ਕੁਲਗਾਮ :ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲੇ 'ਚ ਮੰਗਲਵਾਰ ਨੂੰ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗ੍ਰਨੇਡ ਸੁੱਟਿਆ। ਇਹ ਹਮਲਾ ਕੁਲਗਾਮ ਦੇ ਮੁੱਖ ਬਾਜ਼ਾਰ ਯਾਰੀਪੋਰਾ ਵਿੱਚ ਹੋਇਆ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ ਦੋ ਵਿਅਕਤੀ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ SDH ਯਾਰੀਪੋਰਾ 'ਚ ਭਰਤੀ ਕਰਵਾਇਆ ਗਿਆ ਹੈ। ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।
ਕੁਲਗਾਮ 'ਚ ਸੁਰੱਖਿਆ ਬਲਾਂ 'ਤੇ ਗ੍ਰੇਨੇਡ ਹਮਲਾ, ਦੋ ਜ਼ਖਮੀ - ਗ੍ਰੇਨੇਡ ਹਮਲਾ
ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗ੍ਰਨੇਡ ਸੁੱਟਿਆ। ਦੋ ਲੋਕ ਜ਼ਖਮੀ ਹੋਏ ਹਨ।
Grenade Attack in Kulgam yaripora
ਦੱਸ ਦਈਏ ਕਿ ਇਸ ਤੋਂ ਪਹਿਲਾਂ, ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਮੰਗਲਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਇਕ ਪੁਲਿਸ ਕਰਮਚਾਰੀ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ। ਇਸ ਅੱਤਵਾਦੀ ਹਮਲੇ 'ਚ ਪੁਲਿਸ ਕਰਮਚਾਰੀ ਸੈਫੁੱਲਾ ਕਾਦਰੀ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਬੇਟੀ ਜ਼ਖਮੀ ਹੋ ਗਈ। ਜੰਮੂ-ਕਸ਼ਮੀਰ ਪੁਲਿਸ ਮੁਤਾਬਕ ਅੱਤਵਾਦੀਆਂ ਨੇ ਸੌਰਾ (ਆਂਚਰ) ਇਲਾਕੇ 'ਚ ਇਹ ਹਮਲਾ ਕੀਤਾ। ਜ਼ਖਮੀ ਪੁਲਿਸ ਕਰਮਚਾਰੀ ਅਤੇ ਉਸ ਦੀ ਬੇਟੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਸੈਫੁੱਲਾ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ :ਸ਼੍ਰੀਨਗਰ : ਅੱਤਵਾਦੀਆਂ ਦੀ ਗੋਲੀਬਾਰੀ ਦੌਰਾਨ ਪੁਲਿਸ ਮੁਲਾਜ਼ਮ ਦੀ ਮੌਤ, ਬੇਟੀ ਜ਼ਖਮੀ