ਨਵੀਂ ਦਿੱਲੀ / ਫਰੀਦਾਬਾਦ: ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਣਾ ਸਰੋਤ ਹਨ। 23 ਮਾਰਚ ਨੂੰ ਭਗਤ ਸਿੰਘ ਦੀ ਸ਼ਹਾਦਤ ਨੂੰ 90 ਸਾਲ ਪੂਰੇ ਹੋ ਰਹੇ ਹਨ। ਉਥੇ ਹੀ ਇਸ ਸਾਲ ਆਜ਼ਾਦੀ ਦੇ 75 ਸਾਲ ਪੂਰੇ ਹੋਣ ਵਾਲੇ ਹਨ, ਪਰ ਅੱਜ ਤੱਕ, ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸੰਵਿਧਾਨ ਦੇ ਤਹਿਤ ਸ਼ਹੀਦ ਦਾ ਦਰਜਾ ਨਹੀਂ ਮਿਲਿਆ। ਭਗਤ ਸਿੰਘ ਦੇ ਪਰਿਵਾਰ ਵੱਲੋਂ ਉਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿਵਾਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਭਗਤ ਸਿੰਘ ਨਾਲ ਸਬੰਧਤ ਸਾਰੇ ਦਸਤਾਵੇਜ਼ ਜਨਤਕ ਹੋਣੇ ਚਾਹੀਦੇ ਹਨ। ਦੱਸ ਦਈਏ ਕਿ ਭਗਤ ਸਿੰਘ ਦਾ ਪਰਿਵਾਰ ਫ਼ਰੀਦਾਬਾਦ 'ਚ ਬੇਹਦ ਸਾਦਗੀ ਨਾਲ ਰਹਿ ਰਿਹਾ ਹੈ। ਈਟੀਵੀ ਭਾਰਤ ਦੇ ਪੱਤਰਕਾਰ ਅਨੂਪ ਸ਼ਰਮਾ ਨੇ ਸਰਦਾਰ ਭਗਤ ਸਿੰਘ ਦੇ ਪੜਪੋਤੇ ਯਾਦਵਿੰਦਰ ਸਿੰਘ ਨਾਲ ਖ਼ਾਸ ਗੱਲਬਾਤ ਕੀਤੀ। ਇਸ ਸਮੇਂ ਦੌਰਾਨ ਯਾਦਵਿੰਦਰ ਸਿੰਘ ਨੇ ਸ਼ਹੀਦ ਦੇ ਰੁਤਬੇ ਦੀ ਮੰਗ ਸਣੇ ਹੋਰਨਾਂ ਪਹਿਲੂਆਂ ਨੂੰ ਸਾਹਮਣੇ ਰੱਖਿਆ। ਪੇਸ਼ ਹੈ ਗੱਲਬਾਤ ਦੇ ਕੁੱਝ ਖ਼ਾਸ ਅੰਸ਼...
ਸ਼ਹੀਦਾ ਦਾ ਦਰਜਾ ਨਾਂ ਮਿਲਣ 'ਤੇ ਪ੍ਰਗਟਾਈ ਨਾਰਾਜ਼ਗੀ
ਭਗਤ ਸਿੰਘ ਦੇ ਪੜਪੋਤੇ ਯਾਦਵਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪੂਰੇ ਮਾਮਲੇ 'ਤੇ ਕਰਦਿਆਂ ਨਾਂ ਮਹਿਜ਼ ਨਾਰਾਜ਼ਗੀ ਪ੍ਰਗਟਾਈ, ਬਲਕਿ ਉਨ੍ਹਾਂ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਵਾਉਣ ਲਈ ਹਰ ਸੰਭਵ ਕੋਸ਼ਿਸ਼ਾਂ ਕਰ ਰਹੇ ਹਨ। ਸਰਕਾਰ ਵੱਲੋਂ ਇਸ ਮਾਮਲੇ ਉੱਤੇ ਲਗਾਤਾਰ ਭਰੋਸਾ ਦਿੱਤਾ ਜਾ ਰਿਹਾ ਹੈ, ਪਰ ਜ਼ਮੀਨੀ ਪੱਧਰ 'ਤੇ ਕੁੱਝ ਵੀ ਕੀਤਾ ਨਹੀਂ ਜਾ ਰਿਹਾ ਹੈ। ਯਾਦਵਿੰਦਰ ਸਿੰਘ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ। ਅਫਸੋਸ ਦੀ ਗੱਲ ਹੈ ਕਿ ਬਿਨਾਂ ਆਪਣੀ ਪਰਵਾਹ ਕੀਤੇ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦੇ ਏ ਆਜ਼ਮ ਭਗਤ ਸਿੰਘ ਨੂੰ ਅੱਜ ਤੱਕ ਸ਼ਹੀਦ ਦਾ ਦਰਜਾ ਨਹੀਂ ਮਿਲਿਆ।
ਕਿਉਂ ਨਹੀਂ ਮਿਲਿਆ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਭਗਤ ਸਿੰਘ ਦੇ ਪੜਪੋਤੇ ਕੋਲੋਂ ਪੁੱਛੇ ਗਏ ਸਵਾਲ ਤੇ ਉਨ੍ਹਾਂ ਦੇ ਜਵਾਬ
ਸਵਾਲ- ਆਖ਼ਿਰ ਭਗਤ ਸਿੰਘ ਨੂੰ ਕਿਉਂ ਨਹੀਂ ਮਿਲਿਆ ਸ਼ਹੀਦ ਦਾ ਦਰਜਾ ?
ਜਵਾਬ-23 ਮਾਰਚ ਨੂੰ ਸ਼ਹੀਦੇ ਏ ਆਜ਼ਮ ਭਗਤ ਸਿੰਘ ਦੀ ਸ਼ਹਾਦਤ ਨੂੰ 90 ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਸਾਲ ਆਜ਼ਾਦੀ ਨੂੰ 75 ਸਾਲ ਪੂਰੇ ਹੋਣ ਜਾ ਰਹੇ ਹਨ। ਇਹ ਇੱਕ ਮਾਣ ਕਰਨ ਵਾਲੀ ਗੱਲ ਹੈ, ਪਰ ਅਜੇ ਤੱਕ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਭਾਰਤੀ ਸੰਵਿਧਾਨ ਤਹਿਤ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ, ਜੋ ਕਿ ਬੇਹਦ ਮੰਦਭਾਗੀ ਤੇ ਹੈਰਾਨ ਕਰਨ ਵਾਲੀ ਗੱਲ ਹੈ। ਆਖ਼ਿਰ ਦੇਸ਼ ਦੇ ਸਿਆਸੀ ਦਲ ਤੇ ਉਨ੍ਹਾਂ ਦੇ ਨੇਤਾ ਕਿਉਂ ਭਗਤ ਸਿੰਘ ਨੂੰ ਸ਼ਹੀਦ ਹੋਣ ਦਾ ਦਰਜਾ ਦੇਣ ਤੋਂ ਬੱਚ ਰਹੇ ਹਨ। ਬਲਕਿ ਉਨ੍ਹਾਂ ਨਾਲ ਸਬੰਧਤ ਸਾਰੇ ਦਸਤਾਵੇਜ਼ਾਂ ਨੂੰ ਵੀ ਜਨਤਕ ਨਹੀਂ ਕੀਤਾ ਜਾ ਰਿਹਾ ਹੈ।
ਸਵਾਲ- ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਕਿੰਝ ਯਾਦ ਕਰਦੇ ਹੋ ?
ਜਵਾਬ-ਯਾਦਵਿੰਦਰ ਨੇ ਜਵਾਬ 'ਚ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਇਹ ਨਹੀਂ ਪਤਾ ਕਿ ਭਗਤ ਸਿੰਘ ਦੀ ਸਮਾਧੀ ਹਿੰਦੁਸਤਾਨ ਵਿੱਚ ਹੈ ਜਾਂ ਨਹੀਂ। ਦੇਸ਼ ਦੇ ਨੌਜਵਾਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਭਗਤ ਸਿੰਘ ਦੀ ਸਮਾਧੀ ਹਿੰਦੁਸਤਾਨ ਵਿੱਚ ਹੀ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਖ਼ੇਤਰ ਹੁਸੈਨੀਵਾਲਾ ਵਿਖੇ ਸਥਿਤ ਹੈ। ਨੌਜਵਾਨਾਂ ਨੂੰ ਘੱਟੋ-ਘੱਟ ਇੱਕ ਵਾਰ ਉਥੇ ਜਾ ਕੇ ਉਥੋਂ ਦੀ ਮਿੱਟੀ ਅੱਗੇ ਨਤਮਸਤਕ ਹੋ ਇਹ ਸਮਝਣਾ ਚਾਹੀਦਾ ਹੈ ਕਿ ਆਖਿਰ ਭਗਤ ਸਿੰਘ ਨੇ ਕੁਰਬਾਨੀ ਕਿਉਂ ਦਿੱਤੀ।
ਸਵਾਲ-ਕੀ ਹੁਣ ਭਗਤ ਸਿੰਘ ਦੇ ਸੁਪਨੀਆਂ ਵਰਗਾ ਹੈ ਅਜ਼ਾਦ ਭਾਰਤ ?
ਜਵਾਬ-ਸ਼ਹੀਦ-ਏ-ਆਜ਼ਮ ਭਗਤ ਸਿੰਘ ਸ਼ਾਨਦਾਰ ਸੁਭਾਅ ਵਾਲੇ ਵਿਅਕਤੀ ਸਨ। ਉਹ ਅੱਜ ਵੀ ਭਾਰਤ ਵਰਗੇ ਦੇਸ਼ 'ਚ ਨੌਜਵਾਨਾਂ ਲਈ ਪ੍ਰੇਰਣਾ ਦਾ ਸਰੋਤ ਬਣੇ ਹੋਏ ਹਨ। ਭਗਤ ਸਿੰਘ ਦੀ ਹੈਂਡ ਰਿਟਨ ਡਾਇਰੀ ਇਸ ਗੱਲ ਦਾ ਸਬੂਤ ਹੈ ਕਿ ਉਨ੍ਹਾਂ ਦੀ ਸੋਚ ਸਮੇਂ ਤੋਂ ਕਿੰਨੀ ਕੁ ਅੱਗੇ ਸੀ। ਉਹ ਆਜ਼ਾਦ ਦੇ ਬਾਅਦ ਦੇ ਭਾਰਤ ਦੀ ਕਲਪਨਾ ਕਰਦੇ ਸੀ। ਉਹ ਸੁਪਨਾ ਵੇਖਦੇ ਸੀ ਕਿ ਆਜ਼ਾਦ ਭਾਰਤ ਵਿੱਚ ਸਭ ਨੂੰ ਸਮਾਨਤਾ ਦਾ ਅਧਿਕਾਰ ਮਿਲੇ, ਬਲਕਿ ਦੇਸ਼ ਤੋਂ ਗਰੀਬੀ ਨੂੰ ਵੀ ਹਟਾਇਆ ਜਾਵੇ। ਸਾਰੇ ਹੀ ਲੋਕਾਂ ਨੂੰ ਰੁਜ਼ਗਾਰ ਮਿਲੇ। ਇਸ ਬਾਰੇ ਭਗਤ ਸਿੰਘ ਨੇ ਡਾਇਰੀ ਦੇ ਪਹਿਲੇ ਪੰਨੇ ਉੱਤੇ ਲਿਖਿਆ ਹੈ।
ਸਵਾਲ-ਭਗਤ ਸਿੰਘ ਨੇ ਆਪਣੇ ਹੈਂਡ ਰਿਟਨ ਡਾਇਰੀ 'ਚ ਆਜ਼ਾਦੀ ਮਗਰੋਂ ਭਾਰਤ ਦੀ ਪ੍ਰਸ਼ਾਸਨ ਵਿਵਸਥਾ ਕਿਸ ਮੁਤਾਬਕ ਹੋਵੇ,ਇਸ ਨਾਲ ਸਬੰਧਤ ਕੀ ਮੌਜੂਦਾ ਸਮੇਂ ਦੀ ਵਿਵਸਥਾ ਹੈ?
ਜਵਾਬ- ਭਗਤ ਸਿੰਘ ਵੱਲੋਂ ਲਿਖੀ ਗਈ ਹੈਂਡ ਰਿਟਨ ਡਾਇਰੀ ਵਿੱਚ ਕੁੱਲ 288 ਪੰਨੇ ਹਨ। ਇਸ ਵਿੱਚ ਭਗਤ ਸਿੰਘ ਨੇ ਆਜ਼ਾਦ ਭਾਰਤ ਦੀ ਕਲਪਨਾ ਕਰਦਿਆਂ ਉਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਹੈ, ਜੋ ਕਿ ਇੱਕ ਆਜ਼ਾਦ ਦੇਸ਼ 'ਚ ਹੋਣੀਆਂ ਚਾਹੀਦੀਆਂ ਹਨ। ਕਿਸ ਤਰ੍ਹਾਂ ਨਾਲ ਪ੍ਰਸ਼ਾਸਨ ਵਿਵਸਥਾ ਪੂਰੇ ਦੇਸ਼ 'ਚ ਚੱਲਣੀਆਂ ਚਾਹੀਦੀਆਂ ਸਨ। ਜਿਸ ਨਾਲ ਸਾਰੇ ਲੋਕਾਂ ਨੂੰ ਨਾਂ ਮਹਿਜ਼ ਸਮਾਨਤਾ ਦਾ ਅਧਿਕਾਰੀ ਮਿਲੇ, ਬਲਕਿ ਸਾਰੇ ਲੋਕਾਂ ਨੂੰ ਇੱਕਠੇ ਅੱਗੇ ਵੱਧਣ ਦਾ ਮੌਕਾ ਮਿਲੇ। ਭਗਤ ਸਿੰਘ ਵੱਲੋਂ ਲਿਖੀ ਗਈ ਡਾਇਰੀ ਵਿੱਚ ਫ੍ਰੈਂਚ ਰੈਵਲਿਉਸ਼ਨ ਤੋਂ ਲੈ ਕੇ ਰਸ਼ੀਅਨ ਰੈਵਲਿਉਸ਼ਨ ਤੱਕ ਦਾ ਜ਼ਿਕਰ ਹੈ। ਇਸ ਬਾਰੇ ਭਗਤ ਸਿੰਘ ਨੇ ਜੇਲ 'ਚ ਰਹਿੰਦੇ ਹੋਏ ਕਿਤਾਬਾਂ ਦੇ ਜ਼ਰੀਏ ਜਾਣਕਾਰੀ ਹਾਸਲ ਕੀਤੀ ਤੇ ਉਨ੍ਹਾਂ ਸਾਰੇ ਰੈਵਲਿਉਸ਼ਨ ਤੋਂ ਕੀ ਕੁੱਝ ਸਿਖਣ ਨੂੰ ਮਿਲਦਾ ਹੈ, ਇਸ ਬਾਰੇ ਡਾਇਰੀ ਵਿੱਚ ਲਿਖਿਆ, ਤਾਂ ਜੋ ਉਨ੍ਹਾਂ ਦੇ ਜਾਣ ਮਗਰੋਂ ਉਨ੍ਹਾਂ ਦੀ ਸੋਚ ਪੜ ਕੇ ਦੇਸ਼ ਦੇ ਨੌਜਵਾਨ ਤੇ ਹੋਰਨਾਂ ਲੋਕ ਉਸ ਉੱਤੇ ਅਮਲ ਕਰ ਸਕਣ।
ਸਵਾਲ- ਕੀ ਭਗਤ ਸਿੰਘ ਦੇ ਸੁਪਨਿਆਂ ਦੇ ਭਾਰਤ ਦਾ ਸੁਪਨਾ ਸੱਚ ਹੋਇਆ ?
ਜਵਾਬ-ਭਗਤ ਸਿੰਘ ਵੱਲੋਂ ਲਿਖੀ ਗਈ ਬੇਸ਼ਕੀਮਤੀ ਡਾਇਰੀ ਵਿੱਚ ਲੇਨਿਨ ਤੋੇਂ ਲੈ ਕਾਰਲ ਮਾਰਕਸ ਤੇ ਹੋਰਨਾਂ ਲੋਕਾਂ ਦੀ ਸੋੇਚ ਬਾਰੇ ਵੀ ਭਗਤ ਸਿੰਘ ਨੇ ਜੇਲ ਵਿੱਚ ਰਹਿੰਦੇ ਹੋਏ ਕਾਫੀ ਕੁੱਝ ਲਿਖਿਆ। ਇਸ 288 ਪੰਨਿਆਂ ਵਾਲੀ ਡਾਇਰੀ ਨੂੰ ਜੇਕਰ ਸਿਲਸਿਲੇ ਵਾਰ ਪੜ੍ਹੀਆ ਜਾਵੇ ਤਾਂ ਇਹ ਪਤਾ ਲੱਗਦਾ ਹੈ ਕਿ ਭਗਤ ਸਿੰਘ ਨੇ ਜੇਲ ਵਿੱਚ ਰਹਿੰਦੇ ਹੋਏ ਹੀ ਕਿਤਾਬਾਂ ਦੇ ਜ਼ਰੀਏ ਕਾਫੀ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਸਪੁਨਿਆਂ ਦੇ ਭਾਰਤ ਦੀ ਇੱਕ ਤਸਵੀਰ ਵੀ ਆਪਣੇ ਮਨ ਵਿੱਚ ਸਜ਼ਾ ਲਈ ਸੀ। ਜੋ ਸੁਪਨੇ ਭਗਤ ਸਿੰਘ ਨੇ ਭਾਰਤ ਦੇਸ਼ ਨੂੰ ਲੈ ਕੇ ਦੇਖੇ ਸੀ, ਉਹ ਹੁਣ ਕੀਤੇ ਨਾਂ ਕੀਤੇ ਦੂਰ ਹੁੰਦੇ ਨਜ਼ਰ ਆ ਰਹੇ ਹਨ।