ਹੈਦਰਾਬਾਦ : ਵਿਆਹ ਦੇ ਸੀਜ਼ਨ 'ਚ ਇੰਟਰਨੈਟ 'ਤੇ ਵਿਆਹ ਸਮਾਗਮ ਦੀਆਂ ਵੀਡੀਓ ਧੂਮ ਮਚਾ ਰਹੀਆਂ ਹਨ। ਇਨ੍ਹਾਂ ਚੋਂ ਕਈ ਵੀਡੀਓ ਬੇਹਦ ਮਜ਼ੇਦਾਰ ਤੇ ਦਿਲਚਸਪ ਹੁੰਦੀਆਂ ਹਨ। ਹਾਲ ਹੀ ਵਿੱਚ ਵਿਆਹ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜੋ ਕਿ ਤੁਹਾਡਾ ਦਿਨ ਬਣਾ ਦਵੇਗਾ।
ਭਾਰਤੀ ਵਿਆਹ ਸਮਾਗਮਾਂ ਵਿੱਚ ਲਾੜੇ ਦਾ ਸਵਾਗਤ ਬੇਹਦ ਧੂਮਧਾਮ ਨਾਲ ਕੀਤਾ ਜਾਂਦਾ ਹੈ। ਲਾੜੀ ਦੇ ਪਰਿਵਾਰ ਵੱਲੋਂ ਲਾੜੇ ਪੱਖ ਦੇ ਸਵਾਗਤ ਲਈ ਕਈ ਤਿਆਰੀਆਂ ਕੀਤੀਆਂ ਜਾਂਦੀਆਂ ਹਨ। ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਜਿਵੇਂ ਹੀ ਲਾੜਾ-ਲਾੜੀ ਨੂੰ ਵਿਆਹੁਣ ਲਈ ਪੁੱਜਾ ਤਾਂ ਲਾੜੀ ਦੀਆਂ ਭੈਣਾਂ ਨੇ ਉਸ ਦਾ ਬੇਹਦ ਸ਼ਾਨਦਾਰ ਡਾਂਸ ਪਰਫਾਰਮੈਂਸ ਨਾਲ ਸਵਾਗਤ ਕੀਤਾ ਤੇ ਉਸ ਨਾਲ ਬੇਹਦ ਹਾਸਾ ਮਜ਼ਾਕ ਕੀਤਾ।