ਪੰਜਾਬ

punjab

ETV Bharat / bharat

ਗੁਰਮੀਤ ਰਾਮ ਰਹੀਮ ਦੀ ਸਿਹਤ ਖ਼ਰਾਬ, ਰੋਹਤਕ PGI ਭਰਤੀ-ਸੂਤਰ - ਸਿਹਤ ਖ਼ਰਾਬ

ਗੁਰਮੀਤ ਰਾਮ ਰਹੀਮ ਦੀ ਅਚਾਨਕ ਸਿਹਤ ਖਰਾਬ ਹੋਣ ਦੇ ਬਾਅਦ ਉਸਨੂੰ ਰੋਹਤਕ PGI ਵਿਚ ਭਰਤੀ ਕਰਵਾਇਆ ਗਿਆ ਹੈ।ਰਾਮ ਰਾਹੀਮ ਨੂੰ ਭਾਰੀ ਪੁਲਿਸ ਸੁਰੱਖਿਆ ਦੀ ਮੌਜੂਦਗੀ ਵਿਚ ਹਸਪਤਾਲ ਵਿਚ ਲਿਜਾਇਆ ਗਿਆ ਹੈ।

ਗੁਰਮੀਤ ਰਾਮ ਰਹੀਮ ਦੀ ਸਿਹਤ ਖ਼ਰਾਬ, ਰੋਹਤਕ PGI  ਭਰਤੀ
ਗੁਰਮੀਤ ਰਾਮ ਰਹੀਮ ਦੀ ਸਿਹਤ ਖ਼ਰਾਬ, ਰੋਹਤਕ PGI ਭਰਤੀ

By

Published : May 12, 2021, 8:19 PM IST

ਰੋਹਤਕ :ਸੂਤਰਾਂ ਦੇ ਹਵਾਲੇ ਨਾਲ ਖ਼ਬਰ ਮਿਲ ਰਹੀ ਹੈ ਕਿ ਸਾਧਵੀਂ ਯੌਨ ਸ਼ੋਸ਼ਣ ਮਾਮਲੇ ਵਿਚ ਰੋਹਤਕ ਦੀ ਜੇਲ੍ਹ ਵਿਚ ਬੰਦ ਗੁਰਮੀਤ ਰਾਮ ਰਹੀਮ ਸਿੰਘ ਦੀ ਸਿਹਤ ਖ਼ਰਾਬ ਹੋਣ ਦੇ ਬਾਅਦ ਉਸਨੂੰ ਇਲਾਜ ਦੇ ਲਈ ਪੀਜੀਆਈ ਭਰਤੀ ਕਰਵਾਇਆ ਗਿਆ ਹੈ।

ਰਾਮ ਰਹੀਮ ਨੂੰ ਹਸਪਤਾਲ ਲਿਆਉਂਦੇ ਸਮੇਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸੀ ਅਤੇ ਹਸਪਤਾਲ ਦੇ ਬਾਹਰ ਵੀ ਭਾਰੀ ਗਿਣਤੀ ਵਿਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ। ਹਾਲਾਂਕਿ ਹੁਣ ਤੱਕ ਇਹ ਪਤਾ ਨਹੀਂ ਲੱਗਿਆ ਹੈ ਕਿ ਕਿਸ ਬਿਮਾਰੀ ਦੀ ਵਜ੍ਹਾਂ ਨਾਲ ਰਾਮ ਰਹੀਮ ਦੀ ਸਿਹਤ ਖਰਾਬ ਹੋਈ ਹੈ।ਉਥੇ ਹੀ ਲੋਕਾਂ ਨੂੰ ਪਤਾ ਨਾ ਲੱਗੇ ਇਸ ਦੇ ਲਈ ਪੁਲਿਸ ਐਬੂਲੈਂਸ ਨੂੰ ਬੜੀ ਸਾਵਧਾਨੀ ਨਾਲ ਪੀਜੀਆਈ ਤੱਕ ਲੈ ਕੇ ਆਈ।ਇਸ ਬਾਰੇ ਕੋਈ ਵੀ ਜਾਣਕਾਰੀ ਪ੍ਰਸ਼ਾਸਨ ਅਧਿਕਾਰੀ ਨਹੀਂ ਦੇ ਰਿਹਾ ਹੈ।

ਇਹ ਵੀ ਪੜੋ:ਇੰਟਰਨੈਸ਼ਨਲ ਨਰਸ-ਡੇਅ ਦੇ ਤਿਉਹਾਰ ਮੌਕੇ ਨਰਸਾਂ ਨੇ ਦਿਖਾਈ ਸੇਵਾ ਭਾਵਨਾ

ABOUT THE AUTHOR

...view details