ਮੋਰਬੀ (ਗੁਜਰਾਤ): ਸੂਬੇ ਵਿੱਚ ਇੱਕ ਵਾਰ ਫਿਰ ਨਸ਼ਿਆਂ ਨੂੰ ਲੈ ਕੇ ਖਬਰਾਂ ਆ ਰਹੀਆਂ ਹਨ। ਗੁਜਰਾਤ ਏਟੀਐਸ (ATS) ਨੇ ਮੋਰਬੀ ਦੇ ਪਿੰਡ ਝਿੰਜੁਦਾ ਤੋਂ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 600 ਕਰੋੜ ਰੁਪਏ ਦੀ ਕੀਮਤ ਦੀ 120 ਕਿਲੋ ਡਰੱਗ ਜ਼ਬਤ ਕੀਤੀ ਗਈ ਹੈ ਨਾਲ ਹੀ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਵੀ ਪੜੋ:ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿੱਚ ਪੁਲਿਸ ਨਾਲ ਮੁਕਾਬਲੇ ਵਿੱਚ 26 ਨਕਸਲੀ ਮਾਰੇ ਗਏ
ਏਟੀਐਸ (ATS) ਅਤੇ ਮੋਰਬੀ ਪੁਲਿਸ ਨੇ ਬੀਤੀ ਦੇਰ ਰਾਤ ਪਿੰਡ ਜਿੰਜੂਦਾ ਵਿੱਚ ਛਾਪਾ ਮਾਰ ਕੇ ਚਾਰ ਵਿਅਕਤੀਆਂ ਸਮੇਤ 600 ਕਰੋੜ ਰੁਪਏ ਦੀ ਡਰੱਗ ਬਰਾਮਦ ਕੀਤੀ ਹੈ। ਏਟੀਐਸ (ATS) ਨੇ ਇੱਕ ਸਥਾਨਕ ਪੁਲਿਸ ਅਧਿਕਾਰੀ ਨਾਲ ਮਿਲ ਕੇ ਐਤਵਾਰ ਰਾਤ ਨੂੰ ਮੋਰਬੀ ਤੋਂ 35 ਕਿਲੋਮੀਟਰ ਦੂਰ ਸਮੁੰਦਰ ਕਿਨਾਰੇ ਸਥਿਤ ਪਿੰਡ ਜ਼ਿੰਜੁਦਾ ਵਿੱਚ ਛਾਪੇਮਾਰੀ ਕੀਤੀ। ਏਟੀਐਸ ਦੇ ਡੀਵਾਈਐਸਪੀ ਪੱਧਰ ਦੇ ਅਧਿਕਾਰੀ ਨਾਲ ਮਿਲ ਕੇ ਬਾਤਮੀ ਦੇ ਆਧਾਰ ’ਤੇ ਪਿੰਡ ਵਿੱਚ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪਿੰਡ ਜਿੰਜੂਦਾ ਵਿੱਚ ਕਈ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ।