ਪੰਜਾਬ

punjab

ETV Bharat / bharat

Gujarat ATS: ਗੁਜਰਾਤ ATS ਪਹੰਚੀ ਪੱਛਮੀ ਬੰਗਾਲ, ਸ਼ੱਕੀ ਅੱਤਵਾਦੀਆਂ ਤੋਂ ਕਰੇਗੀ ਪੁੱਛਗਿੱਛ

ਰਾਜਕੋਟ ਤੋਂ ਫੜੇ ਗਏ ਸ਼ੱਕੀ ਅੱਤਵਾਦੀ ਮਾਮਲੇ ਦੀ ਜਾਂਚ ਲਈ ਗੁਜਰਾਤ ATS ਦੀ ਟੀਮ ਪੱਛਮੀ ਬੰਗਾਲ ਪਹੁੰਚ ਗਈ ਹੈ। ਗੁਜਰਾਤ ਏਟੀਐੱਸ ਨੂੰ ਸੂਚਨਾ ਮਿਲੀ ਹੈ ਕਿ ਫੜੇ ਗਏ ਸ਼ੱਕੀ ਅੱਤਵਾਦੀਆਂ ਦੇ ਪੱਛਮੀ ਬੰਗਾਲ ਦੇ ਕਈ ਨੌਜਵਾਨਾਂ ਨਾਲ ਸਬੰਧ ਹਨ।

GUJARAT ATS TEAM REACHED WEST BENGAL TO INVESTIGATE THREE TERRORISTS
Gujarat ATS: ਗੁਜਰਾਤ ATS ਪਹੰਚੀ ਪੱਛਮੀ ਬੰਗਾਲ, ਸ਼ੱਕੀ ਅੱਤਵਾਦੀਆਂ ਤੋਂ ਕਰੇਗੀ ਪੁੱਛਗਿੱਛ

By

Published : Aug 4, 2023, 3:43 PM IST

ਅਹਿਮਦਾਬਾਦ:ਗੁਜਰਾਤ ਏਟੀਐੱਸ ਵੱਲੋਂ ਰਾਜਕੋਟ ਤੋਂ ਫੜੇ ਗਏ ਸ਼ੱਕੀਆਂ ਦੀ ਜਾਂਚ ਲਈ ਗੁਜਰਾਤ ਏਟੀਐਸ ਦੀ ਇੱਕ ਟੀਮ ਪੱਛਮੀ ਬੰਗਾਲ ਪਹੁੰਚ ਗਈ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਗ੍ਰਿਫਤਾਰ ਕੀਤੇ ਗਏ ਸ਼ੱਕੀ ਅੱਤਵਾਦੀ ਪੱਛਮੀ ਬੰਗਾਲ ਦੇ ਕਈ ਨੌਜਵਾਨਾਂ ਦੇ ਸੰਪਰਕ 'ਚ ਸਨ। ਜਾਣਕਾਰੀ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਪੱਛਮੀ ਬੰਗਾਲ 'ਚ ਨੌਜਵਾਨਾਂ ਨੂੰ ਕੱਟੜਪੰਥੀਆਂ 'ਚ ਸ਼ਾਮਿਲ ਹੋਣ ਲਈ ਉਕਸਾਉਂਦੇ ਸਨ। ਅੱਤਵਾਦੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਹ ਵੀ ਖੁਲਾਸਾ ਹੋਇਆ ਸੀ ਕਿ ਅੱਤਵਾਦੀ ਹੋਰ ਹਥਿਆਰ ਖਰੀਦਣ ਦੀ ਤਿਆਰੀ 'ਚ ਸਨ। ਅਲ-ਕਾਇਦਾ ਦੀ ਵਿਚਾਰਧਾਰਾ ਨਾਲ ਜੁੜੇ 3 ਸ਼ੱਕੀ ਅੱਤਵਾਦੀਆਂ ਬਾਰੇ ਵੱਖ-ਵੱਖ ਦਿਸ਼ਾਵਾਂ 'ਚ ਜਾਂਚ ਸ਼ੁਰੂ ਹੋ ਗਈ ਹੈ।

ਸੋਸ਼ਲ ਮੀਡੀਆ ਰਾਹੀਂ ਏ.ਕੇ.-47 ਚਲਾਉਣ ਦੀ ਸਿਖਲਾਈ:ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਤਿੰਨੇ ਅੱਤਵਾਦੀ ਸੋਸ਼ਲ ਮੀਡੀਆ ਰਾਹੀਂ ਏ.ਕੇ.-47 ਚਲਾਉਣ ਦੀ ਸਿਖਲਾਈ ਲੈ ਰਹੇ ਸਨ। ਇੰਨਾ ਹੀ ਨਹੀਂ, ਸ਼ੱਕ ਹੈ ਕਿ ਇਨ੍ਹਾਂ ਅੱਤਵਾਦੀਆਂ ਨੇ ਪਿਸਤੌਲ ਸਮੇਤ ਹੋਰ ਹਥਿਆਰ ਵੀ ਖਰੀਦੇ ਸਨ। ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਲਈ ਜਨਮਾਸ਼ਟਮੀ ਦੀ ਭੀੜ ਦੀ ਵਰਤੋਂ ਕਰਨ ਦੀ ਯੋਜਨਾ ਸੀ ਪਰ ਗੁਜਰਾਤ ਏਟੀਐੱਸ ਨੇ ਇਸ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਅਮਨ ਮਲਿਕ ਨਾਂ ਦਾ ਅੱਤਵਾਦੀ ਪਿਛਲੇ ਇੱਕ ਸਾਲ ਤੋਂ ਟੈਲੀਗ੍ਰਾਮ ਐਪਲੀਕੇਸ਼ਨ ਰਾਹੀਂ ਅਬੂ ਤਲਹਾ ਉਰਫ ਫੁਰਸਾਨ ਨਾਂ ਨਾਲ ਜਾਣੇ ਜਾਂਦੇ ਇਸਮ ਦੇ ਸੰਪਰਕ ਵਿੱਚ ਸੀ। ਨਾਲ ਹੀ, ਉਸ ਦੀ ਬਦੌਲਤ ਹੀ ਅਮਨ ਅਲ-ਕਾਇਦਾ ਵਿੱਚ ਸ਼ਾਮਲ ਹੋਇਆ ਸੀ।

ਏਐੱਸਟੀ ਨੇ ਅੱਤਵਾਦੀਆਂ ਕੋਲੋਂ ਇੱਕ ਪਿਸਤੌਲ, 10 ਕਾਰਤੂਸ ਅਤੇ ਪੰਜ ਮੋਬਾਇਲ ਫੋਨ ਬਰਾਮਦ ਕੀਤੇ ਹਨ। ਫਿਲਹਾਲ ਮੋਬਾਇਲ ਫੋਨ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਗ੍ਰਿਫਤਾਰ ਕੀਤੇ ਗਏ ਤਿੰਨਾਂ ਅੱਤਵਾਦੀਆਂ ਖਿਲਾਫ ਏਟੀਐਸ ਨੇ ਭਾਰਤੀ ਦੰਡਾਵਲੀ ਦੀ ਧਾਰਾ 121 ਅਤੇ ਅਸਲਾ ਐਕਟ ਦੀ ਧਾਰਾ 25 (1ਬੀ) ਏ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

ਅਲਕਾਇਦਾ ਦੇ ਪਰਚੇ ਬਰਾਮਦ: ਦਰਅਸਲ, 1 ਅਗਸਤ ਨੂੰ ਗੁਜਰਾਤ ਏਟੀਐੱਸ ਨੇ ਰਾਜਕੋਟ ਤੋਂ ਅੱਤਵਾਦੀ ਸੰਗਠਨ ਅਲਕਾਇਦਾ ਨਾਲ ਸਬੰਧਤ ਤਿੰਨ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਸੀ। ਏਟੀਐੱਸ ਨੇ ਉਸ ਕੋਲੋਂ ਅਲਕਾਇਦਾ ਦੇ ਪਰਚੇ ਅਤੇ ਹੋਰ ਸਮੱਗਰੀ ਵੀ ਬਰਾਮਦ ਕੀਤੀ ਸੀ। ਗ੍ਰਿਫਤਾਰ ਕੀਤੇ ਗਏ ਤਿੰਨ ਸ਼ੱਕੀਆਂ ਦੇ ਨਾਂ ਅਮਨ ਮਲਿਕ, ਸ਼ਕੂਰ ਅਲੀ ਅਤੇ ਸੈਫ ਨਵਾਜ਼ ਹਨ। ਏਟੀਐੱਸ ਨੇ ਇਨ੍ਹਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ। ਏਟੀਐੱਸ ਮੁਤਾਬਕ ਤਿੰਨੋਂ ਲੰਬੇ ਸਮੇਂ ਤੋਂ ਅਲ-ਕਾਇਦਾ ਦੇ ਸੰਪਰਕ ਵਿੱਚ ਸਨ। ਗ੍ਰਿਫਤਾਰ ਕੀਤੇ ਗਏ ਸ਼ੱਕੀ ਪੱਛਮੀ ਬੰਗਾਲ ਦੇ ਰਹਿਣ ਵਾਲੇ ਹਨ।

ABOUT THE AUTHOR

...view details