ਦਿੱਲੀ / ਗ੍ਰੇਟਰ ਨੋਇਡਾ:ਗ੍ਰੇਟਰ ਨੋਇਡਾ ਤੋਂ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਨੂੰ ਇਕ ਵਿਅਕਤੀ ਦਾ ਵਿਆਹ ਸੀ। ਇਸ ਤੋਂ ਬਾਅਦ ਹਨੀਮੂਨ 'ਚ ਅਚਾਨਕ ਲਾੜੀ ਦੇ ਪੇਟ 'ਚ ਦਰਦ ਹੋਣ ਲੱਗਾ ਤਾਂ ਲਾੜੇ ਵੱਲੋਂ ਲਾੜੀ ਦਾ ਚੈੱਕਅੱਪ ਕਰਵਾਇਆ ਗਿਆ। ਜਿਥੇ ਚੈਕਅੱਪ ਦੌਰਾਨ ਲਾੜੇ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਨਵੀਂ ਵਿਆਹੀ ਲਾੜੀ 7 ਮਹੀਨੇ ਦੀ ਗਰਭਵਤੀ ਹੈ। ਇੰਨਾ ਹੀ ਨਹੀਂ ਅਗਲੇ ਦਿਨ ਲਾੜੀ ਨੇ 7 ਮਹੀਨੇ ਦੀ ਬੱਚੀ ਨੂੰ ਵੀ ਜਨਮ ਦਿੱਤਾ। ਜਿਸ ਤੋਂ ਬਾਅਦ ਦੋਵੇਂ ਪਰਿਵਾਰ ਹੁਣ ਅੱਡ ਹੋ ਗਏ ਹਨ।
- ਕਾਂਗਰਸੀ ਮੇਅਰ ਖ਼ਿਲਾਫ਼ ਲਿਆਂਦੇ ਗਏ ਬੇਭੋਰਸਗੀ ਮਤੇ ਖ਼ਿਲਾਫ਼ ਰਾਜਾ ਵੜਿੰਗ ਨੇ ਖੋਲ੍ਹਿਆ ਮੋਰਚਾ, ਕਿਹਾ- ਨਹੀਂ ਜਰਾਂਗੇ ਪੰਜਾਬ ਸਰਕਾਰ ਦੀ ਧੱਕੇਸ਼ਾਹੀ
- ਗੋਲੀ ਲੱਗਣ ਨਾਲ ਮਾਪਿਆਂ ਦੇ ਇਕਲੋਤੇ ਪੁੱਤ ਦੀ ਮੌਤ,ਅਣਪਛਾਤੇ ਹਮਲਾਵਰਾਂ ਦੀ ਪੁਲਿਸ ਕਰ ਰਹੀ ਭਾਲ
- ਪੰਜਾਬ 'ਚ ਅੱਤਵਾਦ ਦੇ ਦੌਰ 'ਚ ਕੀਤੀ ਡਾਕਟਰੀ ਦੀ ਸ਼ੁਰੂਆਤ, 33 ਸਾਲਾਂ 'ਚ ਕਈ ਚੁਣੌਤੀਆਂ ਨੇ ਰੋਕਿਆ ਰਾਹ
ਦਰਅਸਲ ਲੜਕੀ ਪਹਿਲਾਂ ਤੋਂ ਗਰਭਵਤੀ ਸੀ ਕਿਸੇ ਨੂੰ ਪਤਾ ਨਹੀਂ ਸੀ। ਵਿਆਹ ਤੋਂ ਬਾਅਦ ਜਦ ਉਸ ਨੂੰ ਪੇਟ ਦਰਦ ਦੀ ਸ਼ਿਕਾਇਤ ਹੋਈ ਤਾਂ ਉਸ ਨੂੰ ਡਾਕਟਰ ਕੋਲ ਲੈ ਗਏ ਹਿੱਠੇ ਡਾਕਟਰ ਨੇ ਦੱਸਿਆ ਕਿ ਲਾੜੀ ਸੱਤ ਮਹੀਨਿਆਂ ਦੀ ਗਰਭਵਤੀ ਹੈ ਅਤੇ ਅਗਲੇ ਹੀ ਦਿਨ ਲਾੜੀ ਨੇ ਨਵਜੰਮੀ ਬੱਚੀ ਨੂੰ ਜਨਮ ਦਿੱਤਾ।ਦਰਅਸਲ, ਮਾਮਲਾ ਗ੍ਰੇਟਰ ਨੋਇਡਾ ਦੇ ਦਨਕੌਰ ਥਾਣਾ ਖੇਤਰ ਦਾ ਹੈ, ਜਿੱਥੇ ਇੱਕ ਨੌਜਵਾਨ ਦਾ ਵਿਆਹ ਹੋਇਆ ਸੀ ਵਿਆਹ ਤੋਂ ਵਿਦਾ ਹੋਣ ਤੋਂ ਬਾਅਦ ਲਾੜਾ ਲਾੜੀ ਨੂੰ ਆਪਣੇ ਘਰ ਲੈ ਆਏ ਤੇ ਰੀਤੀ-ਰਿਵਾਜਾਂ ਅਨੁਸਾਰ ਨਵੀਂ ਲਾੜੀ ਦਾ ਘਰ 'ਚ ਸ਼ਾਨਦਾਰ ਸਵਾਗਤ ਕੀਤਾ। ਪਰ ਹਨੀਮੂਨ 'ਤੇ ਹੀ ਅਚਾਨਕ ਲਾੜੀ ਦੇ ਪੇਟ 'ਚ ਤੇਜ਼ ਦਰਦ ਹੋ ਗਿਆ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਦਾ ਖੁਲਾਸਾ ਹੋਇਆ।