ਦੇਸ਼ ਕੋਰੋਨਾ ਦੀ ਲੜਾਈ ਨਾਲ ਜੂਝ ਰਿਹਾ ਹੈ, ਇੱਕ ਵਾਰ ਫਿਰ ਸਮਾਜਿਕ ਸੰਸਥਾਵਾਂ ਸਮਾਜ ਭਲਾਈ ਦੇ ਕੰਮਾਂ 'ਚ ਜੁਟ ਗਈਆਂ ਹਨ। ਨੋਇਡਾ ਦੀ ਸੈਕਟਰ 18 ਦੀ ਗੁਰਦੁਆਰਾ ਕਮੇਟੀ ਵਲੋਂ ਕੋਰੋਨਾ ਪ੍ਰਭਾਵਿਤ ਪਰਿਵਾਰਾਂ ਨੂੰ ਭੋਜਨ ਦੇਣ ਦੀ ਜ਼ਿੰਮੇਵਾਰੀ ਲਈ ਹੈ। ਗੁਰਦੁਆਰਾ ਕਮੇਟੀ ਦੇ ਲਗਭਗ 15-20 ਲੋਕ ਰੋਜ਼ਾਨਾ ਸੈਂਕੜੇ ਲੋਕਾਂ ਨੂੰ ਭੋਜਨ ਦੇ ਉਨ੍ਹਾਂ ਦਾ ਢਿੱਡ ਭਰ ਰਹੇ ਹਨ। ਕੋਰੋਨਾ ਵਾਇਰਸ ਨਾ ਫੈਲੇ ਇਸ ਗੱਲ ਦਾ ਵੀ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਡਿਸਪੋਜਲ ਭਾਂਡਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।
"ਡੋਰ ਸਟੈਪ ਫੂਡ ਡਿਲਿਵਰੀ"
ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਦੇਸ਼ 'ਚ ਵੱਧ ਰਹੇ ਹਨ, ਅਤੇ ਕੋਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਤੋਂ ਲੈਕੇ ਨਿੱਜੀ ਸੰਗਠਨਾਂ ਵਲੋਂ ਇਸ ਦੇ ਬਚਾਅ ਲਈ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਦੇ ਚੱਲਦਿਆਂ ਗੁਰਦੁਆਰੇ ਵੀ ਮਦਦ ਲਈ ਅੱਗੇ ਆ ਰਹੇ ਹਨ। ਇਸ ਦੇ ਚੱਲਦਿਆਂ ਨੋਇਡਾ ਦੇ ਸੈਕਟਰ 18 ਦੇ ਗੁਰਦੁਵਾਰਾ ਸਾਹਿਬ ਵਲੋਂ ਨੇਕ ਪਹਿਲ ਸ਼ੁਰੂ ਕੀਤੀ ਗਈ ਹੈ। ਇੰਨ੍ਹਾਂ ਹੀ ਨਹੀਂ ਇਹ ਗੁਰਦੁਆਰਾ ਕਮੇਟੀ ਸ਼ਹਿਰ ਦੇ ਵਾਇਰਸ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਭੋਜਨ ਪਹੁੰਚਾ ਰਹੀ ਹੈ। ਹੈੱਡ ਗ੍ਰੰਥੀ ਗਿਆਨੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਘਰ 'ਚ ਇਕਾਂਤਵਾਸ ਮਰੀਜ਼ਾਂ ਅਤੇ ਸੰਕਰਮਿਤ ਮਰੀਜ਼ਾਂ ਲਈ ਇੱਕ ਨੰਬਰ ਜਾਰੀ ਕੀਤਾ ਗਿਆ ਹੈ, ਜਿਸ ‘ਤੇ ਉਨ੍ਹਾਂ ਦੀ ਤਸਦੀਕ ਕਰਕੇ , ਉਨ੍ਹਾਂ ਨੂੰ ਡੋਰ ਸਟੈਪ ਡਿਲਿਵਰੀ ਕੀਤੀ ਜਾ ਰਹੀ ਹੈ।
"ਕੋਈ ਭੁੱਖਾ ਨਾ ਸੋਵੇ"