ਪੰਜਾਬ

punjab

ETV Bharat / bharat

ਵੱਡੀ ਖ਼ਬਰ: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ ਜ਼ਮਾਨਤ

ਬਲਾਤਕਾਰ ਮਾਮਲੇ ’ਚ ਸਜਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਕੋਰਟ ਨੇ 48 ਘੰਟਿਆਂ ਲਈ ਜਮਾਨਤ ਦੇ ਦਿੱਤੀ ਹੈ।

ਵੱਡੀ ਖ਼ਬਰ: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ ਜਮਾਨਤ
ਵੱਡੀ ਖ਼ਬਰ: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਿਲੀ ਜਮਾਨਤ

By

Published : May 21, 2021, 12:51 PM IST

Updated : May 21, 2021, 2:29 PM IST

ਚੰਡੀਗੜ੍ਹ: ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਕੋਰਟ ਵੱਲੋਂ ਵੱਡੀ ਰਾਹਤ ਮਿਲੀ ਹੈ। ਰਾਮ ਰਹੀਮ ਦੀ ਪੈਰੋਲ ਦੀ ਅਪੀਲ ਨੂੰ ਧਿਆਨ ਵਿੱਚ ਰੱਖਦਿਆਂ ਅਦਾਲਤ ਨੇ 48 ਘੰਟਿਆਂ ਲਈ ਪੈਰੋਲ ਦੀ ਆਗਿਆ ਦਿੱਤੀ ਹੈ। ਮਾਂ ਦੀ ਬਿਮਾਰੀ ਕਾਰਨ ਰਾਮ ਰਹੀਮ ਦੇ ਅਦਾਲਤ ਤੋਂ ਜ਼ਮਾਨਤ ਮੰਗੀ ਸੀ ਜਿਸ ਤੋਂ ਬਾਅਦ ਅਦਾਲਤ ਨੇ ਅਰਜੀ ਮਨਜ਼ੂਰ ਕਰ ਲਈ ਹੈ।

ਇਹ ਵੀ ਪੜੋ: ਪੁਲਿਸ ’ਤੇ ਹਮਲਾ ਕਰਨ ਵਾਲਾ ਪੁਲਿਸ ਅੜਿੱਕੇ

ਰਾਮ ਰਹੀਮ ਖ਼ੁਦ ਵੀ ਇੱਕ ਹਫ਼ਤੇ ਤੋਂ ਸੀ ਬਿਮਾਰ

ਸਿਹਤ ਖਰਾਬ ਹੋਣ ਕਾਰਨ ਰਾਮ ਰਹੀਮ ਨੂੰ 7 ਦਿਨ ਪਹਿਲਾਂ ਭਾਰੀ ਸੁਰੱਖਿਆ ਹੇਠ ਪੀਜੀਆਈ ਰੋਹਤਕ ਭੇਜਿਆ ਗਿਆ ਸੀ। ਪੀਜੀਆਈ ਦੇ ਮੈਡੀਕਲ ਬੋਰਡ ਨੇ ਉਸਦੀ ਸਿਹਤ ਦੀ ਜਾਂਚ ਤੋਂ ਬਾਅਦ ਉਸਨੂੰ ਵਾਪਸ ਜੇਲ੍ਹ ਭੇਜ ਦਿੱਤਾ ਸੀ। ਹੁਣ ਰਾਮ ਰਹੀਮ ਨੇ ਆਪਣੀ ਮਾਂ ਦੇ ਬਿਮਾਰ ਹੋਣ ਦਾ ਹਵਾਲਾ ਦਿੰਦਿਆਂ ਐਮਰਜੈਂਸੀ ਪੈਰੋਲ ਦੀ ਮੰਗ ਕੀਤੀ ਸੀ।

ਰਾਮ ਰਹੀਮ ਨੂੰ ਪਹਿਲਾਂ ਵੀ ਪੈਰੋਲ ਦਿੱਤੀ ਜਾ ਚੁੱਕੀ ਹੈ

ਪਿਛਲੇ ਸਾਲ ਰਾਮ ਰਹੀਮ ਨੂੰ ਇਕ ਦਿਨ ਲਈ ਪੈਰੋਲ ਦਿੱਤੀ ਗਈ ਸੀ। ਉਸ ਨੂੰ ਸਖਤ ਸੁਰੱਖਿਆ ਅਤੇ ਬਹੁਤ ਗੁਪਤ ਢੰਗ ਨਾਲ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ। ਰਾਮ ਰਹੀਮ ਪਿਛਲੇ ਦਿਨੀਂ ਆਪਣੀ ਮਾਂ ਦੀ ਬਿਮਾਰੀ ਦਾ ਹਵਾਲਾ ਦੇ ਕੇ ਪੈਰੋਲ ਦੀ ਮੰਗ ਕਰ ਰਿਹਾ ਸੀ, ਪਰ ਉਸ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ।

2017 ਤੋਂ ਸਲਾਖਾਂ ਪਿੱਛੇ ਹੈ ਰਾਮ ਰਹੀਮ

ਦੱਸਦਈਏ ਕਿ 25 ਅਗਸਤ 2017 ਤੋਂ ਰਾਮ ਰਹੀਮ ਸਲਾਖਾਂ ਪਿੱਛੇ ਹੈ। ਉਸੇ ਦਿਨ ਪੰਚਕੁਲਾ ਦੀ ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ ਰਾਮ ਰਹੀਮ ਨੂੰ ਸਾਧਵੀਆਂ ਨਾਲ ਬਲਾਤਕਾਰ ਮਾਮਲੇ ’ਚ ਦੋਸ਼ੀ ਠਹਿਰਾਇਆ ਸੀ। ਸੂਤਰਾਂ ਅਨੁਸਾਰ ਸੋਮਵਾਰ (17 ਮਈ) ਨੂੰ ਗੁਰਮੀਤ ਰਾਮ ਰਹੀਮ ਨੇ ਸੁਨਾਰੀਆ ਜੇਲ੍ਹ ਸੁਪਰਡੈਂਟ ਸੁਨੀਲ ਸੰਗਵਾਨ ਨੂੰ ਪੈਰੋਲ ਲਈ ਅਰਜ਼ੀ ਦਿੱਤੀ ਸੀ ਜੋ ਮਨਜ਼ੂਰ ਹੋ ਗਈ ਹੈ।

ਇਹ ਵੀ ਪੜੋ: ਧਨੇਰ ਵਿਰੁੱਧ ਟਿੱਪਣੀ ਕਰਨ ’ਤੇ ਕਿਸਾਨ ਜਥੇਬੰਦੀਆਂ ਨੇ ਘੇਰੇ ਅਕਾਲੀ

Last Updated : May 21, 2021, 2:29 PM IST

ABOUT THE AUTHOR

...view details