-512-12709232-470-12709232-1628404313962.jpg)
ਗੁਰਨਾਮ ਸਿੰਘ ਚੜੂਨੀ ਦਾ ਪਹਿਲਾਂ ਬਿਆਨ ਆਇਆ ਸਾਹਮਣੇ
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਇਸ ਲਈ ਉਹ ਮੋਰਚੇ ਦੀ ਸਾਂਝੀ ਕਮੇਟੀ ਤੋਂ ਵੱਖ ਹੋਏ ਹਨ ਕਿਉਂਕਿ ਕੁਝ ਯੂਨੀਆਨਾਂ ਨੂੰ ਉਨ੍ਹਾਂ ਦੇ ਪੰਜਾਬ 'ਚ ਸਰਗਰਮ ਹੋਣ ਨਾਲ ਤਕਲੀਫ ਹੋ ਰਹੀ ਹੈ ਤੇ ਮੇਰੇ ਨਾਲ ਮੋਰਚੇ 'ਚ ਵਿਤਕਰੇਬਾਜ਼ੀ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਸਾਫ਼ ਕਰ ਦਿੱਤਾ ਕਿ ਉਹ ਸਿਆਸਤ 'ਚ ਹਿਸਾ ਲੈਣ ਅਤੇ ਮਿਸ਼ਨ ਪੰਜਾਬ 2022 ਦੇ ਆਪਣੇ ਸਟੈਂਡ 'ਤੇ ਅੱਜ ਵੀ ਕਾਇਮ ਹਨ ਅਤੇ ਕਿਸਾਨਾਂ ਨੂੰ ਇਸ ਬਾਰੇ ਜਾਗਰੂਕ ਵੀ ਕਰ ਰਹੇ ਹਨ।