ਅਹਿਮਦਾਬਾਦ: ਪੰਜਾਬ ਦੀਆਂ ਸਥਾਨਕ ਚੋਣਾਂ ਵਿੱਚ ਕਰਾਰੀ ਹਾਰ ਤੋਂ ਬਾਅਦ ਗੁਜਰਾਤ ਮਿਉਂਸਪਲ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਨਤੀਜੇ ਭਾਰਤੀ ਜਨਤਾ ਪਾਰਟੀ ਲਈ ਰਾਹਤ ਭਰੇ ਰਹੇ ਹਨ। ਅਹਿਮਦਾਬਾਦ, ਵਡੋਦਰਾ, ਭਾਵਨਗਰ, ਜਾਮਨਗਰ, ਰਾਜਕੋਟ ਅਤੇ ਸੂਰਤ ਵਿੱਚ ਕਮਲ ਖਿੜ ਗਿਆ ਹੈ।
ਕਾਂਗਰਸ ਨੂੰ ਬਹੁਤ ਵੱਡਾ ਨੁਕਸਾਨ
ਪਰ, ਕਾਂਗਰਸ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ। ਮਜ਼ੇ ਦੀ ਗੱਲ ਇਹ ਹੈ ਕਿ ਇਥੇ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਸੂਰਤ ਵਿੱਚ ‘ਆਪ’ ਨੇ ਕਾਂਗਰਸ ਨੂੰ ਹਰਾ ਕੇ ਵਿਰੋਧੀ ਧਿਰ ਦਾ ਰੁਤਬਾ ਹਾਸਲ ਕਰ ਲਿਆ ਹੈ। ਇਹੀ ਕਾਰਨ ਹੈ ਕਿ ਅਰਵਿੰਦ ਕੇਜਰੀਵਾਲ ਨੇ ਵੀ ਸੂਰਤ ਜਾਣ ਦਾ ਐਲਾਨ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਜਿੱਤ ਦੀ ਵਧਾਈ ਦਿੱਤੀ। ਉਨ੍ਹਾਂ ਲਿਖਿਆ, ਅਜਿਹੀ ਪਾਰਟੀ ਜੋ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕਿਸੇ ਰਾਜ ਵਿੱਚ ਬੇਮਿਸਾਲ ਜਿੱਤ ਦਰਜ ਕਰਵਾ ਰਹੀ ਹੈ, ਅੱਜ ਜਿੱਤ ਪੂਰੇ ਗੁਜਰਾਤ ਲਈ ਬਹੁਤ ਖਾਸ ਹੈ। ਸਮਾਜ ਦੇ ਸਾਰੇ ਵਰਗਾਂ, ਖ਼ਾਸਕਰ ਗੁਜਰਾਤ ਦੇ ਨੌਜਵਾਨਾਂ ਵੱਲੋਂ ਭਾਜਪਾ ਲਈ ਵਿਆਪਕ ਸਮਰਥਨ ਵੇਖਣਾ ਬਹੁਤ ਖੁਸ਼ੀ ਦੀ ਗੱਲ ਹੈ।
ਜਨਤਾ ਨੇ ਨਹੀਂ ਕੀਤਾ ਹਾਰਦਿਕ ਪਟੇਲ ਦਾ ਸਵਾਗਤ
ਲਗਭਗ ਛੇ ਸਾਲ ਪਹਿਲਾਂ, ਕਾਂਗਰਸ ਪਾਰਟੀ ਨੇ ਗੁਜਰਾਤ ਵਿੱਚ ਪਾਟੀਦਾਰ ਅੰਦੋਲਨ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਸੀ। ਸੂਰਤ ਵਿੱਚ ਅੰਦੋਲਨ ਦੀ ਸ਼ੁਰੂਆਤ ਹੋਈ। ਇਸ ਨੂੰ ਹਾਰਦਿਕ ਪਟੇਲ ਨੇ ਬਣਾਇਆ ਸੀ। ਉਨ੍ਹਾਂ ਦੀ ਮੰਗ ਸੀ ਕਿ ਪਾਰਟੀਦਾਰਾਂ ਨੂੰ ਰਾਖਵਾਂਕਰਨ ਦਿੱਤਾ ਜਾਵੇ। ਅੱਜ ਉਹ ਹਾਰਦਿਕ ਪਟੇਲ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਹਨ। ਪਾਰਟੀ ਨੇ ਉਸ ਤੋਂ ਕਾਫ਼ੀ ਉਮੀਦਾਂ ਸਨ। ਕਿਹਾ ਜਾਂਦਾ ਹੈ ਕਿ ਰਾਹੁਲ ਗਾਂਧੀ ਨੇ ਉਨ੍ਹਾਂ 'ਤੇ ਭਰੋਸਾ ਜਤਾਇਆ, ਇਸ ਲਈ ਉਨ੍ਹਾਂ ਨੂੰ ਪਾਰਟੀ ਦੀ ਕਮਾਨ ਸੌਂਪੀ ਗਈ। ਪਰ ਅੱਜ ਦੇ ਨਤੀਜੇ ਕਿਸੇ ਹੋਰ ਚੀਜ਼ ਵੱਲ ਇਸ਼ਾਰਾ ਕਰ ਰਹੇ ਹਨ।