ਮੁਰਾਦਾਬਾਦ:ਜੀਆਰਪੀ (GRP) ਨੂੰ ਮੇਲ ਦੇ ਦੁਆਰਾ ਮਨੁੱਖੀ ਤਸਕਰੀ ਬਾਰੇ ਸੂਚਨਾ ਮਿਲੀ ਸੀ ਕਿ ਬੱਚਿਆਂ ਨੂੰ ਕਰਮਭੂਮੀ ਐਕਸਪ੍ਰੈਸ ਦੁਆਰਾ ਬਿਹਾਰ ਤੋਂ ਪੰਜਾਬ ਲਿਜਾਇਆ ਜਾ ਰਿਹਾ ਹੈ।ਸੂਚਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਮੁਰਾਦਾਬਾਦ ਰੇਲਵੇ ਪੁਲਿਸ ਅਤੇ ਚਾਈਲਡ ਕੇਅਰ ਦੀ ਟੀਮ ਨੇ ਟਰੇਨ ਦੀ ਮੁਰਾਦਾਬਾਦ ਪਹੁੰਚਣ ਉਤੇ ਤਲਾਸ਼ੀ ਲਈ ਜਿਸ ਦੌਰਾਨ 32 ਬੱਚਿਆਂ ਸਮੇਤ 80 ਲੋਕਾਂ ਨੂੰ ਸਟੇਸ਼ਨ ਉਤੇ ਉਤਾਰ ਲਿਆ ਗਿਆ ਹੈ।
4 ਟੀਮਾਂ ਦਾ ਕੀਤਾ ਸੀ ਗਠਨ
ਰੇਲ ਵਿਚੋਂ ਉਤਾਰੇ ਗਏ ਲੋਕਾਂ ਤੋਂ ਚਾਈਲਡ ਕੇਅਰ (Child Care) ਅਤੇ ਪੁਲਿਸ ਦੁਆਰਾ ਪੁੱਛਗਿੱਛ ਕੀਤੀ ਜਾ ਰਹੀ ਹੈ।ਇਸ ਬਾਰੇ ਐਸਪੀ ਅਪਰਨਾ ਗੁਪਤਾ ਦਾ ਕਹਿਣਾ ਹੈ ਕਿ ਸੂਚਨਾ ਮਿਲਦੇ ਸਾਰ ਹੀ 4 ਟੀਮਾਂ ਬਣਾਈਆ ਗਈਆ ਅਤੇ ਟਰੇਨ ਦੀ ਤਲਾਸ਼ੀ ਲਈ ਗਈ ਜਿਸ ਵਿਚ 32 ਬੱਚਿਆਂ ਸਮੇਤ 80 ਲੋਕਾਂ ਨੂੰ ਉਤਾਰ ਲਿਆ ਗਿਆ ਹੈ।
ਜਾਂਚ ਤੋਂ ਬਾਅਦ ਹੀ ਕਾਰਵਾਈ ਹੋਵੇਗੀ
ਅਪਰਨਾ ਗੁਪਤਾ ਦਾ ਕਹਿਣਾ ਹੈ ਕਿ ਇਹਨਾਂ ਵਿਚੋਂ ਜ਼ਿਆਦਾਤਰ ਲੋਕਾਂ ਦਾ ਕਹਿਣਾ ਹੈ ਕਿ ਬੱਚੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਪੰਜਾਬ ਜਾ ਰਹੇ ਹਨ।ਉਨ੍ਹਾਂ ਨੇ ਕਿਹਾ ਹੈ ਜੇਕਰ ਮਨੁੱਖੀ ਤਸਕਰੀ ਸਿੱਧ ਹੁੰਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ ਨਹੀਂ ਤਾਂ ਛੱਡ ਦਿੱਤਾ ਜਾਵੇਗਾ।