ਪੰਜਾਬ

punjab

ETV Bharat / bharat

Bihar News: ਇਸ ਨੂੰ ਤਾਂ ਆਪਣੇ ਵਿਆਹ ਦਾ ਦਿਨ ਵੀ ਯਾਦ ਨਹੀਂ.. ਇੰਤਜ਼ਾਰ ਕਰਦੀ ਰਹੀ ਲਾੜੀ..ਪਹੁੰਚਿਆ ਤਾਂ... - ਭਾਗਲਪੁਰ ਵਿੱਚ ਲਾੜਾ ਆਪਣੇ ਵਿਆਹ ਵਿੱਚ ਜਾਣਾ ਭੁੱਲ ਗਿਆ

ਭਲਾ ਕੋਈ ਆਪਣੇ ਵਿਆਹ ਵਿੱਚ ਜਾਣਾ ਭੁੱਲ ਸਕਦਾ ਹੈ ? ਤੁਹਾਡਾ ਜਵਾਬ ਹੋਵੇਗਾ 'ਬਿਲਕੁਲ ਨਹੀਂ'। ਇਸ ਦਿਨ ਦੀ ਤਿਆਰੀ ਲੋਕ ਕਈ ਮਹੀਨੇ ਪਹਿਲਾ ਕਰਦੇ ਹਨ ਅਤੇ ਲਾੜਾ-ਲਾੜੀ ਨੂੰ ਵਿਆਹ ਦੇ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਪਰ ਬਿਹਾਰ ਦੇ ਭਾਗਲਪੁਰ ਦੇ ਇੱਕ ਲਾੜੇ ਰਾਜਾ ਆਪਣੇ ਵਿਆਹ ਦੀ ਬਰਾਤ ਲੈ ਕੇ ਜਾਣਾ ਅਤੇ ਵਿਆਹ ਕਰਨਾ ਭੁੱਲ ਗਿਆ। ਜਾਣੋ ਪੂਰਾ ਮਾਮਲਾ..

Bihar News
Bihar News

By

Published : Mar 16, 2023, 8:40 PM IST

ਭਾਗਲਪੁਰ:ਬਿਹਾਰ ਤੋਂ ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਲੋਕ ਹੈਰਾਨ ਰਹਿ ਜਾਂਦੇ ਹਨ, ਕਈ ਵਾਰ ਲੋਕ ਇਹ ਵੀ ਸੋਚਣ ਲੱਗ ਜਾਂਦੇ ਹਨ ਕਿ ਕੀ ਸੱਚਮੁੱਚ ਅਜਿਹਾ ਹੋ ਸਕਦਾ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਬਿਹਾਰ ਦੇ ਭਾਗਲਪੁਰ ਤੋਂ ਸਾਹਮਣੇ ਆਇਆ ਹੈ। ਇਸ ਹੈਰਾਨ ਕਰਨ ਵਾਲੀ ਖ਼ਬਰ ਨੂੰ ਸੁਣਨ ਤੋਂ ਬਾਅਦ ਲੋਕ ਪੁੱਛ ਰਹੇ ਹਨ ਕਿ ਅਜਿਹਾ ਕਿਵੇਂ ਹੋਇਆ ? ਅਸਲ 'ਚ ਲਾੜੀ ਕੱਪੜੇ ਪਾ ਕੇ ਆਪਣੇ ਲਾੜੇ ਦਾ ਇੰਤਜ਼ਾਰ ਕਰ ਰਹੀ ਸੀ, ਪਰ ਲਾੜਾ ਮੀਆਂ ਆਪਣੇ ਵਿਆਹ 'ਤੇ ਜਾਣਾ ਹੀ ਭੁੱਲ ਗਿਆ।

ਲਾੜਾ ਆਪਣੇ ਵਿਆਹ 'ਤੇ ਜਾਣਾ ਹੀ ਭੁੱਲ ਗਿਆ:- ਸੁਲਤਾਨਗੰਜ ਦੇ ਇਕ ਪਿੰਡ 'ਚ ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਸਨ। ਕਾਹਲਗਾਓ ਦੇ ਅੰਤੀਚੱਕ ਤੋਂ ਬਰਾਤ ਆਉਣ ਵਾਲੀ ਸੀ। ਪਰ ਲਾੜਾ ਵਿਆਹ ਤੋਂ ਪਹਿਲਾਂ ਹੀ ਸ਼ਰਾਬੀ ਹੋ ਗਿਆ। ਦੂਜੇ ਪਾਸੇ ਪਿੰਡ ਅੰਤੀਚੱਕ ਵਿੱਚ ਲਾੜੀ ਦਾ ਪੂਰਾ ਪਰਿਵਾਰ ਅਤੇ ਮਹਿਮਾਨ ਬਰਾਤ ਦੀ ਉਡੀਕ ਕਰਦੇ ਰਹੇ, ਪਰ ਲਾੜਾ ਬਰਾਤ ਲੈ ਕੇ ਨਹੀਂ ਆਇਆ।

ਲੜਕੀ ਨੇ ਕੀਤਾ ਵਿਆਹ ਤੋਂ ਇਨਕਾਰ :-ਮੰਗਲਵਾਰ ਨੂੰ ਜਦੋਂ ਲਾੜਾ ਮੀਆਂ ਦਾ ਨਸ਼ਾ ਉਤਰ ਗਿਆ ਤਾਂ ਉਸ ਨੂੰ ਜ਼ੋਰਦਾਰ ਝਟਕਾ ਲੱਗ ਗਿਆ। ਲਾੜਾ ਆਪਣੀ ਲਾੜੀ ਨੂੰ ਲੈਣ ਯਾਨੀ ਵਿਆਹ ਕਰਵਾਉਣ ਪਹੁੰਚ ਗਿਆ। ਪਰ ਉਦੋਂ ਤੱਕ ਲਾੜੀ ਨੂੰ ਪਤਾ ਲੱਗ ਗਿਆ ਸੀ ਕਿ ਇਸ ਲੜਕੇ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਹੀਂ ਹੈ ਅਤੇ ਸ਼ਰਾਬੀ ਨਾਲ ਸਾਰੀ ਜ਼ਿੰਦਗੀ ਬਿਤਾਉਣਾ ਆਸਾਨ ਨਹੀਂ ਹੋਵੇਗਾ। ਜਿਸ ਕਾਰਨ ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ।

ਲੜਕੀ ਦੇ ਪਰਿਵਾਰ ਵਾਲਿਆਂ ਨੇ ਬਾਰਾਤੀਆਂ ਨੂੰ ਬਣਾਇਆ ਬੰਧਕ:-ਇਸ ਦੇ ਨਾਲ ਹੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਵਿਆਹ ਦੇ ਪ੍ਰਬੰਧਾਂ 'ਚ ਜੋ ਵੀ ਖਰਚਾ ਹੋਇਆ ਹੈ, ਉਸ ਨੂੰ ਵਾਪਸ ਕਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਲੜਕੀ ਦੇ ਰਿਸ਼ਤੇਦਾਰਾਂ ਨੇ ਇਸ ਲਈ ਲੜਕੇ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਵੀ ਬੰਧਕ ਬਣਾ ਲਿਆ। ਇਸ ਤੋਂ ਬਾਅਦ ਲੜਕੇ ਦੇ ਪੱਖ ਦੇ ਕੁਝ ਲੋਕ ਬੰਧਕਾਂ ਨੂੰ ਛੁਡਾਉਣ ਲਈ ਪੈਸੇ ਲੈ ਕੇ ਲਾੜੇ ਦੇ ਘਰ ਗਏ। ਇਸ ਦੌਰਾਨ ਲੜਕੀ ਦੇ ਰਿਸ਼ਤੇਦਾਰਾਂ ਨੇ ਖੁਦ ਹੀ ਲੜਕੇ ਨੂੰ ਬੰਧਕ ਬਣਾ ਕੇ ਰੱਖਣ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਇਹ ਵੀ ਪੜੋ:-Double Murder in Hyderabad: ਪਹਿਲਾਂ ਪਤਨੀ ਦੇ ਕੁਹਾੜੀ ਨਾਲ ਕਰ ਦਿੱਤੇ ਟੁੱਕੜੇ, ਫਿਰ ਟੋਏ 'ਚ ਸੁੱਟ ਦਿੱਤਾ ਡੇਢ ਮਹੀਨੇ ਦੇ ਬੇਟਾ, ਮੁਲਜ਼ਮ ਫਰਾਰ

ABOUT THE AUTHOR

...view details